ਗੁਰਦੁਆਰਾ ਸੀਸ ਗੰਜ ਸਾਹਿਬ ਦੇ ਜਲ ਪਿਆਓ ਨੂੰ ਤੋੜਨਾ ਸਿੱਖ ਕੌਮ ਨਾਲ ਟੱਕਰ ਦਾ ਸੰਕੇਤ -ਪੰਥਕ ਤਾਲਮੇਲ ਸੰਗਠਨ

deljhi-sis-ganj-demolitionਪ੍ਰੈਸ ਨੋਟ –  ੦੬/੪/੨੦੧੬

ਭਾਰਤ ਵਰਸ਼ ਅਤੇ ਸਰਬ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਾਹਰ ਸੇਵਾ ਅਸਥਾਨ ਜਲ ਪਿਆਓ ਨੂੰ ਤੋੜ ਕੇ ਸਿੱਖ ਕੌਮ ਦੇ ਅਤੇ ਸਮੁੱਚੀ ਮਾਨਵਤਾ ਦੇ ਹਿਰਦੇ ਵਲੂੰਧਰੇ ਹਨ। ਕੇਂਦਰ ਸਰਕਾਰ ਅਤੇ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਵਲੋਂ ਕੀਤੀ ਇਸ ਘਿਣਾਉਣੀ ਕਾਰਵਾਈ ਸਿੱਖ ਕੌਮ ਨਾਲ ਟੱਕਰ ਦਾ ਸੰਕੇਤ ਹੈ। ਜਿਸ ਨਾਲ ਕੌਮ ਅੰਦਰ ਬੇਗਾਨਗੀ ਦਾ ਅਹਿਸਾਸ ਵਧਿਆ ਹੈ ਅਤੇ ਕੌਮ ਸਾਵਧਾਨ ਹੋਈ ਹੈ। ਪਰ ਕੌਮ ਦੀ ਪ੍ਰਤੀਨਿਧਤਾ ਕਰ ਰਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਪ੍ਰਬੰਧਕੀ ਨਿਜ਼ਾਮ ਤੇ ਗ੍ਰੰਥੀ ਪ੍ਰਚਾਰਕ ਸ਼੍ਰੇਣੀ ਵਲੋਂ ਕਾਰਵਾਈ ਮੌਕੇ ਖਾਮੋਸ਼ ਰਹਿਣਾ ਬੜਾ ਵੱਡਾ ਸਵਾਲ ਹੈ। ਸਿੱਖ ਸੰਗਤਾਂ ਨੂੰ ਆਪਣੇ ਪੱਧਰ ਤੇ ਵਿਰੋਧ ਕਰਦਿਆਂ ਜੋ ਪੁਲਿਸ ਤੇ ਸਰਕਾਰ ਦਾ ਧੱਕਾ ਸਹਿਣ ਕਰਨਾ ਪਿਆ ਹੈ ਉਸ ਦਾ ਕੌਮ ਜਵਾਬ ਮੰਗੇਗੀ।

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਜਲ ਪਿਆਓ ਤੋੜਨ ਅਤੇ ਭਾਈ ਮਤੀ ਦਾਸ ਅਸਥਾਨ ਨੂੰ ਤੋੜਨ ਦੀ ਕੋਸ਼ਿਸ਼ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਦਾ ਹੋਏ ਹਾਲਾਤਾਂ ਦਾ ਕੌਮ ਨੂੰ ਜਵਾਬ ਦੇਵੇ। ਕੀ ਕਾਰਣ ਸੀ ਕਿ ਕਾਰਵਾਈ ਦੇ ਨੋਟਿਸ ਆਏ ਹੋਣ ਦੇ ਬਾਵਜੂਦ ਕਮੇਟੀ ਹਰਕਤ ਵਿਚ ਨਹੀਂ ਆਈ ਅਤੇ ਇਸ ਮਸਲੇ ਨੂੰ ਸੰਗਤ ਦੇ ਸਾਹਮਣੇ ਨਹੀਂ ਰੱਖਿਆ ਗਿਆ। ਸੰਗਠਨ ਨੇ ਕੌਮ ਨੂੰ ਅਪੀਲ ਕੀਤੀ ਕਿ ਇਹ ਕੌਮ ਦੀ ਹੋਂਦ ਅਤੇ ਅਣਖ ਨਾਲ ਜੁੜਿਆ ਸਵਾਲ ਹੈ। ਜਿਸ ਲਈ ਕਿਸੇ ਧਿਰ ਵਲੋਂ ਕੀਤੀ ਜਾਣ ਵਾਲੀ ਰਾਜਨੀਤੀ ਨੂੰ ਕਿਸੇ ਹਾਲਤ ਵਿਚ ਸਹਿਣ ਨਾ ਕੀਤਾ ਜਾਵੇ ਬਲਕਿ ਕੌਮੀ ਮਾਨ-ਸਨਮਾਨ ਲਈ ਠੋਸ ਭੂਮਿਕਾ ਨਿਭਾਈ ਜਾਵੇ।

ਪੰਥਕ ਤਾਲਮੇਲ ਸੰਗਠਨ

9592093472, 9814898802, 9814921297,

9815193839, 9888353957

 

 

 

 

Install Punjabi Akhbar App

Install
×