ਇਪਸਵਿੱਚ ਦੇ ਮੇਅਰ ਨੇ ਮਨਮੀਤ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

img_1389
29 ਸਾਲਾ ਮਨਮੀਤ ਦੀ ਦਰਦਨਾਕ ਮੌਤ ਤੋਂ ਬਆਦ ਆਸਟ੍ਰੇਲੀਆ, ਭਾਰਤ ਅਤੇ ਪੁਰੀ ਦੁਨੀਆਂ ‘ਚ ਵੱਸੇ ਪੰਜਾਬੀਆ ਦੇ ਦਿਲ ਵਲੂੰਧਰੇ ਗਏ। ਉੱਥੇ ਹੀ ਬ੍ਰਿਸਬੇਨ ਇਪਸਵਿੱਚ ਕੌਂਸਲ ਦੇ ਮੇਅਰ ਪਾਉਲ ਪੀਸਾਸੇਲ ਨੇ ਮਨਮੀਤ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਦਿਨ ਬੁੱਧਵਾਰ ਮਨਮੀਤ ਦੇ ਸ਼ੋਕ ਵਜੋਂ ਇਪਸਵਿੱਚ ਕੌਂਸਲ ਦੇ ਸਰਕਾਰੀ ਦਫ਼ਤਰਾਂ ‘ਚ ਅੱਜ ਦਿਨ ਭਰ ਲੱਗੇ ਰਾਸ਼ਟਰੀ ਝੰਡੇ ਮਨਮੀਤ ਨੂੰ ਸ਼ਰਧਾਂਜਲੀ ਲਈ ਅੱਧੇ ਝੁਕਾਕੇ ਰੱਖੇ। ਮਨਮੀਤ ਦੀ ਮ੍ਰਿਤਕ ਦੇਹ ਵੀਰਵਾਰ ਦੇਰ ਰਾਤ ਭਾਰਤ ਪਹੁੰਚੇਗੀ ਤੇ ਅੰਤਿਮ ਸੰਸਕਾਰ ਸ਼ੁੱਕਰਵਾਰ ਸਵੇਰੇ ਪੰਜਾਬ ਦੇ ਜਿਲਾ ਸੰਗਰੂਰ ਮਨਮੀਤ ਦੇ ਜੱਦੀ ਪਿੰਡ ਅਲੀਸ਼ੇਰ ‘ਚ ਕੀਤਾ ਜਾਵੇਗਾ ਇਸ ਦਾ ਪ੍ਰਗਟਾਵਾ ਮਨਮੀਤ ਦੇ ਵੱਡੇ ਭਰਾ ਅਮਿੱਤ ਅਤੇ ਨਜਦੀਕੀ ਦੋਸਤ ਵਿਨਰਜੀਤ ਸਿੰਘ ਗੋਲਡੀ (ਉਪ ਚੇਅਰਮੈਨ ਪੀ ਆਰ ਟੀ ਸੀ) ਨੇ ਕਿੱਤਾ। ਪ੍ਰਧਾਨ ਸੁਖਦੇਵ ਸਿੰਘ ਵਿਰਕ, ਪਿੰਕੀ ਸਿੰਘ,  ਪ੍ਰਣਾਮ ਹੇਅਰ, ਜਸਪਾਲ ਸੰਧੂ, ਅਵਨਿੰਦਰ ਲਾਲੀ, ਅਮਨ ਭੰਗੂ (ਪਰਥ), ਬਰਨਾਡ ਮਲਿਕ, ਮਨਜੀਤ ਬੋਪਾਰਾਏ, ਰਛਪਾਲ ਹੇਅਰ, ਦੁਪਿੰਦਰ ਸਿੰਘ, ਬਲਦੇਵ ਨਿੱਝਰ, ਰੌਕੀ ਭੁੱਲਰ, ਮਨਜੀਤ ਤੇ ਹਰਜੀਤ ਭੁੱਲਰ, ਜਤਿੰਦਰ ਵਿਰਕ, ਜਗਦੀਪ ਸਿੰਘ, ਰੂਬੀ ਸਿੰਘ, ਪ੍ਰਵੀਨ ਗੁਪਤਾ, ਇੰਡੋਜ਼ ਥੀਏਟਰ, ਡਾ: ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ, ਗੁਰੂ ਨਾਨਕ ਸਿੱਖ ਟੈਂਪਸ ਇਨਾਲਾ, ਸਤਪਾਲ ਸਿੰਘ ਕੂਨਰ, ਸਮੇਤ ਕਈ ਉੱਘੀਆਂ ਹਸਤੀਆਂ ਨੇ ਅਤੇ ਵੱਖ-ਵੱਖ ਸਥਾਨਾਂ ਦੇ ਮੈਂਬਰਾਂ ਨੇ ਪਰਿਵਾਰ ਨਾਲ ਮੁਲਾਕਾਤ ਕਰ ਦੁੱਖ ਪ੍ਰਗਟ ਕੀਤਾ। ਅੱਜ ਸਾਰੇ ਹੀ ਬ੍ਰਿਸਬੇਨ ‘ਚ ਬੱਸ ਅਤੇ ਟੈਕਸੀਆਂ ਡ੍ਰਾਈਵਰਾਂ ਨੇ ਮਨਮੀਤ ਨੂੰ ਗੱਡੀ ਦੀਆ ਹੈਡ ਲਾਈਟਾਂ ਜਗਾ ਯਾਦ ਕਿੱਤਾ।

Install Punjabi Akhbar App

Install
×