ਮਾਇਆਵਤੀ ਨੇ 403 ਸੀਟਾਂ ‘ਤੇ ਉਮੀਦਵਾਰ ਐਲਾਨੇ

mayavati001

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਦੀ ਸੁਪ੍ਰੀਮੋ ਮਾਇਆਵਤੀ ਨੇ ਜਾਤੀ ਵਾਰ ਟਿਕਟਾਂ ਦਾ ਐਲਾਨ ਕੀਤਾ ਹੈ। ਮਾਇਆਵਤੀ ਨੇ ਸਾਰੀਆਂ 403 ਸੀਟਾਂ ਦਾ ਜਾਤੀ ਵਾਰ ਬਿਉਰਾ ਪੇਸ਼ ਕੀਤਾ। 87 ਸੀਟਾਂ ‘ਤੇ ਦਲਿਤ, 97 ਸੀਟਾਂ ‘ਤੇ ਮੁਸਲਿਮ, 106 ਸੀਟਾਂ ‘ਤੇ ਓ.ਬੀ.ਸੀ. ਤੇ 113 ਸੀਟਾਂ ‘ਤੇ ਅਗੜੀ ਜਾਤੀਆਂ ਦੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਅਗੜੀ ਜਾਤੀਆਂ ਵਿਚੋਂ 66 ਟਿਕਟਾਂ ਬ੍ਰਾਹਮਣਾਂ ਨੂੰ, 36 ਕਾਇਸਥ ਤੇ 11 ਵੈਸ਼ ਸਮੇਤ ਪੰਜਾਬੀ ਸਮਾਜ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

 

Install Punjabi Akhbar App

Install
×