ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਵਿੱਚ ਮਾਓਸਨ ਲੇਕਸ (ਝੀਲਾਂ) ਉਪਰ ਡੈਨੀਸਨ ਸੈਂਟਰ, ਗਾਰਡਨ ਟੈਰੇਸ ਵਿਖੇ ਮਾਓਸਨ ਲੇਕਸ ਦਾ ਰੌਸ਼ਨੀ ਦਾ ਤਿਓਹਾਰ – 2018 ਬੜੀ ਹੀ ਧੂੰਮਧਾਮ ਨਾਲ ਅਕਤੂਬਰ ਦੀ 20 ਤਾਰੀਖ ਨੂੰ ਭਾਰਤੀ ਰਿਵਾਇਤਾਂ ਅਨੁਸਾਰ ਮਨਾਇਆ ਜਾ ਰਿਹਾ ਹੈ। ਇਸ ਵਿੱਚ ਬਹੁ ਸਭਿਆਚਾਰਕ ਪ੍ਰੋਗਰਾਮ ਉਲੀਕੇ ਗਏ ਹਨ ਅਤੇ ਇਨਾਂ ਵਿੱਚ ਬਾਲੀਵੁਡ ਡਾਂਸ, ਭਾਰਤੀ ਰਿਵਾਇਤੀ ਖਾਣੇ, ਰੰਗ ਬਿਰੰਗੀਆਂ ਸਿਲਕ ਦੀਆਂ ਸਾੜੀਆਂ, ਜ਼ੇਵਰਾਤ ਅਤੇ ਮਹਿੰਦੀ ਦਾ ਆਯੋਜਨ ਖ਼ਾਸ ਤੌਰ ਤੇ ਕੀਤਾ ਗਿਆ ਹੈ। ਆਉਣ ਵਾਲੇ ਮਹਿਮਾਨਾਂ ਨੂੰ ਬੇਨਤੀ ਦੇ ਨਾਲ ਤਾਕੀਦ ਵੀ ਕੀਤੀ ਜਾਂਦੀ ਹੈ ਕਿ ਉਹ ਰਿਵਾਇਤੀ ਭਾਰਤੀ ਪਹਿਰਾਵਾ ‘ਸਾੜੀ’ ਪਾ ਕੇ ਆਉਣ ਅਤੇ ਰੈਡ ਕਾਰਪੈਟ ਫੋਟੋ ਬੂਥ ਵਿੱਚ ਆਪਣੀ ਫੋਟੋ ਜ਼ਰੂਰ ਖਿਚਵਾਉਣ। ਬਹੁਤ ਸਾਰੇ ਦਿਲਕਸ਼ ਇਨਾਮਾਂ ਦੇ ਨਾਲ ਪ੍ਰਤੀਯੋਗੀਤਾਵਾਂ ਵੀ ਹਨ ਅਤੇ ਇਨਾਂ ਮੁਕਾਬਲਿਆਂ ਵਿੱਚ ਰਿਵਾਇਤੀ ਪਹਿਰਾਵੇ ਦੇ ਨਾਲ ਨਾਲ ਗਲੀ ਜਾਂ ਨੁੱਕੜ ਕ੍ਰਿਕਟ ਵੀ ਸ਼ਾਮਿਲ ਹੈ ਅਤੇ ਉਹ ਵੀ ਝਿਲਮਿਲ ਝਿਲਮਿਲ ਕਰਦੀਆਂ ਲਾਈਟਾਂ ਨਾਲ। ਕਿਸੇ ਕਿਸਮ ਦੀ ਗੱਲਬਾਤ ਜਾਂ ਪੁੱਛ ਪੜਤਾਲ ਵਾਸਤੇ ਵੈਬ ਸਾਈਟ www.mawsonlakesliving.info or facebook.com/MawsonLakesFestivalOfLights ਉਪਰ ਵਿਜ਼ਿਟ ਕਰੋ ਜਾਂ ਫੇਰ ਈ ਮੇਲ office@mawsonlakesliving.info ਤੇ ਵੀ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 8260 7077 ਉਪਰ ਲਿੰਡਾ ਅਤੇ 0459 196 837ਉਪਰ ਅਮਰ ਨੂੰ ਸਿੱਧਾ ਸੰਪਰਕ ਵੀ ਕੀਤਾ ਜਾ ਸਕਦਾ ਹੈ।