ਵਾਤਾਵਰਣ ਉਪਰ ਚਲ ਰਹੀ ਬਹਿਸ ਮਹਿਜ਼ ਇੱਕ ਭਟਕਾਅ, ਹੁਣ ਤਾਂ ਮੈਨੂੰ ਵੀ ਹੱਦਾਂ ਪੈਣਗੀਆਂ ਟੱਪਣੀਆਂ -ਮੈਟ ਕੈਨਾਵੈਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਜਦੋਂ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਹਾਲੇ ਇਸ ਗੱਲ ਦਾ ਫੈਸਲਾ ਹੀ ਨਹੀਂ ਲੈ ਪਾ ਰਹੇ ਕਿ ਦੁਨੀਆਂ ਦੇ ਹੋਰ ਦੇਸ਼ਾਂ ਨੂੰ ਨੈਟ ਜ਼ੀਰੋ 2050 ਅਮਿਸ਼ਨ ਵਾਲੇ ਟੀਚੇ ਤਹਿਤ ਆਪਣੇ ਆਪ ਨੂੰ ਸ਼ਾਮਿਲ ਕਰਨਾ ਹੈ ਜਾਂ ਨਹੀਂ, ਪਰੰਤੂ ਉਦੋਂ ਹੀ ਨੈਸ਼ਨਲ ਸੈਨੇਟਰ ਮੈਟ ਕੈਨਾਵੈਨ ਦੇ ਇਸ ਦੇ ਉਲਟ ਬਿਆਨ ਆਉਣਾ, ਰਾਜਨੀਤਿਕ ਗਰਮੀ ਨੂੰ ਵਧਾਉਣ ਦੇ ਸੰਕੇਤ ਦੇ ਰਹੇ ਹਨ। ਨੈਸ਼ਨਲ ਪਾਰਟੀ ਦੇ ਸੈਨੇਟਰ ਮੈਟ ਕੈਨਾਵਾਨ ਨੇ ਖੁਲ੍ਹੇਆਮ ਕਿਹਾ ਹੈ ਕਿ ਉਹ ਨੈਟ ਜ਼ੀਰੋ 2050 ਅਮਿਸ਼ਨ ਵਾਲੇ ਟੀਚੇ ਦੇ ਖ਼ਿਲਾਫ਼ ਹਨ ਅਤੇ ਜੇਕਰ ਇਸ ਨੂੰ ਪਾਰਲੀਮੈਂਟ ਵਿੱਚ ਬਹਿਸ ਦੇ ਲਈ ਲਿਆਉਂਦਾ ਜਾਂਦਾ ਹੈ ਤਾਂ ਉਨ੍ਹਾਂ ਦਾ ਇੱਕ ਹੀ ਜਵਾਬ ਹੋਵੇਗਾ ਕਿ ਇਹ ਅਜੰਡਾ ਮਹਿਜ਼ ਇੱਕ ਭਟਕਾਅ ਹੈ ਅਤੇ ਦੁਨੀਆਂ ਦੇ ਹੋਰ ਦੇਸ਼ ਵਿੱਚ ਸੁਫਨੇ ਪਿੱਛੇ ਐਵੇਂ ਹੀ ਲੱਗੇ ਹੋਏ ਹਨ ਅਤੇ ਇਸ ਦਾ ਕੋਈ ਵੀ ਫਾਇਦਾ ਹੋਣ ਵਾਲਾ ਨਹੀਂ ਹੈ। ਵੈਸੇ ਪ੍ਰਧਾਨ ਮੰਤਰੀ ਨੇ ਇਸ ਟੀਚੇ ਸਬੰਧੀ ਹਾਲੇ ਤੱਕ ਕੋਈ ਵੀ ਫੈਸਲਾ ਨਹੀਂ ਲਿਆ ਹੈ ਪਰੰਤੂ ਉਹ ਅਮਰੀਕਾ ਦੀਆਂ ਲੀਹਾਂ ਉਪਰ ਚੱਲ ਕੇ ਕਾਰਬਨ ਦੇ ਉਤਸਰਜਨ ਨੂੰ 2050 ਤੱਕ ਜ਼ਮੀਨੀ ਪੱਧਰ ਉਪਰ ਕੰਮ ਕਰਕੇ ਹਾਸਿਲ ਕਰਨ ਵਿੱਚ ਵਿਸ਼ਵਾਸ਼ ਦਿਖਾ ਰਹੇ ਹਨ ਅਤੇ ਇਸਨੂੰ ਦੇਸ਼ ਵਿਆਪੀ ਪਾਲਿਸੀ ਬਣਾਉਣ ਦੇ ਨਿਯਮਾਂ ਉਪਰ ਕੰਮ ਕਰ ਰਹੇ ਹਨ। ਸੈਨੇਟਰ ਕੈਨਾਵਾਨ ਦਾ ਕਹਿਣਾ ਹੈ ਕਿ ਉਹ ਤਾਂ ਉਹੋ ਕੰਮ ਕਰਨਗੇ ਜਿਹੜਾ ਕਿ ਕੁਈਨਜ਼ਲੈਂਡ ਦੀ ਬਿਹਤਰੀ ਵਾਸਤੇ ਹੋਵੇਗਾ ਅਤੇ ਇਸ ਵਾਸਤੇ ਜੇ ਕਿਸੇ ਨੂੰ ਚੰਗਾ ਨਾ ਲੱਗੇ ਤਾਂ ਨਾ ਸਹੀ ਅਤੇ ਇਸ ਵਾਸਤੇ ਜੇਕਰ ਉਨ੍ਹਾਂ ਨੂੰ ਸਾਰੀਆਂ ਹੱਦਾਂ ਟੱਪਣੀਆਂ ਵੀ ਪਈਆਂ ਤਾਂ ਵੀ ਉਹ ਗੁਰੇਜ਼ ਨਹੀਂ ਕਰਨਗੇ।

Install Punjabi Akhbar App

Install
×