ਮਥੁਰਾ ਦੇ ਜਵਾਹਰ ਬਾਗ ਦੀ ਬਾਗ਼ਬਾਨੀ ਵਿਭਾਗ ਦੀ ਕਰੀਬ 100 ਏਕੜ ਜ਼ਮੀਨ ‘ਤੇ ਗੈਰ ਕਾਨੂੰਨੀ ਕਬਜ਼ੇ ਨੂੰ ਹਟਾਉਣ ਪਹੁੰਚੀ ਪੁਲਿਸ ਤੇ ਕਬਜ਼ਾਧਾਰੀਆਂ ਵਿਚਕਾਰ ਹੋਏ ਭਿਆਨਕ ਸੰਘਰਸ਼ ‘ਚ ਦੋ ਪੁਲਿਸ ਅਧਿਕਾਰੀਆਂ ਸਮੇਤ 19 ਕਬਜ਼ਾਧਾਰੀਆਂ ਦੀ ਮੌਤ ਹੋ ਗਈ ਹੈ। ਜਦਕਿ 12 ਪੁਲਿਸ ਵਾਲੇ ਜ਼ਖਮੀ ਹੋ ਗਏ ਹਨ। 40 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਪੁਲਿਸ ਨੇ 250 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਭਾਰੀ ਮਾਤਰਾ ‘ਚ ਹਥਿਆਰ ਬਰਾਮਦ ਕੀਤੇ ਹਨ।
ਉਤਰ ਪ੍ਰਦੇਸ਼ ਦੇ ਡੀ.ਜੀ.ਪੀ. ਨੇ ਕਿਹਾ ਹੈ ਕਿ ਫਸਾਦੀਆਂ ਦੇ ਨੇਤਾ ਰਾਮਵਰਿਸ਼ ਯਾਦਵ ‘ਤੇ ਨੈਸ਼ਨਲ ਸਿਕਿਓਰਟੀ ਐਕਟ ਲਗੇਗਾ।