ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ ਮਾਤਾ ਸੁਲੱਖਣੀ ਜੀ ਨਾਮ ਅਭਿਆਸ ਕਮਾਈ ਸਮਾਗਮ ਸੰਪੰਨ

NZ PIC 7 Oct-1ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਪੰਜਵਾਂ ਮਾਤਾ ਸੁੱਲਖਣੀ ਜੀ ਨਾਮ ਅਭਿਆਸ ਕਮਾਈ ਸਮਾਗਮ 26 ਸਤੰਬਰ ਤੋਂ 6 ਅਕਤੂਬਰ ਤੱਕ ਕਰਵਾਇਆ ਗਿਆ। ਸੰਗਤਾਂ ਦੇ ਵਿਸ਼ੇਸ਼ ਸੱਦੇ ਉਤੇ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਧਰਮਵੀਰ ਸਿੰਘ ਲੁਧਿਆਣਾ ਵਾਲਿਆਂ ਨੇ ਲਗਾਤਾਰ 11 ਦਿਨ ਰੋਜ਼ਾਨਾ ਗੁਰਸ਼ਬਦ ਵਿਚਾਰ ਅਤੇ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਚਲਦੇ ਸਮਾਗਮਾਂ ਵਿਚ ਮੁੱਖ ਗ੍ਰੰਥੀ ਭਾਈ ਬਲਦੇਵ ਸਿੰਘ ਹੋਰਾਂ ਵੀ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਈ। ਹਜ਼ੂਰੀ ਰਾਗੀ ਜੱਥਾ ਭਾਈ ਰਜਿੰਦਰ ਸਿੰਘ ਕਰਤਾਰ ਵਾਲੇ ਤੇ ਸਾਥੀ ਭਾਈ ਪ੍ਰਭਦੀਪ ਸਿੰਘ, ਭਾਈ ਦਵਿੰਦਰ ਸਿੰਘ ਵੱਲੋਂ ਵੀ ਰੋਜ਼ਾਨਾ ਕੀਰਤਨ ਰਾਹੀਂ ਹਾਜ਼ਰੀ ਭਰੀ ਗਈ। ਬੜੀ ਸਫਲਤਾ ਪੂਰਵਕ ਚੱਲ ਰਹੇ ਸਮਾਗਮ ਦੇ ਵਿਚ ਭਾਈ ਜੋਗਿੰਦਰ ਸਿੰਘ ਜਾਚਕ (ਗੁਰਦੁਆਰਾ ਰਵਿਦਾਸ ਸਭਾ) ਅਤੇ ਵਲਿੰਗਟਨ ਗੁਰਦੁਆਰਾ ਸਾਹਿਬਾ ਤੋਂ ਭਾਈ ਦਲਬੀਰ ਸਿੰਘ ਤੇ ਭਾਈ ਮਾਲਵਿੰਦਰ ਸਿੰਘ ਹੋਰਾਂ ਵੀ ਕੀਰਤਨ ਦੇ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਆਕਲੈਂਡ ਅਤੇ ਟੀਪੁੱਕੀ ਤੋਂ ਪਹੁੰਚੇ ਅਖੰਠ ਕੀਰਤਨੀ ਜਥਿਆਂ ਨੇ ਵੀ ਰੈਣ ਸਬਾਈ ਕੀਤਾ। 3 ਅਕਤੂਬਰ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿਚ 16 ਪ੍ਰਾਣੀ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀ ਸਾਧ ਸੰਗਤ, ਕਥਾਵਾਚਕ, ਕੀਰਤਨੀ ਜਥਿਆਂ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਵਿਚ ਹਿੱਸਾ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ।
9 ਤੋਂ 11 ਅਕਤੂਬਰ ਤੱਕ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਉਤੇ ਇਕ ਹੋਰ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

Install Punjabi Akhbar App

Install
×