ਸਾਰਦਾ ਘੁਟਾਲਾ ਦੇ ਸਬੰਧ ‘ਚ ਸੀ.ਬੀ.ਆਈ. ਦੁਆਰਾ ਕੀਤੀ ਜਾ ਰਹੀ ਕਾਂਗਰਸ ਨੇਤਾ ਮਤੰਗ ਸਿੰਘ ਦੀ ਗ੍ਰਿਫਤਾਰੀ ਨੂੰ ਮੰਤਰਾਲਾ ਦੇ ਇਕ ਚੋਟੀ ਦੇ ਅਧਿਕਾਰੀ ਵਲੋਂ ਕਥਿਤ ਤੌਰ ‘ਤੇ ਰੋਕੇ ਜਾਣ ਦੇ ਯਤਨਾ ਦੇ ਸਬੰਧ ‘ਚ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਅੱਜ ਗ੍ਰਹਿ ਸਕੱਤਰ ਅਨਿਲ ਗੋਸਵਾਮੀ ਅਤੇ ਫਿਰ ਸੀ.ਬੀ.ਆਈ. ਡਾਈਰੈਕਟਰ ਨੂੰ ਤਲਬ ਕੀਤਾ। ਗ੍ਰਹਿ ਮੰਤਰੀ ਨੇ ਅੱਜ ਸਵੇਰੇ ਦਫਤਰ ਆਉਣ ਦੇ ਕੁਝ ਸਮੇਂ ਬਾਅਦ ਗੋਸਵਾਮੀ ਨੂੰ ਤਲਬ ਕੀਤਾ। ਉਨ੍ਹਾਂ ਨੇ ਲਗਭਗ ਇਕ ਘੰਟੇ ਤੱਕ ਚਰਚਾ ਕੀਤੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਤੋਂ ਮੰਤਰਾਲਾ ਦੇ ਉਕਤ ਉੱਘੇ ਅਧਿਕਾਰੀ ਦੇ ਉਨ੍ਹਾਂ ਯਤਨਾ ਦੇ ਬਾਰੇ ‘ਚ ਪੁੱਛਿਆ ਗਿਆ, ਜੋ ਉਨ੍ਹਾਂ ਨੇ ਸੀ.ਬੀ.ਆਈ. ਵਲੋਂ ਮਤੰਗ ਸਿੰਘ ਨੂੰ ਹਿਰਾਸਤ ‘ਚ ਲੈਣ ਦਾ ਫੈਸਲਾ ਕੀਤੇ ਜਾਣ ਤੋਂ ਬਾਅਦ ਕੀਤੇ ਸਨ। ਮਤੰਗ ਸਿੰਘ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਹਨ। ਇਸ ਮੁਲਾਕਾਤ ਤੋਂ ਬਾਅਦ ਗੋਸਵਾਮੀ ਨੇ ਮੀਡੀਆ ਦੇ ਕਿਸੇ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਮੁਲਾਕਾਤ ਤੋਂ ਬਾਅਦ ਰਾਜਨਾਥ ਨੇ ਸੀ.ਬੀ.ਆਈ. ਡਾਇਰੈਟਕਰ ਅਨਿਲ ਸਿਨ੍ਹਾ ਨੂੰ ਬੁਲਾਇਆ ਸੰਭਾਵਨਾ ਹੈ ਕਿ ਉਨ੍ਹਾਂ ਨੇ ਮਤੰਗ ਸਿੰਘ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਹੋਈਆਂ ਘਟਨਾਵਾਂ ਦੇ ਬਾਰੇ ‘ਚ ਦੱਸਿਆ। ਉਨ੍ਹਾਂ ਨੇ ਵੀ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।