ਫਰਿਜ਼ਨੋ, 26 ਜੁਲਾਈ — ਬੀਤੇ ਦਿਨ ਫਰਿਜ਼ਨੋ (ਕੈਲੀਫੋਰਨੀਆ ) ਨਿਵਾਸੀ ਅਵਤਾਰ ਸਿੰਘ ਢਿੱਲੋ ਦੇ ਸਤਿਕਾਰਯੋਗ ਮਾਤਾ ਰਣਜੀਤ ਕੌਰ ਢਿੱਲੋਂ (72) ਜਿੰਨਾਂ ਦਾ ਪੰਜਾਬ ਤੋਂ ਪਿਛੋਕੜ ਪਿੰਡ ਜੇਠੂਕੇ ਜ਼ਿਲ੍ਹਾ ਬਠਿੰਡਾ ਸੀ, ਪਤਨੀ ਸਵ. ਸ. ਲਾਭ ਸਿੰਘ ਢਿੱਲੋ ਅੱਜ ਸਵੇਰੇ 7.30 ਵਜੇ ਅਕਾਲ ਚਲਾਣਾਂ ਕਰ ਗਏ ਹਨ। ਉਹਨਾਂ ਦੀ ਦੇਹ ਦਾ ਅੰਤਿਮ ਸੰਸਕਾਰ ਮਿੱਤੀ 29 ਜੁਲਾਈ ਦਿਨ ਐਂਤਵਾਰ ਸ਼ਾਮੀਂ 2 ਤੋਂ 4 ਵਜੇ ਦਰਮਿਆਨ ਸ਼ਾਂਤ ਭਵਨ ਫਿਊਨਰਲ ਹੋਂਮ ਵਿਖੇ ਹੋਵੇਗਾ ਉਪਰੰਤ ਅਰਦਾਸ ਗੁਰਦਵਾਰਾ ਸੈਨਵਾਂਕੀਨ ਵਿਖੇ ਹੋਵੇਗੀ। ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਬੇਟੇ ਅਵਤਾਰ ਸਿੰਘ ਢਿੱਲੋ ਨਾਲ (559) 385-0951 ਜਾਂ ਹਰਵਿੰਦਰ ਸਿੰਘ ਢਿੱਲੋ ਨਾਲ 559-519-3359 ਤੇ ਸੰਪਰਕ ਕਰ ਸਕਦੇ ਹੋਂ।