ਐਮ.ਪੀ ਤਿਵਾੜੀ ਨੇ ਲੋਕ ਸਭਾ ਚ ਚੁੱਕਿਆ ਬੰਗਾ – ਗੜ੍ਹਸ਼ੰਕਰ – ਸ੍ਰੀ ਆਨੰਦਪੁਰ ਸਾਹਿਬ – ਮਾਤਾ ਨੈਣਾ ਦੇਵੀ ਸੜਕ ਦੇ ਅਪਗ੍ਰਡੇਸ਼ਨ ਦਾ ਮੁੱਦਾ

ਕੇਂਦਰੀ ਮੰਤਰੀ ਨੇ ਦਿੱਤਾ ਜਾਂਚ ਕਰਵਾਉਣ ਦਾ ਭਰੋਸਾ

ਨਿਊਯਾਰਕ/ਰੂਪਨਗਰ -ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਬੰਗਾ – ਗੜ੍ਹਸ਼ੰਕਰ – ਸ਼੍ਰੀ ਆਨੰਦਪੁਰ ਸਾਹਿਬ – ਮਾਤਾ ਨੈਣਾ ਦੇਵੀ ਸੜਕ ਤੇ ਅਪਗ੍ਰਡੇਸ਼ਨ ਦਾ ਮੁੱਦਾ ਵੀਰਵਾਰ ਨੂੰ ਲੋਕ ਸਭਾ ਚੁੱਕਦਿਆਂ ਹੋਇਆ ਕੇਂਦਰੀ ਰਾਸ਼ਟਰੀ ਰਾਜਮਾਰਗ ਅਤੇ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਪ੍ਰੋਜੈਕਟ ਚ ਹੋ ਰਹੀ ਦੇਰੀ ਤੇ ਸਵਾਲ ਕੀਤਾ ਗਿਆ, ਜਿਸ ਦਾ ਨੀਂਹ ਪੱਥਰ ਕੇਂਦਰੀ ਮੰਤਰੀ ਨੇ ਖੁਦ ਰੱਖਿਆ ਸੀ ਅਤੇ ਐੱਮ.ਪੀ ਇਸ ਮਾਮਲੇ ਚ ਕਈ ਵਾਰ ਉਨ੍ਹਾਂ ਨੂੰ ਮਿਲ ਚੁੱਕੇ ਹਨ।ਇਸ ਦੌਰਾਨ ਐਮ.ਪੀ ਤਿਵਾੜੀ ਨੇ ਕਿਹਾ ਕਿ 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਸ੍ਰੀ ਹਰਿਮੰਦਰ ਸਾਹਿਬ ਤੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤਕ ਦਾ ਮੁੱਖ ਮਾਰਗ ਹੈ। ਲੱਖਾਂ ਦੀ ਗਿਣਤੀ ਚ ਸੰਗਤਾਂ ਦਰਸ਼ਨਾਂ ਲਈ ਜਾਣ ਦੌਰਾਨ ਇਸ ਸੜਕ ਦਾ ਇਸਤੇਮਾਲ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਫਰਵਰੀ 2019 ਚ ਕਰੀਬ 561 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਜਿਸਨੂੰ ਨੈਸ਼ਨਲ ਦੇ ਤੌਰ ਤੇ ਪ੍ਰਿੰਸੀਪਲ ਅਪਰੂਵਲ ਦੀ ਮਾਨਤਾ ਮਿਲਣ ਦੀ ਗੱਲ ਆਖੀ ਗਈ ਸੀ, ਪਰ ਅਫ਼ਸੋਸ ਹੈ ਕਿ ਬੀਤੇ ਦੋ ਸਾਲਾਂ ਚ ਇਕ ਪੱਤਰ ਵੀ ਨਹੀਂ ਲੱਗਿਆ।ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਉਹ ਜੂਨ 2019 ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਨਾਲ ਉਨ੍ਹਾਂ ਨੂੰ ਮਿਲੇ ਸਨ ਅਤੇ ਸਡ਼ਕ ਦਾ ਤੱਕ ਜਲਦੀ ਨਿਰਮਾਣ ਕਰਵਾਉਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਮਾਮਲੇ ਚ ਉਹ ਤਿੰਨ ਵਾਰ ਉਨ੍ਹਾਂ ਨੂੰ ਮਿਲ ਚੁੱਕੇ ਹਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜਦੋਂ ਤੱਕ ਪ੍ਰੋਜੈਕਟ ਨੂੰ ਲੈ ਕੇ ਡੀਪੀਆਰ ਤਿਆਰ ਨਾ ਹੋਵੇ ਕੋਈ ਵੀ ਮੰਤਰੀ ਉਸਦਾ ਨੀਂਹ ਪੱਥਰ ਨਹੀਂ ਰੱਖਦਾ।ਜਿਸ ਤੇ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਮਾਮਲੇ ਜਾਂਚ ਕਰਵਾਉਣਗੇ ਅਤੇ ਜਲਦੀ ਪ੍ਰੋਜੈਕਟ ਪੂਰਾ ਕਰਵਾਉਣ ਦੀ ਕੋਸ਼ਿਸ਼ ਕਰਨਗੇ।ਜ਼ਿਕਰਯੋਗ ਹੈ ਕਿ ਜਦੋਂ ਐਮ.ਪੀ ਤਿਵਾੜੀ ਜੂਨ 2019 ਚ ਕੇਂਦਰੀ ਮੰਤਰੀ ਨੂੰ ਮਿਲੇ ਸਨ, ਤਾਂ ਗਡਕਰੀ ਨੇ ਕਿਹਾ ਸੀ ਕਿ ਸਡ਼ਕ ਦਾ ਨੀਂਹ ਪੱਥਰ ਉਨ੍ਹਾਂ ਨੇ ਅਕਾਲੀਆਂ ਦਬਾਅ ਹੇਠ ਰੱਖਿਆ ਸੀ। ਜਿਨ੍ਹਾਂ ਦਾ ਕਹਿਣਾ ਸੀ ਕਿ ਇਸ ਸਡ਼ਕ ਨਾਲ ਲੱਖਾਂ ਦੀ ਗਿਣਤੀ ਚ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਿਹੜੀਆਂ ਸ੍ਰੀ ਹਰਿਮੰਦਰ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਆਉਂਦੀਆਂ ਹਨ। ਹਾਲਾਂਕਿ ਸੜਕ ਨੂੰ ਲੈ ਕੇ ਉਹ ਦੋਵਾਂ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਚੇਅਰਮੈਨ ਨੂੰ ਵੀ ਮਿਲੇ ਹਨ।

Install Punjabi Akhbar App

Install
×