ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਮਾਤਾ ਮਾਨ ਕੌਰ ਮਿੰਨੀ ਕਹਾਣੀ ਯਾਦਗਾਰੀ ਸਮਾਗਮ

IMG_1887

13 ਮਾਰਚ 2016 ਦਿਨ ਐਤਵਾਰ ਨੂੰ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ‘ਮਾਤਾ ਮਾਨ ਕੌਰ ਮਿੰਨੀ ਕਹਾਣੀ ਯਾਦਗਾਰੀ ਪੁਰਸਕਾਰ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਸ਼੍ਰੋਮਣੀ ਪੰਜਾਬੀ ਸਾਹਿਤਕਾਰ ਚੰਦਨ ਨੇਗੀ (ਦਿੱਲੀ), ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ, ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਪ੍ਰਧਾਨ ਹਰਪ੍ਰੀਤ ਸਿੰਘ ਰਾਣਾ ਅਤੇ ਮਿੰਨੀ ਕਹਾਣੀ ਲੇਖਕ ਡਾ. ਬਲਦੇਵ ਸਿੰਘ ਖਹਿਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੇ ਆਰੰਭ ਵਿਚ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਪੰਜਾਬੀ ਸਾਹਿਤ ਦੀਆਂ ਸਾਰੀਆਂ ਵੰਨਗੀਆਂ ਅਤੇ ਖੇਤਰਾਂ ਦੇ ਵਿਕਾਸ ਲਈ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਯਤਨਸ਼ੀਲ ਹੈ ਅਤੇ ਭਵਿੱਖ ਵਿਚ ਹੋਰ ਮਿਆਰੀ ਸਮਾਗਮ ਕਰਵਾਉਣ ਲਈ ਵਿਉਂਤਾਂ ਉਲੀਕੀਆਂ ਜਾਣਗੀਆਂ ਜਿਨ੍ਹਾਂ ਵਿਚ ਸਭਾ ਦੇ ਮੈਂਬਰਾਂ ਦੇ ਸਾਂਝਾ ਸੰਗ੍ਰਹਿ ਦੀ ਸੰਪਾਦਨਾ ਦਾ ਕਾਰਜ ਵੀ ਸ਼ਾਮਿਲ ਹੈ।ਡਾ. ਤੇਜਵੰਤ ਮਾਨ ਨੇ ਮਿੰਨੀ ਕਹਾਣੀ ਬਾਰੇ ਮੁੱਲਵਾਨ ਚਰਚਾ ਕੀਤੀ ਜਦੋਂ ਕਿ ਚੰਦਨ ਨੇਗੀ ਨੇ ਕਿਹਾ ਕਿ ਪੰਜਾਬੀ ਮਿੰਨੀ ਕਹਾਣੀ ਦਾ ਮੁੱਢ 1947 ਤੋਂ ਵੀ ਪਹਿਲਾਂ ਬੱਝਦਾ ਹੈ। ਇਸ ਦੌਰਾਨ ਸਾਲ 2016 ਲਈ 16ਵਾਂ ‘ਮਾਤਾ ਮਾਨ ਕੌਰ ਮਿੰਨੀ ਕਹਾਣੀ ਯਾਦਗਾਰੀ ਪੁਰਸਕਾਰ’ ਉਘੇ ਪੰਜਾਬੀ ਮਿੰਨੀ ਕਹਾਣੀ ਲੇਖਕ ਸ੍ਰੀ ਬਿਕਰਮਜੀਤ ਨੂਰ (ਗਿੱਦੜਬਾਹਾ) ਨੂੰ ਪ੍ਰਦਾਨ ਕੀਤਾ ਗਿਆ ਜਿਸ ਵਿਚ ਉਹਨਾਂ ਨੂੰ ਨਗਦ ਰਾਸ਼ੀ ਤੋਂ ਇਲਾਵਾ ਸ਼ਾਲ, ਸਨਮਾਨ ਪੱਤਰ ਅਤੇ ਕਲਮਾਂ ਦਾ ਜੋੜਾ ਆਦਿ ਭੇਂਟ ਕੀਤੇ ਗਏ। ਸ੍ਰੀ ਬਿਕਰਮਜੀਤ ਨੂਰ ਦੀ ਮਿੰਨੀ ਕਹਾਣੀ ਕਲਾ ਬਾਰੇ ਸ੍ਰੀ ਸੁਖਦੇਵ ਸਿੰਘ ਸ਼ਾਂਤ ਅਤੇ ਮਿੰਨੀ ਕਹਾਣੀ ਦੇ ਵਿਸ਼ਾ ਵਸਤੂ ਅਤੇ ਕਲਾ ਬਾਰੇ ਡਾ. ਨਾਇਬ ਸਿੰਘ ਮੰਡੇਰ (ਰਤੀਆ) ਆਪਣੇ ਪੇਪਰ ਪੜ੍ਹੇ। ਇਹਨਾਂ ਉਪਰ ਆਲੋਚਕ ਡਾ. ਅਸ਼ੋਕ ਭਾਟੀਆ (ਕਰਨਾਲ), ਡਾ. ਅਮਰ ਕੋਮਲ, ਜਗਦੀਸ਼ ਰਾਏ ਕੁਲਰੀਆਂ, ਰਘਬੀਰ ਮਹਿਮੀ, ਕੈਪਟਨ ਮਹਿੰਦਰ ਸਿੰਘ, ਡਾ. ਗੁਰਮਿੰਦਰ ਸਿੱਧੂ, ਬਾਬੂ ਸਿੰਘ ਰੈਹਲ, ਕੁਲਵੰਤ ਸਿੰਘ ਨਾਰੀਕੇ, ਪਵਨ ਹਰਚੰਦਪੁਰੀ, ਦਵਿੰਦਰ ਪਟਿਆਲਵੀ, ਨਵਦੀਪ ਮੁੰਡੀ ਆਦਿ ਨੇ ਚਰਚਾ ਵਿਚ ਭਾਗ ਲਿਆ।ਡਾ. ਬਲਦੇਵ ਸਿੰਘ ਖਹਿਰਾ ਨੇ ਆਪਣੀਆਂ ਮਿੰਨੀ ਕਹਾਣੀਆਂ ਪੜ੍ਹੀਆਂ। ਇਸ ਦੌਰਾਨ ਸ੍ਰੀ ਬਾਜ਼ ਸਿੰਘ ਮਹਿਲੀਆ ਦਾ ਨਵ ਪ੍ਰਕਾਸ਼ਿਤ ਬਾਲ ਕਹਾਣੀ ਸੰਗ੍ਰਹਿ ‘ਤਿੰਨ ਅੱਖਾਂ ਵਾਲਾ ਮੁੰਡਾ’ ਵੀ ਰਿਲੀਜ਼ ਕੀਤਾ ਗਿਆ ਜਿਸ ਬਾਰੇ ਭੁਪਿੰਦਰ ਸਿੰਘ ਆਸ਼ਟ ਨੇ ਜਾਣ ਪਛਾਣ ਕਰਵਾਈ ਗਈ।
ਇਸ ਸਮਾਗਮ ਦੇ ਦੂਜੇ ਦੌਰ ਦੇ ਆਰੰਭ ਵਿਚ ਸ੍ਰੀ ਰਵੇਲ ਸਿੰਘ ਭਿੰਡਰ ਨੇ ਪੰਜਾਬ ਦੀ ਦਰਦਮਈ ਅਵਸਥਾ ਨੂੰ ਬਿਆਨਦੀ ਆਪਣੀ ਨਜ਼ਮ ਮੈਂ ਪੰਜਾਬ ਬੋਲਦਾ ਹਾਂ …।’ ਪ੍ਰਸਤੁੱਤ ਕਰਕੇ ਸਰੋਤਿਆਂ ਦਾ ਧਿਆਨ ਖਿੱਚਿਆ। ਉਪਰੰਤ ਸਾਬਕਾ ਮੈਂਬਰ ਪਾਰਲੀਆਮੈਂਟ ਅਤਿੰਦਰਪਾਲ ਸਿੰਘ, ਡਾ. ਗੁਰਮਿੰਦਰ ਸਿੱਧੂ (ਮੁਹਾਲੀ), ਗੁਲਜ਼ਾਰ ਸਿੰਘ ਸ਼ੌਂਕੀ (ਧੂਰੀ), ਸੁਖਦੇਵ ਸਿੰਘ ਚਹਿਲ, ਸੁਰਿੰਦਰ ਕੌਰ ਬਾੜਾ (ਸਰਹਿੰਦ), ਹਰਦੇਵ ਸਿੰਘ ਪਾਤੜਾਂ, ਮਨਜੀਤ ਪੱਟੀ, ਡਾ. ਗਗਨਦੀਪ ਕੌਰ, ਸੁਰਿੰਦਰ ਕੌਰ ਸੈਣੀ (ਰੋਪੜ), ਭੁਪਿੰਦਰ ਸਿੰਘ ਆਸ਼ਟ, ਜੀ.ਐਸ.ਮੀਤ ਪਾਤੜਾਂ, ਅਵਤਾਰ ਸਿੰਘ ਧਾਲੀਵਾਲ, ਲਛਮਣ ਸਿੰਘ ਤਰੌੜਾ ਨੇ ਵੰਨ ਸੁਵੰਨੇ ਵਾਲੇ ਵਿਸ਼ਿਆਂ ਵਾਲੀਆਂ ਲਿਖਤਾਂ ਸਾਂਝੀਆਂ ਕੀਤੀਆਂ।
ਇਸ ਸਮਾਗਮ ਵਿਚ ਸਭਾ ਦੇ ਸਰਪ੍ਰਸਤ ਕੁਲਵੰਤ ਸਿੰਘ ਤੋਂ ਇਲਾਵਾ ਡਾ. ਗੁਰਕੀਰਤ ਕੌਰ, ਪ੍ਰੋ. ਸੁਭਾਸ਼ ਸ਼ਰਮਾ, ਪ੍ਰੋ. ਜੇ.ਕੇ.ਮਿਗਲਾਨੀ, ਸਤਨਾਮ ਚੌਹਾਨ, ਇੰਜੀ. ਜਗਰਾਜ ਸਿੰਘ, ਬਲਬੀਰ ਸਿੰਘ ਦਿਲਦਾਰ,ਸ਼ਰਨਪ੍ਰੀਤ ਕੌਰ,  ਗੁਰਚਰਨ ਸਿੰਘ ਪੱਬਾਰਾਲੀ, ਦੀਦਾਰ ਖ਼ਾਨ, ਡਾ.ਜੀ.ਐਸ.ਆਨੰਦ, ਪ੍ਰੀਤਮ ਪਰਵਾਸੀ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਸਜਨੀ, ਸੁਖਦੇਵ ਕੌਰ, ਦਲੀਪ ਸਿੰਘ, ਇੰਜੀਨੀਅਰ ਸੁਖਜਿੰਦਰ ਸਿੰਘ,ਸ਼ਰਵਣ ਕੁਮਾਰ ਵਰਮਾ,ਕਿਰਨਦੀਪ ਕੌਰ, ਪ੍ਰਭਜੋਤ ਕੌਰ ਰੇਣੂਕਾ, ਇੰਜੀ. ਪਰਵਿੰਦਰ ਸ਼ੋਖ,ਐਸ.ਐਸ.ਭੱਲਾ, ਜਸਵੰਤ ਸਿੰਘ ਸਿੱਧੂ, ਸਜਨੀ, ਫਤਹਿਜੀਤ ਸਿੰਘ, ਭੁਪਿੰਦਰ ਉਪਰਾਮ, ਜੌਹਰੀ, ਗੁਰਚਰਨ ਸਿੰਘ, ਨਵਦੀਪ ਸਿੰਘ ਸਕਰੌਦੀ, ਯੂ.ਐਸ.ਆਤਿਸ਼, ਕਰਨੈਲ ਸਿੰਘ, ਗੋਪਾਲ, ਸ਼ਾਰਦਾ ਪਟਿਆਲਵੀ, ਬਲਜੀਤ ਸਿੰਘ ਮੂਰਤੀਕਾਰ, ਦਰਸ਼ਨ ਸਿੰਘ, ਕਰਨ, ਮਨਦੀਪ ਕੌਰ, ਅਨਾਇਤ, ਅਹਿਮ ਅਰਮਾਨ, ਅਵਨੀਤ ਰਠੌੜ, ਕਵਲਦੀਪ ਸਿੰਘ ਕੰਵਲ, ਬੁੱਧ ਸਿੰਘ ਅਤੇ ਨਵਰੋਜ਼  ਆਦਿ ਸਾਹਿਤ ਪ੍ਰੇਮੀ ਵੀ ਸ਼ਾਮਲ ਸਨ। ਮੰਚ ਸੰਚਾਲਨ ਦਵਿੰਦਰ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।

Install Punjabi Akhbar App

Install
×