ਮਾਤਾ ਗੁਰਮੇਜ ਕੌਰ ਜੀ ਦਾ ਦੇਹਾਂਤ

ਅੰਤਿਮ ਸੰਸਕਾਰ 6 ਮਾਰਚ ਨੂੰ

ਆਕਲੈਂਡ (ਨਿਊਜ਼ੀਲੈਂਡ) ਵਸਦੇ ਸਿੱਖ ਭਾਈਚਾਰੇ ਲਈ ਬੜੀ ਦੁੱਖਦਾਈ ਖ਼ਬਰ ਹੈ ਕਿ ਆਕਲੈਂਡ ਵਸਦੇ ਮਾਮਾ ਗੁਰਮੇਜ ਕੌਰ ਦੀ ਦਾ ਦੇਹਾਂਤ ਹੋ ਗਿਆ ਹੈ। ਪਿਛਲੇ ਤਕਰੀਬਨ 25 ਸਾਲਾਂ ਤੋਂ ਊਟਾਹੂਹੂ ਅਤੇ ਟਾਕਾਨਿਨੀ ਗੁਰੂਘਰਾਂ ਦੀ ਆਪਣੇ ਹੱਥੀਂ ਸੇਵਾ ਵਿਚ, ਮਾਤਾ ਜੀ ਨਿਤ ਪ੍ਰਤੀਦਿਨ ਹਾਜ਼ਰ ਰਹਿੰਦੇ ਸਨ ਅਤੇ ਧਾਰਮਿਕ ਪ੍ਰਵਿਰਤੀ ਦੇ ਹੋਣ ਕਰਕੇ ਇੱਥੋਂ ਦੇ ਭਾਈਚਾਰੇ ਵਿੱਚ ਬਹੁਤ ਜ਼ਿਆਦਾ ਸਤਿਕਾਰਿਤ ਵੀ ਸਨ।
ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 6 ਮਾਰਚ 2020 (ਸ਼ੁਕਰਵਾਰ) ਨੂੰ ਮੈਨੂਕਾਊ ਮੈਮੋਰਿਅਲ ਗਾਰਡਨ, ਪੂਹੀਨੂਈ ਰੋਡ, ਆਕਲੈਂਡ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਅਤੇ ਅੰਤਿਮ ਅਰਦਾਸ ਦੁਪਹਿਰ 2 ਵਜੇ ਗੁਰੂਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ, 70 ਟਾਕਾਨਿਨੀ ਸਕੂਲ ਰੋਡ, ਟਾਕਾਨਿਨੀ ਵਿਖੇ ਪਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਮਾਤਾ ਜੀ ਆਪਣੇ ਛੋਟੇ ਸਪੁੱਤਰ ਜਤਿੰਦਰ ਪਾਲ ਸਿੰਘ ਗਰਚਾ ਕੋਲ ਨਿਊਜ਼ੀਲੈਂਡ ਵਿਖੇ ਰਹਿ ਰਹੇ ਸਨ ਅਤੇ ਆਪ ਜੀ ਦਾ ਵੱਡਾ ਸਪੁੱਤਰ ਹਰਵਿੰਦਰ ਸਿੰਘ ਗਰਚਾ ਆਸਟ੍ਰੇਲੀਆ ਵਿਚ ਰਹਿ ਰਹੇ ਹਨ। ਦੁੱਖ ਦੀ ਇਸ ਘੜੀ ਵਿੱਚ ਹਰਮਨ ਰੇਡੀਓ ਆਸਟ੍ਰੇਲੀਆ, ਪੰਜਾਬੀ ਅਖ਼ਬਾਰ ਆਸਟ੍ਰੇਲੀਆ ਅਤੇ ਪੇਂਡੂ ਆਸਟ੍ਰੇਲੀਆ ਸਮੁੱਚੇ ਰੂਪ ਵਿੱਚ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਅਤੇ ਪਰਮਪਿਤਾ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਪਰਿਵਾਰ ਨੂੰ ਚੜ੍ਹਦੀ ਕਲਾ ਅਤੇ ਭਾਣਾ ਮੰਨਣ ਦਾ ਬਲ ਬਖ਼ਸ਼ੇ…..

Install Punjabi Akhbar App

Install
×