ਭੈਣੀ ਸਾਹਿਬ : ਮਾਤਾ ਚੰਦ ਕੌਰ ਨੂੰ ਅਣਪਛਾਤੇ ਲੋਕਾਂ ਨੇ ਮਾਰੀ ਗੋਲੀ, ਹਾਲਤ ਗੰਭੀਰ

mata chand kaur jiਨਾਮਧਾਰੀ ਸੰਪਰਦਾ ਦੇ ਸਾਬਕਾ ਪ੍ਰਮੁੱਖ ਜਗਜੀਤ ਸਿੰਘ ਜੀ ਦੀ ਪਤਨੀ ਮਾਤਾ ਚੰਦ ਕੌਰ ਜੀ ਨੂੰ ਅਣਪਛਾਤੇ ਲੋਕਾਂ ਨੇ ਭੈਣੀ ਸਾਹਿਬ ਵਿਖੇ ਗੋਲੀ ਮਾਰ ਦਿੱਤੀ ਹੈ।

ਭਰੋਸੇਯੋਗ ਸੂਤਰਾਂ ਅਨੁਸਾਰ ਮਾਤਾ ਜੀ ਕਰੀਬ 9:30 ਵਜੇ ਸਵੇਰੇ ਸਕੂਲ ਵੱਲ ਨੂੰ ਜਾ ਰਹੇ ਸਨ ਤਾਂ ਦੋ ਅਣਪਛਾਤੇ ਯੁਵਕਾਂ ਨੇ ਮਾਤਾ ਜੀ ਦੇ ਕੋਲ ਆ ਕੇ ਉਨਾਂ੍ਹ ਨੂੰ ਮੱਥਾ ਟੇਕਿਆ ਅਤੇ ਨਾਲ ਹੀ ਬਿਲਕੁਲ ਕੋਲੋਂ ਗੋਲੀਆਂ ਚਲਾ ਦਿੱਤੀਆਂ। ਮਾਤਾ ਜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਹ ਯੁਵਕ ਗੋਲੀਆਂ ਚਲਾ ਕੇ ਦੌੜਣ ਵਿੱਚ ਸਫਲ ਹੋ ਗਏ।

ਮਾਤਾ ਚੰਦ ਕੌਰ ਜੀ ਨੂੰ ਗੰਭੀਰ ਹਾਲਤ ‘ਚ ਲੁਧਿਆਣੇ ਅਪੋਲੋ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਕਿ ਉਨਾਂ੍ਹ ਦੀ ਹਾਲਤ ਬਹੁਤ ਹੀ ਚਿੰਤਾਜਨਕ ਬਣੀ ਹੋਈ ਹੈ।