103 ਵਰਿਆਂ ਦੀ ਮਾਤਾ ਚੰਨਣ ਕੌਰ ਭੁੱਲਰ ਨੇ ਦੁਨੀਆਂ ਨੂੰ ਕਿਹਾ ਅਲਵਿਦਾ!

ਸਰੀ -ਪ੍ਰੀਮੀਅਰ ਬੀ ਸੀ ਦੇ ਸਾਬਕਾ ਮੀਡੀਆ ਡਾਇਰੈਕਟਰ ਬਰਿੰਦਰ ਸਿੰਘ ਭੁੱਲਰ ਦੇ ਸਤਿਕਾਰਯੋਗ ਦਾਦੀ ਮਾਤਾ ਚੰਨਣ ਕੌਰ ਭੁੱਲਰ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 103 ਵਰਿਆਂ ਦੇ ਸਨ। ਉਹਨਾਂ ਦਾ ਜਨਮ 1918 ਵਿਚ ਅਣਵੰਡੇ ਪੰਜਾਬ ਦੇ ਪਿੰਡ ਪਖਪੁਰਾ (ਪਾਕਿਸਤਾਨ) ਵਿਚ ਹੋਇਆ। ਵੰਡ ਉਪਰੰਤ ਉਹ ਆਪਣੇ ਪਤੀ ਅਤੇ ਬੱਚਿਆਂ ਸਮੇਤ ਜਲੰਧਰ ਜਿਲੇ ਦੇ ਪਿੰਡ ਮੰਡ ਵਿਚ ਆ ਗਏ ਸਨ। ਉਹਨਾਂ ਆਪਣੇ ਦੋ ਪੁੱਤਰਾਂ ਨੂੰ 1970 ਵਿਚ ਚੰਗੇਰੇ ਭਵਿੱਖ ਲਈ ਕੈਨੇਡਾ ਭੇਜਿਆ। ਉਹ ਆਪ ਵੀ 1980 ਵਿਚ ਕੈਨੇਡਾ ਆ ਗਏ ਸਨ। ਮਾਤਾ ਚੰਨਣ ਕੌਰ ਆਪਣੇ ਪਿੱਛੇ 6 ਬੱਚੇ, 16 ਪੋਤਰੇ-ਪੋਤੀਆਂ ਅਤੇ  28 ਪੜਪੋਤੇ -ਪੜਪੋਤੀਆਂ ਦਾ ਭਰਿਆ ਪਰਿਵਾਰ ਛੱਡ ਗਏ ਹਨ।

(ਹਰਦਮ ਮਾਨ) +1 604 308 6663
 maanbabushahi@gmail.com

Welcome to Punjabi Akhbar

Install Punjabi Akhbar
×