ਵੱਡਾ ਦੁੱਖ: ਮਾਂ-ਪੁੱਤ ਵਾਰੋ-ਵਾਰੀ ਤੁਰ ਗਏ

  • ਸ਼੍ਰੋਮਣੀ ਅਕਾਲੀ ਦਲ ਨਿਊਜ਼ੀਲੈਂਡ ਵਿੰਗ ਵੱਲੋਂ ਨਗਰ ਪੰਚਾਇਤ ਮੁੱਦਕੀ ਦੇ ਪ੍ਰਧਾਨ ਗੁਰਮੀਤ ਸਿੰਘ ਨਾਲ ਗਹਿਰਾ ਅਫਸੋਸ ਪ੍ਰਗਟ
  • ਮਾਤਾ ਬਲਵਿੰਦਰ ਕੌਰ ਅਤੇ ਭਰਾ ਕਰਮਜੀਤ ਸਿੰਘ ਅਕਾਲ ਚਲਾਣਾ ਕਰ ਗਏ

190918

ਔਕਲੈਂਡ 17  ਸਤੰਬਰ – ਜਿਸ ਘਰ ‘ਚ ਰੱਬ ਵਰਗੀਆਂ ਮਾਵਾਂ ਵਸਦੀਆਂ ਹੋਣ ਉਸ ਘਰ ਦੇ ਬੱਚਿਆਂ ਨੂੰ ਸ਼ਾਇਦ ਕਿਸੀ ਹੋਰ ਥਾਂ ਜਾ ਕੇ ਅਸ਼ੀਰਵਾਦ ਪ੍ਰਾਪਤ ਕਰਨ ਦੀ ਜਰੂਰਤ ਨਹੀਂ ਰਹਿੰਦੀ। ਇਕ ਨਾ ਇਕ ਦਿਨ ਵਾਰੋ-ਵਾਰੀ ਸਭ ਨੇ ਜਾਣਾ ਹੈ ਪਰ ਜੇਕਰ ਇਕ ਦੇ ਨਾਲ ਇਕ ਹੋਰ ਜਿਸ ਬਾਰੇ ਕਦੇ ਖਿਆਲ ਵੀ ਨਾ ਹੋਵੇ, ਤੁਰ ਜਾਵੇ ਤਾਂ ਦੁੱਖ ਅਤਿਅੰਤ ਵੱਡਾ ਤੇ ਡਾਹਢਾ ਹੋ ਨਿਬੜਦਾ ਹੈ। ਸ਼੍ਰੋਮਣੀ ਦਲ ਦੇ ਮੁਦਕੀ ਸ਼ਹਿਰ ਤੋਂ ਆਗੂ ਅਤੇ ਨਗਰ ਪੰਚਾਇਤ ਮੁਦਕੀ ਦੇ ਪ੍ਰਧਾਨ ਸ. ਗੁਰਮੀਤ ਸਿੰਘ ਬਰਾੜ ਦੇ ਸਤਿਕਾਰਯੋਗ ਮਾਤਾ ਬਲਵਿੰਦਰ ਕੌਰ (80) ਅਤੇ ਉਨ੍ਹਾਂ ਦਾ ਛੋਟਾ ਭਰਾ ਕਰਮਜੀਤ ਸਿੰਘ ਬਰਾੜ (44) ਬੀਤੇ ਦਿਨੀਂ ਇਕੱਠੇ ਵਿਛੋੜਾ ਦੇ ਗਏ, ਜਿਸ ਕਾਰਨ ਬਰਾੜ ਪਰਿਵਾਰ ਨੂੰ ਇਕ ਬਹੁਤ ਵੱਡਾ ਸਦਮਾ ਪਹੁੰਚਿਆ। ਇਸ ਅਕਹਿ ਅਤੇ ਅਸਹਿ ਦੁੱਖ ਦੇ ਨਾਲ ਜਿੱਥੇ ਇਲਾਕੇ ਦੇ ਵਿਚ ਸੋਗ ਦੀ ਲਹਿਰ ਫੈਲੀ ਉਥੇ ਸ਼੍ਰੋਮਣੀ ਅਕਾਲੀ ਦਲ ਨਿਊਜ਼ੀਲੈਂਡ ਵਿੰਗ ਨੇ ਵੀ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ। ਨਿਊਜ਼ੀਲੈਂਡ ਪ੍ਰਤੀਨਿਧ ਸ. ਜਗਜੀਤ ਸਿੰਘ ਬੌਬੀ ਬਰਾੜ ਜਿਹੜੇ ਕਿ ਉਨ੍ਹਾਂ ਦਾ ਕਾਫੀ ਕਰੀਬ ਹਨ ਤੇ ਬਾਕੀ ਮੈਂਬਰਜ਼ ਜਿਨ੍ਹਾਂ ਵਿਚ ਸ. ਗੁਰਪ੍ਰੀਤ ਸਿੰਘ, ਸ. ਚਰਨਜੀਤ ਸਿੰਘ, ਸ. ਹਰਭਜਨ ਸਿੰਘ ਟੋਨੀ, ਪਰਮਿੰਦਰ ਸਿੰਘ ਪਿੰਦੀ, ਮਨਪ੍ਰੀਤ ਸਿੰਘ ਬਰਾੜ, ਅਮਨਪ੍ਰੀਤ ਸਿੰਘ ਬਰਾੜ, ਹਿੰਦਾ ਢਿੱਲੋ, ਅਵਤਾਰ ਸਿੰਘ, ਪਰਮਿੰਦਰ ਸਿੰਘ ਪਿੰਦੀ , ਹਰਜੀਤ ਸਿੰਘ ਧਾਲੀਵਾਲ, ਮਨਪ੍ਰਤੀ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ ਧਾਲੀਵਾਲ, ਗੁਰਵਿੰਦਰ ਸਿੰਘ ਕਲਸੀ, ਲਵਪ੍ਰੀਤ ਸਿੰਘ ਬਰਾੜ, ਬਰਿੰਦਰ ਸਿੰਘ ਗਰੇਵਾਲ,ਸ. ਗੁਰਨੇਕ ਸਿੰਘ, ਦਵਿੰਦਰ ਸਿੰਘ ਗਿੱਲ, ਸਿਮਰਪਾਲ ਸਿੰਘ,, ਲਖਵੀਰ ਸਿੰਘ, ਹਰਜੀਤ ਸਿੰਘ, ਹਰਮਿੰਦਰ ਸਿੰਘ ਹੈਰੀ ਅਤੇ ਸ. ਗੁਲਾਬ ਸਿੰਘ ਆਦਿ ਨੇ ਸਾਂਝੇ ਰੂਪ ਵਿਚ ਬਰਾੜ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਵਿਛੜੀਆਂ ਰੂਹਾਂ ਨੂੰ ਸਦੀਵੀ ਸੁੱਖ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੀ ਇਸ ਦੁੱਖ ਦੀ ਘੜੀ ਪਰਿਵਾਰ ਦੇ ਕੋਲ ਪਹੁੰਚੇ। ਬੁੱਧਵਾਰ ਨੂੰ ਮਾਂ-ਪੁੱਤ ਦੀ ਆਤਮਿਕ ਸ਼ਾਂਤੀ ਵਾਸਤੇ ਭੋਗ ਪੈਣੇ ਹਨ ਅਤੇ ਨਿਊਜ਼ੀਲੈਂਡ ਸ਼੍ਰੋਮਣੀ ਅਕਾਲੀ ਦਲ ਇਸ ਮੌਕੇ ਆਪਣਾ ਸ਼ੋਕ ਸੁਨੇਹਾ ਭੇਜਦਾ ਹੈ।