ਬੰਬੇ ਬੈਕੁਇਟ ਹਾਲ ਦੇ ਬਰਾੜ ਪਰਿਵਾਰ ਨੂੰ ਸਦਮਾ -ਮਾਤਾ ਸਵਰਗਵਾਸ

ਸਰੀ -ਬੰਬੇ ਬੈਕੁਇਟ ਹਾਲ ਸਰੀ ਦੇ ਮਾਲਕ ਪਾਲ ਬਰਾੜ ਅਤੇ ਗੈਰੀ ਬਰਾੜ ਨੂੰ ਉਸ ਸਮੇਂ ਅਸਹਿ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਮਾਤਾ ਅਮਰਜੀਤ ਕੌਰ ਬਰਾੜ 12 ਅਗਸਤ 2021 ਨੂੰ ਸਦੀਵੀ ਵਿਛੋੜਾ ਦੇ ਗਏ। ਉਹ 77 ਵਰ੍ਹਿਆਂ ਦੇ ਸਨ। ਮਾਤਾ ਅਮਰਜੀਤ ਕੌਰ ਪੰਜਾਬ ਵਿਚ ਬਰਨਾਲੇ ਜ਼ਿਲ੍ਹੇ ਦੇ ਪਿੰਡ ਵਜ਼ੀਦਕੇ ਖ਼ੁਰਦ ਨਾਲ ਸਬੰਧਤ ਸਨ ਅਤੇ ਅੱਜ-ਕੱਲ੍ਹ ਸਰੀ (ਕੈਨੇਡਾ) ਵਿਖੇ ਰਹਿ ਰਹੇ ਸਨ। ਉਹ ਆਪਣੇ ਪਿੱਛੇ ਪਤੀ, ਦੋ ਬੇਟੇ, ਦੋ ਬੇਟੀਆਂ, ਪੋਤੇ ਪੋਤੀਆਂ ਅਤੇ ਦੋਹਤੇ ਦੋਹਤੀਆਂ ਦਾ ਭਰਪੂਰ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ 20 ਅਗਸਤ ਨੂੰ ਸਵੇਰੇ 9:30 ਵਜੇ, ਰਿਵਰ ਸਾਈਡ ਫਿਊਨਰਲ ਹੋਮ, ਡੈਲਟਾ ਵਿਖੇ ਹੋਵੇਗਾ ਅਤੇ ਅੰਤਿਮ ਅਰਦਾਸ ਉਸੇ ਦਿਨ ਦੁਪਹਿਰ 12:00 ਵਜੇ ਗੁਰੂ ਨਾਨਕ ਸਿੱਖ ਟੈਂਪਲ, ਸਕਾਟ ਰੋਡ, ਸਰੀ ਵਿਖੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਾਲ ਬਰਾੜ ਨਾਲ ਫੋਨ ਨੰਬਰ 604 315 3825 ‘ਤੇ,  ਗੈਰੀ ਬਰਾੜ ਨਾਲ ਫੋਨ ਨੰਬਰ 604 351 9390 ‘ਤੇ ਅਤੇ ਅਮਰੀਕ ਸਿੰਘ ਬਰਾੜ (ਪਤੀ) ਨਾਲ ਫੋਨ ਨੰਬਰ 604 720 9700 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

(ਹਰਦਮ ਮਾਨ) +1 604 308 6663
maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks