ਭਾਈ ਜਿੰਦਾ ਅਤੇ ਸੁੱਖਾ ‘ਤੇ ਅਧਾਰਤ ਹੈ ‘ਦ ਮਾਸਟਰ ਮਾਈੰਡ ਜਿੰਦਾ ਐੰਡ ਸੁੱਖਾ’

DSC_0057

‘ਜਦ ਇੱਕ ਮੁਸ਼ਕਲ ਸਮੱਸਿਆ ਨੂੰ ਹੱਲ ਕਰਨ ਲਈ ਸਾਰੇ ਸ਼ਾਂਤਮਈ ਤਰੀਕੇ ਕੰਮ ਨਾ ਕਰਨ, ਤਾਂ ਤਲਵਾਰ ਚੁੱਕ ਲੈਣਾ ਵਾਜਬ ਹੈ।’ ਸਿੱਖ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਫ਼ਰਨਾਮਾ ਵਿਚ ਲਿਖੇ ਇਨ੍ਹਾਂ ਸ਼ਬਦਾਂ ਦਾ ਭਾਈ  ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ‘ਤੇ ਖਾਸਾ ਅਸਰ ਹੋਇਆ ਅਤੇ ਉਨ੍ਹਾਂ ਨੇ ਗੁਰਬਾਣੀ ਤੋਂ ਪ੍ਰੇਰਤ ਹੋ ਕੇ ਹਥਿਆਰ ਚੁੱਕ ਲਏ। ਜੂਨ 1984 ਵਿਚ ਆਪ੍ਰੇਸ਼ਨ ਬਲਿਊ ਸਟਾਰ ਦੇ ਤਹਿਤ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਚ ਹੋਏ ਫ਼ੌਜੀ ਹਮਲੇ ਪਿੱਛੇ ਸਾਬਕਾ ਭਾਰਤੀ ਸੈਨਾ ਦੇ ਜਨਰਲ ਅਰੁਣ ਕੁਮਾਰ ਸ਼੍ਰੀ ਧਰ ਵੈਦ ਦੀ ਹੱਤਿਆ ਦੇ ਦੋਸ਼ ਵਿਚ  ਭਾਈ ਜਿੰਦਾ ਅਤੇ ਸੁੱਖਾ ਨੂੰ ਫ਼ਾਂਸੀ ਦੀ ਸਜਾ ਸੁਣਾਈ ਗਈ ਸੀ। ਇਨ੍ਹਾਂ ਦੋਵਾਂ ਦੀ ਜ਼ਿੰਦਗੀ ‘ਤੇ ਅਧਾਰਤ ਪੰਜਾਬੀ ਫ਼ਿਲਮ ‘ਦ ਮਾਸਟਰ ਮਾਈੰਡ ਜਿੰਦਾ ਐੰਡ ਸੁੱਖਾ’ ਦਾ ਪੋਸਟਰ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲਾਂਚ ਕੀਤਾ ਗਿਆ। ਮਾਨ ਨੇ ਦੱਸਿਆ ਇਹ ਫ਼ਿਲਮ 5 ਜੂਨ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਕੀਤੀ ਜਾਵੇਗੀ।
ਸਿੰਘ ਬ੍ਰਦਰਜ਼ ਦੀ ਪ੍ਰੋਡਕਸ਼ਨ ਦੀ ਇਹ ਪੇਸ਼ਕਸ਼ ਨੂੰ ਸੁਖਜਿੰਦਰ ਸਿੰਘ ਨੇ ਨਿਰਦੇਸ਼ਨਾ ਦਿੱਤੀ ਹੈ। ਇਹ ਫ਼ਿਲਮ ਭਾਈ ਜਿੰਦਾ ਅਤੇ ਸੁੱਖਾ ਦੀਆਂ ਚਿੱਠੀਆਂ ‘ਤੇ ਅਧਾਰਤ ਹੈ, ਜਿਹੜੀ ਕਿ ਪੁਸਤਕ ਦੇ ਰੂਪ ਵਿਚ ਉਪਲਬਧ ਹੈ। ਇਸ ਮੌਕੇ ‘ਤੇ ਐਕਟਰ ਨਵ ਬਾਵਾ, ਸੋਨਪ੍ਰੀਤ ਜਵੰਦਾ, ਸੁਖਜਿੰਦਰ ਸ਼ੇਰਾ, ਅੰਮ੍ਰਿਤਪਾਲ ਸਿੰਘ, ਸੁਨੀਤਾ ਧੀਰ, ਈਸ਼ਾ ਸ਼ਰਮਾ, ਸਤਵੰਤ ਕੌਰ, ਪ੍ਰੋਡਿਊਸਰ ਸੁਖਚੈਨ ਸਿੰਘ, ਜਸਵਿੰਦਰ ਕੁਮਾਰ, ਰਣਜੀਤ ਸਿੰਘ ਅਤੇ ਭਾਈ ਜਿੰਦਾ ਦੀ ਭੈਣ ਬਲਵਿੰਦਰ ਕੌਰ ਮੌਜੂਦ ਰਹੇ। ਫ਼ਿਲਮ ਵਿਚ ਸੀਨੀਅਰ ਐਕਟਰ ਗੁੱਗੂ ਗਿੱਲ ਵੀ ਅਹਿਮ ਕਿਰਦਾਰ ਵਿਚ ਨਜ਼ਰ ਆਉਣਗੇ। ਕਿਉਂਕਿ, ਇਹ ਫ਼ਿਲਮ ਅਸਲ ਚਿੱਠੀਆਂ ‘ਤੇ ਅਧਾਰਤ ਹੈ, ਇਸ ਲਈ ਫ਼ਿਲਮ ਦੇ ਡਾਇਲਾਗ ਠੀਕ ਉਹੋ ਜਿਹੇ ਹੀ ਹੋਣਗੇ, ਜਿਵੇਂ ਇਹ ਦੋਵੇਂ ਗੱਲਾਂ ਕਰਦੇ ਸਨ। ਹਾਲਾਂਕਿ ਲੇਖਕ ਸ਼ਿੰਦਾ ਅਤੇ ਸ਼ੇਰਾ ਨੇ ਵੀ ਆਪਣੇ ਵੱਲੋਂ ਵੀ ਕੁਝ ਡਾਇਲਾਗ ਫ਼ਿਲਮ ਵਿਚ ਜੋੜੇ ਹਨ। ਫ਼ਿਲਮ ਨੂੰ ਸੰਗੀਤ ਦਿੱਤਾ ਹੈ ਜੁਆਇ ਅਤੁਲ ਨੇ।
ਪ੍ਰੋਡਿਊਸਰ ਸੁਖਚੈਨ ਸਿੰਘ ਨੇ ਕਿਹਾ ਕਿ ਇੰਡਸਟ੍ਰੀ ਵਿਚ ਕਾਮੇਡੀ ਫ਼ਿਲਮ ਦੀ ਓਵਰ ਡੋਜ਼ ਹੋ ਚੁਕੀ ਹੈ। ਅਜਿਹੇ ਵਿਚ ਦਰਸ਼ਕਾਂ ਨੂੰ ਕੁਝ ਨਵਾਂ, ਕੁਝ ਹਟ ਕੇ ਚਾਹੀਦਾ ਹੈ। ਅਸੀਂ ਅਜਿਹਾ ਵਿਸ਼ਾ ਚੁਣਿਆ ਹੈ, ਜਿਹੜਾ ਪੰਜਾਬ ਦੇ ਇਤਿਹਾਸ ਵਿਚ ਖਾਸਾ ਮਾਇਨੇ ਰੱਖਦਾ ਹੈ। ਮੈਂ ਚਾਹੁੰਦਾ ਸੀ ਕਿ ਅੱਜ ਕੱਲ ਦੇ ਲੋਕ ਉਸ ਵੇਲੇ ਦੀ ਸੋਚ ਨੂੰ ਸਮਝਣ। ਉਂਜ ਵੀ ਇਨ੍ਹੀਂ ਦਿਨੀਂ ਕੋਈ ਖਾਸ ਫ਼ਿਲਮਾਂ ਪੰਜਾਬੀ ਸਿਨੇਮਾ ਵਿਚ ਰਿਲੀਜ਼ ਨਹੀਂ ਹੋ ਰਹੀਆਂ। ਇਸੇ ਲਈ ਇਹ ਸਮਾਂ ਢੁੱਕਵਾਂ ਰਹੇਗਾ, ਇਹੋ ਜਿਹੇ ਵਿਸ਼ੇ ਨੂੰ ਸਾਹਮਣੇ ਲਿਆਉਣ ਦਾ।

Install Punjabi Akhbar App

Install
×