ਸੂਫ਼ੀ ਫਨਕਾਰ ਮਾਸਟਰ ਸਲੀਮ ਹੋਏ ਰੂ ਬ ਰੂ : ਬ੍ਰਿਸਬੇਨ

  • ਉੱਘੀਆਂ ਸੰਸਥਾਵਾਂ ਨਾਲ ਹੋਈਆਂ ਬੈਠਕਾਂ  
news lasara 190825 master saleem in brisbane
(ਸੂਫ਼ੀ ਗਾਇਕ ਮਾਸਟਰ ਸਲੀਮ ਨਾਲ ਬ੍ਰਿਸਬੇਨ ਦੀਆਂ ਸੰਸਥਾਵਾਂ ਦੇ ਪ੍ਰਬੰਧਕ)

(ਬ੍ਰਿਸਬੇਨ 25 ਅਗਸਤਇੱਥੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਭਾਰਤ ਦੀ 72ਵੇਂ ਸੁਤੰਤਰਤਾ ਦਿਵਸ ਸਮਾਰੋਹ ‘ ਗੋਪੀਓ ਕੁਈਨਜ਼ਲੈਂਡ ਸੰਸਥਾ ਦੇ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਉੱਘੇ ਸੂਫ਼ੀ ਫਨਕਾਰ ਮਾਸਟਰ ਸਲੀਮ ਦਾਵੱਖਵੱਖ ਸੰਸਥਾਵਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਸਮੂਹ ਭਾਰਤੀ ਭਾਈਚਾਰੇ ਨੇ ਸਮਾਰੋਹ ਦੌਰਾਨ ਸਲੀਮ ਦੀ ਗਾਇਕੀ ਦਾ ਆਨੰਦ ਮਾਣਿਆ। ਇਸ ਵਾਰ ਸਮਾਰੋਹ ‘ਚ ਪੰਜਾਬੀ ਪਰਿਵਾਰਾਂ ਦੀ ਸ਼ਮੂਲੀਅਤ ਕਾਬਲੇਤਾਰੀਫ਼ਰਹੀ। ਜਿਸਦੇ ਚੱਲਦਿਆਂ ਲੰਘੇ ਦਿਨਾਂ ‘ ਪੰਜਾਬੀ ਭਾਈਚਾਰੇ ਦੀਆਂ ਉੱਘੀਆਂ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਸਲੀਮ ਨਾਲ ਲੜੀਵਾਰ ਬੈਠਕਾਂ ਕੀਤੀਆਂ। ਥਰਡ ਆਈ ਪ੍ਰੋਡੰਕਸ਼ਨ ਤੋਂ ਹਰਪ੍ਰੀਤ ਸਿੰਘ ਕੋਹਲੀ ਅਤੇ ਨਵਨੀਤ ਰਾਜਾਗਰੈਂਡ ਸਟਾਈਲਇੰਟਰਟੇਨਮੈਂਟ ਤੋਂ ਰੌਕੀ ਭੁੱਲਰਕਮਰ ਬੱਲ ਪ੍ਰੋਡੰਕਸ਼ਨ ਤੋਂ ਕਮਰ ਬੱਲਰੰਧਾਵਾ ਮੀਡੀਆ ਤੋਂ ਮੋਹਿੰਦਰ ਰੰਧਾਵਾ ਆਦਿ ਨੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਨਾਲ ਆਪਣੇ ਸੰਬੋਧਨ ‘ ਕਿਹਾ ਕਿ ਉਹਨਾਂ ਦੀਆਂ ਸਲੀਮ ਨਾਲ ਬੈਠਕਾਂਬਹੁਤ ਉਸਾਰੂ ਰਹੀਆਂ।

ਉਹਨਾਂ ਹੋਰ ਕਿਹਾ ਕਿ ਸਮੂਹ ਸੰਸਥਾਵਾਂ ਦਾ ਭਵਿੱਖੀ ਟੀਚਾ ਰਹੇਗਾ ਕਿ ਸਲੀਮ ਦੀ ਵਿਲੱਖਣ ਗਾਇਕੀ ਨੂੰ ਉਹਨਾਂ ਦੇ ਆਸਟ੍ਰੇਲੀਆ ਵਸਦੇ ਪ੍ਰੇਮੀਆਂ ਤੱਕ ਪਹੁੰਚਦਾ ਕੀਤਾ ਜਾਵੇ

ਜ਼ਿਕਰਯੋਗ ਹੈ ਕਿ ਇਹਨਾਂ ਸੰਖੇਪ ਅਤੇਉਸਾਰੂ ਬੈਠਕਾਂ ‘ ਸਲੀਮ ਆਪਣੀ ਆਸਟ੍ਰੇਲੀਆ ‘ਚ ਗਾਇਕੀ ਬਾਬਤ ਬਹੁਤ ਉਤਸ਼ਾਹਿਤ ਦਿਖੇ।

ਉਹਨਾਂ ਕਿਹਾ ਕਿ ਸੰਜੀਦਾਦਾ ਗਾਇਕੀ ਪ੍ਰਤੀ ਇਹਨਾਂ ਸੰਸਥਾਵਾਂ ਦੀ ਪਹਿਲ ਅਤੇ ਚਿੰਤਨ ਸਮੁੱਚੇ ਭਾਰਤੀ ਭਾਈਚਾਰੇ ਲਈ ਕਾਬਲੇਤਾਰੀਫ਼ ਉੱਦਮ ਹੋਵੇਗਾ।

Install Punjabi Akhbar App

Install
×