2022 ਦੀਆਂ ਵਿਧਾਨ ਸਭਾ ਚੋਣਾਂ ਬੀ.ਜੇ.ਪੀ. ਨੂੰ ਇੱਕਲੇ ਹੀ ਲੜਨੀਆਂ ਚਾਹੀਦੀਆਂ ਹਨ

ਮਾਸਟਰ ਮੋਹਨ ਲਾਲ ਦਾ ਵੱਡਾ ਬਿਆਨ

ਅਸ਼ਵਿਨੀ ਸ਼ਰਮਾ ਦੇ ਪੰਜਾਬ ਪ੍ਰਧਾਨ (ਬੀਜੇਪੀ) ਬਣਨ ਤੇ ਹੋਏ ਸਮਾਰੋਹ ਮੌਕੇ ਮਾਸਟਰ ਮੋਹਨ ਲਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨਾ੍ਹਂ ਕਿਹਾ ਹੈ ਕਿ ਜੇ ਬੀਜੇਪੀ ਆਪਣੇ ਦਮ ਖਮ ਉਪਰ ਹਰਿਆਣਾ, ਹਿਮਾਚਲ ਅਤੇ ਇੱਥੋਂ ਤੱਕ ਕਿ ਜੰਮੂ ਕਸ਼ਮੀਰ ਅੰਦਰ ਵੀ ਆਪਣਾ ਵਜੂਦ ਕਾਇਮ ਕਰ ਸਕਦੀ ਹੈ ਅਤੇ ਸਰਕਾਰ ਬਣਾ ਸਕਦੀ ਹੈ ਤਾਂ ਪੰਜਾਬ ਵਿੱਚ ਦਿੱਕਤ ਕੀ ਹੈ? ਪੰਜਾਬ ਅੰਦਰ ਵੀ ਬੀਜੇਪੀ ਨੂੰ 2022 ਵਿੱਚ ਅਕਾਲੀਆਂ ਅਤੇ ਟਕਸਾਲੀਆਂ ਤੋਂ ਪਰਾ੍ਹਂ ਹੋ ਕੇ ਆਪਣਾ ਦਮ ਖਮ ਦਿਖਾਉਣਾ ਚਾਹੀਦਾ ਹੈ ਅਤੇ ਇਹ ਵੀ ਸਾਫ ਹੈ ਕਿ ਜੇ ਅਸੀਂ ਹੋਰ ਸੂਬਿਆਂ ਵਿੱਚ ਕਾਮਯਾਬ ਹੋ ਸਕਦੇ ਹਾਂ ਤਾਂ ਪੰਜਾਬ ਅੰਦਰ ਵੀ ਆਪਣੀ ਸਰਕਾਰ ਆਪਣੇ ਦਮ ਨਾਲ ਹੀ ਬਣਾ ਸਕਦੇ ਹਾਂ।

Install Punjabi Akhbar App

Install
×