ਵਿਕਟੋਰੀਆ ਅੰਦਰ ਫੇਸ ਮਾਸਕ ਦੇ ਨਿਯਮਾਂ ਅੰਦਰ ਰਿਆਇਤਾਂ ਜਾਰੀ -ਜ਼ਿਆਦਾ ਲੋਕ ਪਰਤਣਗੇ ਕੰਮਾਂ ਨੂੰ

(ਦ ਏਜ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਵਧੀਆ ਹੈ ਕਿ ਬੀਤੇ 8 ਦਿਨਾਂ ਤੋਂ ਰਾਜ ਅੰਦਰ ਕੋਈ ਵੀ ਕਰੋਨਾ ਦਾ ਸਥਾਨਕ ਮਾਮਲਾ ਦਰਜ ਨਹੀਂ ਹੋਇਆ ਅਤੇ ਇਸ ਵਾਸਤੇ, ਆਉਣ ਵਾਲੇ ਸੋਮਵਾਰ ਤੋਂ ਰਾਜ ਅੰਦਰ ਦਫ਼ਤਰਾਂ ਦੇ ਅੰਦਰ ਸਾਰਾ ਸਮਾਂ ਫੇਸ ਮਾਸਕ ਪਾ ਕੇ ਰਹਿਣ ਵਿੱਚ ਛੋਟ ਦਿੱਤੀ ਗਈ ਹੈ ਅਤੇ ਨਿਜੀ ਖੇਤਰਾਂ ਦੇ ਦਫ਼ਤਰਾਂ ਅੰਦਰ 50% ਦੀ ਹਾਜ਼ਰੀ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਨਤਕ ਖੇਤਰ ਦੇ ਦਫ਼ਤਰਾਂ ਵਿੱਚ ਵੀ 25% ਸਟਾਫ ਨੂੰ ਆਗਿਆ ਦਿੱਤੀ ਗਈ ਹੈ ਅਤੇ ਇਹ ਵੀ ਆਉਣ ਵਾਲੇ ਸੋਮਵਾਰ ਤੋਂ ਕਾਰਜਕਾਰਨੀਆਂ ਅੰਦਰ ਹਾਜ਼ਿਰ ਹੋ ਜਾਣਗੇ। ਨਿਜੀ ਖੇਤਰਾਂ ਅੰਦਰ ਜ਼ਿਆਦਾ ਅਤੇ ਜਨਤਕ ਖੇਤਰਾਂ ਅੰਦਰ ਥੋੜ੍ਹੇ ਸਟਾਫ ਦਾ ਕਾਰਨ ਉਨ੍ਹਾਂ ਕਿਹਾ ਕਿ ਇਸ ਸਮੇਂ ਨਿਜੀ ਖੇਤਰਾਂ ਨੂੰ ਬੜਾਵਾ ਦੇਣਾ ਹੀ ਇਸ ਦਾ ਅਸਲ ਮਕਸਦ ਹੈ ਅਤੇ ਇਹ ਜ਼ਰੂਰੀ ਵੀ ਹੈ। ਉਨ੍ਹਾਂ ਇਹ ਵੀ ਕਿਹਾ ਕਿ 17 ਜਨਵਰੀ ਦੀ ਰਾਤ 11:59 ਤੋਂ ਇਹ ਨਿਯਮ ਲਾਗੂ ਹੋ ਜਾਣਗੇ ਅਤੇ ਫੇਸ ਮਾਸਕ ਸਿਰਫ ਘਰੇਲੂ ਉਡਾਣਾਂ, ਹਵਾਈ ਅੱਡਿਆਂ, ਹਸਤਪਾਲਾਂ, ਜਨਤਕ ਪਰਿਵਹਨਾਂ, ਟੈਕਸੀਆਂ ਜਾਂ ਹੋਰ ਯਾਤਰੂ ਗੱਡੀਆਂ, ਸੁਪਰ ਮਾਰਕਿਟਾਂ, ਸ਼ਾਪਿੰਗ ਸੈਂਟਰਾਂ ਅਤੇ ਜਾਂ ਅਜਿਹੀਆਂ ਹੋਰ ਅੰਦਰਵਾਰ ਦੀਆਂ ਥਾਵਾਂ ਉਪਰ ਹੀ ਲਾਗੂ ਰਹਿਣਗੇ ਜਿੱਥੇ ਕਿ ਸਮਾਜਿਕ ਦੂਰੀ ਘੱਟ ਹੁੰਦੀ ਹੈ। ਕੁੱਝ ਸਰਵੇਖੇਣਾਂ ਦੁਆਰਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਮੌਜੂਦਾ ਸਮੇਂ ਅੰਦਰ 35% ਲੋਕ ਤਾਂ ਘਰਾਂ ਤੋਂ ਹੀ ਕੰਮ ਕਰਨ ਨੂੰ ਤਰਜੀਹ ਦੇ ਰਹੇ ਹਨ ਜਦੋਂ ਕਿ ਜ਼ਿਆਦਾਤਰ ਹੁਣ ਦਫ਼ਤਰਾਂ ਆਦਿ ਵਿੱਚ ਆਉਣ ਨੂੰ ਮਾਨਸਿਕ ਤੌਰ ਤੇ ਤਿਆਰ ਵੀ ਹੋ ਚੁਕੇ ਹਨ। ਅਜਿਹਾ ਹੀ ਇੱਕ ਸਰਵੇਖਣ ‘ਦ ਏਜ’ ਵੱਲੋਂ ਸਵਿਨਬਰਨ ਯੂਨੀਵਰਸਿਟੀ ਦੇ 322 ਸੋਸ਼ਲ ਮੀਡੀਆ ਉਪਰ ਸਰਗਰਮ ਕਰਮਚਾਰੀਆਂ ਉਪਰ ਵੀ ਕੀਤਾ ਗਿਆ ਅਤੇ ਉਪਰੋਕਤ ਨਤੀਜੇ ਪਾਏ ਗਏ।

Install Punjabi Akhbar App

Install
×