ਬੀਸੀ ਵਿਚ ਪਹਿਲੀ ਜੁਲਾਈ ਤੋਂ ਮਾਸਕ ਪਹਿਨਣਾ ਲਾਜ਼ਮੀ ਨਹੀਂ ਹੋਵੇਗਾ

ਆਊਟਡੋਰ ਸਮਾਗਮਾਂ ਵਿਚ  ਪੰਜਾ ਹਜਾਰ ਲੋਕ ਸ਼ਾਮਲ ਹੋ ਸਕਣਗੇ

ਸਰੀ -ਬੀ ਸੀ ਵਾਸੀਆਂ ਲਈ ਚੰਗੀ ਖਬਰ ਹੈ ਕਿ ਹੈਲਥ ਵਿਭਾਗ ਵੱਲੋ ਪਹਿਲੀ ਜੁਲਾਈ ਤੋਂ ਕੋਵਿਡ-19 ਪਾਬੰਦੀਆਂ ਵਿਚ ਭਾਰੀ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਬੀ.ਸੀ. ਦੇ ਪ੍ਰੀਮਿਅਰ ਜੌਨ ਹੌਰਗਨ ਅਤੇ ਸੂਬੇ ਦੇ ਸਿਹਤ ਅਧਿਕਾਰੀਆਂ ਵੱਲੋਂ ਰੀਓਪਨਿੰਗ ਦੇ ਤੀਜੇ ਪੜ੍ਹਾਅ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਹੈ ਕਿ ਸੂਬੇ ਵਿਚ ਹੁਣ ਕੰਮ ਦੀਆਂ ਥਾਵਾਂ ‘ਤੇ ਪੈਂਡੈਮਿਕ ਸਬੰਧੀ ਪਾਬੰਦੀਆਂ ਦੀ ਲੋੜ ਨਹੀਂ ਹੋਵੇਗੀ। ਸਭ ਤੋਂ ਵੱਡੀ ਰਾਹਤ ਹੈ ਕਿ ਪਹਿਲੀ ਜੁਲਾਈ ਤੋ ਲੋਕ ਇਨਡੋਰ ਸਮਾਗਮਾਂ ਦੌਰਾਨ ਆਪਣੀ ਇੱਛਾ ਮੁਤਾਬਿਕ ਮਾਸਕ ਪਹਿਨ ਸਕਣਗੇ ਭਾਵ ਮਾਸਕ ਪਹਿਨਣਾ ਲਾਜ਼ਮੀ ਨਹੀ ਹੋਵੇਗਾ ਪਰ ਟ੍ਰਾਂਜ਼ਿਟ ਅਤੇ ਕੁਝ ਪਬਲਿਕ ਥਾਵਾਂ ‘ਤੇ ਮਾਸਕ ਪਹਿਨਣਾ ਅਜੇ ਜ਼ਰੂਰੀ ਹੋਵੇਗਾ।

ਕੋਵਿਡ ਪਾਬੰਦੀਆਂ ਹਟਾਏ ਜਾਣ ਦੇ ਤੀਸਰੇ ਪੜਾਅ ਦੇ ਹੋਰ ਐਲਾਨਾਂ ਮੁਤਾਬਿਕ ਇਨਡੋਰ ਇਕੱਠ 50 ਵਿਅਕਤੀਆਂ ਤੱਕ ਜਾਂ ਹਾਲ ਦੀ ਸਮਰੱਥਾ ਤੋ 50 ਪ੍ਰਤੀਸ਼ਤ ਤੱਕ ਹੋ ਸਕੇਗਾ। ਆਊਟਡੋਰ ਇਕੱਠ ਲਈ 5,000 ਜਾਂ ਸਥਾਨ ਦੀ ਸਮਰੱਥਾ ਦੇ 50 ਪ੍ਰਤੀਸ਼ਤ ਲੋਕ ਸ਼ਾਮਲ ਹੋ ਸਕਣਗੇ। ਸਾਰੇ ਕੈਸੀਨੋ, ਨਾਈਟ ਕਲੱਬ 50 ਪ੍ਰਤੀਸ਼ਤ ਸਮਰੱਥਾ ਨਾਲ ਖੁੱਲ੍ਹ ਸਕਣਗੇ। ਇਸ ਦੇ ਨਾਲ ਹੀ ਇਕ ਟੇਬਲ ਦੇ ਆਸ ਪਾਸ ਬੈਠਣ ਵਾਂਲਿਆਂ ਦੀ ਗਿਣਤੀ 10 ਤੱਕ ਹੋ ਜਾਵੇਗੀ ਪਰ ਅਜੇ ਡਾਂਸ ਦੀ ਆਗਿਆ ਨਹੀਂ ਹੋਵੇਗੀ। ਸਮਾਗਮਾਂ ਦੌਰਾਨ 12 ਸਾਲ ਦੀ ਉਮਰ ਜਾਂ ਵਡੇਰੀ ਉਮਰ ਦੇ ਲੋਕਾਂ ਲਈ ਜਾਂ ਪੂਰੀ ਤਰਾਂ ਵੈਕਸੀਨੇਟਡ ਨਾ ਹੋਣ ਵਾਲੇ ਲੋਕਾਂ ਲਈ ਮਾਸਕ ਪਹਿਨਣ ਦੀ ਸਿਫਾਰਸ਼ ਕੀਤੀ ਗਈ ਹੈ।

ਤੀਜੇ ਪੜਾਅ ਦੌਰਾਨ ਦਿੱਤੀਆਂ ਜਾ ਰਹੀਆਂ ਛੋਟਾਂ ਸਬੰਧੀ ਕੀਤੇ ਐਲਾਨ ਸਮੇਂ ਸਿਹਤ ਮੰਤਰੀ ਐਡਰੀਅਨ ਡਿਕਸ ਅਤੇ ਜੌਬਜ਼, ਇਕਨਾਮਿਕ ਰਿਕਵਰੀ ਅਤੇ ਇਨੋਵੇਸ਼ਨ ਮੰਤਰੀ ਰਵੀ ਕਾਹਲੋਂ ਵੀ ਮੌਜੂਦ ਸਨ।

(ਹਰਦਮ ਮਾਨ) +1 604 308 6663
maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks