ਇਨਕਲਾਬੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਜਿਲ੍ਹਾ ਪੱਧਰੀ ਮੀਟਿੰਗ

02

ਮਹਿਲ ਕਲਾਂ 3 ਦਸੰਬਰ — ਭਾਰਤੀ ਇਨਕਲਾਬੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਜਿਲ੍ਹਾ ਬਰਨਾਲਾ ਇਕਾਈ ਦੇ ਸਮੂਹ ਆਹੁਦੇਦਾਰਾ ਤੇ ਵਰਕਰਾਂ ਦੀ ਜਿਲ੍ਹਾ ਪੱਧਰੀ ਮੀਟਿੰਗ ਪਾਰਟੀ ਦੇ ਜਿਲ੍ਹਾ ਸਕੱਤਰ ਮਾਸਟਰ ਮਲਕੀਤ ਸਿੰਘ ਵਜੀਦਕੇ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਛੇਵੀਂ ਪਾਤਿਸਾਹੀ ਮਹਿਲ ਕਲਾਂ ਵਿਖੇ ਹੋਈ । ਇਸ ਮੌਕੇ ਪਾਰਟੀ ਵਰਕਰਾਂ ਤੋ ਇਲਾਵਾ ਦਿਹਾਤੀ ਮਜ਼ਦੂਰ ਸਭਾ , ਜਮਹੂਰੀ ਕਿਸਾਨ ਸਭਾ ਦੇ ਵਰਕਰਾਂ ਤੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਇਸ ਮੌਕੇ ਪਾਰਟੀ ਦੇ ਜਿਲ੍ਹਾ ਸਕੱਤਰ ਮਾਸਟਰ ਮਲਕੀਤ ਸਿੰਘ ਵਜੀਦਕੇ , ਮਾਸਟਰ ਯਸਪਾਲ ਮਹਿਲ ਕਲਾਂ , ਮਾਸਟਰ ਗੁਰਦੇਵ ਸਿੰਘ ਸਹਿਜੜਾ , ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਭਾਨ ਸਿੰਘ ਸੰਘੇੜਾ , ਜਰਨਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ,ਮਾਸਟਰ ਸੁਰਜੀਤ ਸਿੰਘ ਦਿਹੜ ਨੇ ਕਿਹਾ ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਪਾਰਟੀ ਦੇ ਕੌਮੀ ਸਕੱਤਰ ਮੰਗਤ ਰਾਮ ਪਾਸਲਾ ਦੀ ਅਗਵਾਈ ਹੇਠ ਜਲੰਧਰ ਵਿਖੇ 10 ਦਸੰਬਰ ਨੂੰ ਕਿਸਾਨਾਂ , ਮਜ਼ਦੂਰਾ ਤੇ ਮੁਲਾਜਮਾ ਦੇ ਹੱਕਾਂ ਦੀ ਪ੍ਰਾਪਤੀ ਲਈ ਕੀਤੀ ਜਾ ਰਹੀ ਵਿਸਾਲ ਰੈਲੀ ਦਾ ਇਤਿਹਾਸਕ ਇਕੱਠ ਕੇਂਦਰ ਦੀ ਮੋਦੀ ਸਰਕਾਰ ਨੂੰ ਆਉਦੀਆ 2019 ਦੀਆ ਲੋਕ ਸਭਾ ਚੋਣਾ ਵਿੱਚ ਚਲਦਾ ਕਰਕੇ ਕੇਂਦਰ ਵਿੱਚ ਲੋਕ ਪੱਖੀ ਖੱਬੀਆਂ ਧਿਰਾਂ ਦੇ ਰਾਜ ਦਾ ਮੁੱਢ ਬੰਨ੍ਹੇਗਾ ।

ਉਹਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕੈਪਟਨ ਸਰਕਾਰ ਚੋਣਾ ਦੌਰਾਨ ਲੋਕਾ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀਆ ਹਨ ਕਿਉਂਕਿ ਸਰਮਾਏਦਾਰੀ , ਲੁਟੇਰਾ ਰਾਜ ਪ੍ਰਬੰਧ ਕਾਇਮ ਕਰਕੇ ਕਿਸਾਨ -ਮਜਦੂਰਾਂ ਤੇ ਮੁਲਾਜਮਾ ਵਿਰੋਧੀ ਨੀਤੀਆਂ ਲਾਗੂ ਕਰਕੇ ਸਰਮਾਏਦਾਰੀ ਰਾਜ ਪ੍ਰਬੰਧ ਨੂੰ ਵੜਾਵਾਂ ਦੇ ਰਹੀਆ ਹਨ । ਉਹਨਾਂ ਕਿਹਾ ਕਿ ਇਸ ਰੈਲੀ ਦਾ ਮੁੱਖ ਮਕਸਦ ਕੇਂਦਰ ਤੇ ਰਾਜ ਸਰਕਾਰਾ ਵੱਲੋਂ ਕਿਸਾਨਾਂ , ਮਜ਼ਧਿਰਾਂ ਤੇ ਮੁਲਾਜਮਾ ਨਾਲ ਕੀਤੇ ਵਾਅਦੇ ਪੂਰੇ ਕਰਾਉਣਾ ਹੈ । ਉਕਤ ਆਗੂਆਂ ਨੇ ਪਾਰਟੀ ਵਰਕਰਾਂ ਤੇ ਆਗੂਆਂ ਦੀਆ ਡਿਊਟੀਆ ਲਗਾਉਦਿਆ ਕਿਹਾ ਕਿ ਜਲੰਧਰ ਰੈਲੀ ਨੂੰ ਸਫਲ ਬਣਾਉਣ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਸਾਨਾਂ ਮਜ਼ਧਿਰਾਂ , ਮੁਲਾਜਮਾ ਨੂੰ ਕਾਫਲਿਆਂ ਸਮੇਤ ਜਿਲ੍ਹਾ ਬਰਨਾਲਾ ਤੋ ਪੁੱਜਣ ਦੀ ਅਪੀਲ ਕੀਤੀ । ਇਸ ਮੌਕੇ ਹਰਬੰਸ ਸਿੰਘ , ਬਲਦੇਵ ਸਿੰਘ ਅੋਜਲਾ , ਦਰਸਨ ਸਿੰਘ ਬਾਹਮਣੀਆਂ , ਦਰਵਾਰਾ ਸਿੰਘ ਹਮੀਦੀ , ਨਛੱਤਰ ਸਿੰਘ ਦੀਵਾਨਾ , ਪ੍ਰਕਾਸ ਸਿੰਘ , ਚਰਨ ਸਿੰਘ , ਜਗਰਾਜ ਸਿੰਘ , ਸੁਖਦੇਵ ਸਿੰਘ , ਸੁਖਮਿੰਦਰ ਸਿੰਘ , ਮੇਹਰ ਸਿੰਘ , ਉਤਮ ਸਿੰਘ ਹਮੀਰ ਸਿੰਘ ਅੰਗਰੇਜ਼ ਸਿੰਘ , ਭੋਲਾ ਸਿੰਘ ਕਾਕਾ ਸਿੰਘ ਹਰਨੇਕ ਸਿੰਘ ਕਲਾਲਾ , ਮਲਕੀਤ ਸਿੰਘ ਬਰਨਾਲਾ , ਤਾਰਾ ਸਿੰਘ , ਜਰਨੈਲ ਸਿੰਘ ਆਦਿ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਆਪਣੇ ਪਿੰਡਾ ਤੋ ਵੱਡੀ ਗਿਣਤੀ ਵਿੱਚ ਵਰਕਰਾਂ ਸਮੇਤ ਰੈਲੀ ਵਿੱਚ ਸ਼ਮੂਲੀਅਤ ਕਰਨਗੇ ।

(ਗੁਰਭਿੰਦਰ ਗੁਰੀ)

mworld8384@yahoo.com

Welcome to Punjabi Akhbar

Install Punjabi Akhbar
×