ਸਮਾਜਿਕ ਕਾਰਜ ਵੀ ਬਣਾਉਂਦੈ ਹੀਰੋ -ਪੰਜਾਬੀ ਨੌਜਵਾਨ ਮਾਰਸ਼ਲ ਵਾਲੀਆ ਨੂੰ ਜ਼ੈਡ ਫਿਊਲ ਇੰਡਸਟਰੀ ਵੱਲੋਂ ‘ਕਮਿਊਨਿਟੀ ਹੀਰੋ ਐਵਾਰਡ’

  • 2500 ਤੋਂ ਵੱਧ ਸਟਾਫ ਮੈਂਬਰਾਂ ਵਿਚੋਂ ਇਸ ਨੌਜਵਾਨ ਦੀ ਹੋਈ ਚੋਣ
(ਮਾਰਸ਼ਲ ਵਾਲੀਆ ਸੰਬੋਧਨ ਕਰਦਾ ਹੋਇਆ)
(ਮਾਰਸ਼ਲ ਵਾਲੀਆ ਸੰਬੋਧਨ ਕਰਦਾ ਹੋਇਆ)

ਔਕਲੈਂਡ 3 ਜੁਲਾਈ  – ਬੀਤੀ ਰਾਤ ਨਿਊਜ਼ੀਲੈਂਡ ਦੀ ਪ੍ਰਸਿੱਧ ਤੇਲ ਵਿਤਰਣ ਕੰਪਨੀ ‘ਜ਼ੈਡ’ ਵੱਲੋਂ ਸਲਾਨਾ ਐਵਾਰਡ ਸਮਾਰੋਹ ਕਰਾਊਨ ਪਲਾਜ਼ਾ ਔਕਲੈਂਡ ਸਿਟੀ ਵਿਖੇ ਕਰਵਾਇਆ ਗਿਆ। ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦਾ ਮਾਣ ਹੋਇਗਾ ਕਿ 2500 ਤੋਂ ਵੱਧ ਦਾ ਸਟਾਫ ਰੱਖਣ ਵਾਲੀ ਇਸ ਨੈਸ਼ਨਲ ਕੰਪਨੀ ਨੇ ਇਸ ਵਾਰ ਇਕ ਪੰਜਾਬੀ ਨੌਜਵਾਨ ਮਾਰਸ਼ਲ ਵਾਲੀਆ (27) ਨੂੰ ‘ਕਮਿਊਨਿਟੀ ਐਂਡ ਸਸਟੇਨੇਬਿਲਟੀ ਹੀਰੋ’ ਐਵਾਰਡ ਲਈ ਚੁਣਿਆ। ਇਹ ਐਵਾਰਡ ਉਸ ਸਮਾਜਿਕ ਕਾਰਜ ਕਰਤਾ ਨੂੰ ਦਿੱਤਾ ਜਾਂਦਾ ਹੈ ਜਿਸਦੇ ਸਮਾਜਿਕ ਕਾਰਜ ਕਦੇ ਰੁਕਦੇ ਨਹੀਂ, ਚਲਦੇ ਹੀ ਜਾਂਦੇ ਹਨ ਅਤੇ ਨਵੀਂਆਂ-ਨਵੀਂਆਂ ਚੁਣੌਤੀਆਂ ਨੂੰ ਸਵੀਕਾਰ ਦੇ ਹੋਏ ਕਦਮ ਅੱਗੇ ਵਧਦੇ ਜਾਂਦੇ ਹਨ। ਇਸ ਮੌਕੇ ਭਾਵੁਕ ਹੁੰਦਿਆ ਮਾਰਸ਼ਲ ਵਾਲੀਆ ਜਿਸ ਦਾ ਜੱਦੀ ਪਿੰਡ ਬਨੂੜ ਜ਼ਿਲਾ ਪਟਿਆਲਾ ਹੈ, ਨੇ ਇਕੱਤਰ ਹੋਏ ਕੰਪਨੀ ਸਟਾਫ ਨੂੰ ਵੀ ਸੰਬੋਧਨ ਕੀਤਾ ਅਤੇ ਇਸ ਕਾਰਜ ਤੋਂ ਮਿਲਦੀ ਸੰਤੁਸ਼ਟੀ ਬਾਰੇ ਦੱਸਿਆ।

(ਮਾਰਸ਼ਲ ਵਾਲੀਆ ਆਪਣੇ ਐਵਾਰਡ ਦੇ ਨਾਲ)
(ਮਾਰਸ਼ਲ ਵਾਲੀਆ ਆਪਣੇ ਐਵਾਰਡ ਦੇ ਨਾਲ)

ਸਮਾਜਿਕ ਕਾਰਜ ਹੀਰੋ ਵੀ ਬਣਾਉਦੇ ਹਨ ਇਹ ਮਾਰਸ਼ਲ ਵਾਲੀਆ ਨੇ ਸਿੱਧ ਕਰਕੇ ਇਕ ਸੁਨੇਹਾ ਦੇਣ ਦੀ ਸਫਲ ਕੋਸ਼ਿਸ਼ ਕੀਤੀ ਹੈ ਤਾਂ ਕਿ ਹੋਰ ਲੋਕ ਵੀ ਸਮਾਜਿਕ ਕਾਰਜਾਂ ਦਾ ਹਿੱਸਾ ਬਨਣ। ਵਰਨਣਯੋਗ ਹੈ ਕਿ ਮਾਰਸ਼ਲ ਵਾਲੀਆ ਇਕੋ-ਇਕ ਪੰਜਾਬੀ ਨੌਜਵਾਨ ਹੈ ਜੋ ਵੱਖ-ਵੱਖ ਸੰਸਥਾਵਾਂ ਅਤੇ ਔਕਲੈਂਡ ਕੌਂਸਿਲ ਦੇ ਸਹਿਯੋਗ ਨਾਲ ਵਾਤਾਵਰਣ ਦੇ ਲਈ ਪੌਦਾ ਕਰਣ ਦੇ ਵਿਚ ਵੱਧ-ਚੜ੍ਹ ਕੇ ਸਹਿਯੋਗ ਕਰਦਾ ਹੈ।

ਮਾਰਸ਼ਲ ਵਾਲੀਆ ‘ਆਇਗਾ ਅਨਰਜ਼ੀ’ ਨਾਂਅ ਦੀ ਉਦਮੀ ਕੰਪਨੀ ਦੇ ਨਾਲ ਸਾਊਥ ਔਕਲੈਂਡ ਵਿਚ ਆਪ੍ਰੇਸ਼ਨ ਮੈਨੇਜਰ ਵਜੋਂ ਕੰਮ ਕਰਦਾ ਹੈ ਅਤੇ 7 ਪੈਟਰੋਲ ਸਟੇਸ਼ਨ ਇਸ ਕੰਪਨੀ ਕੋਲ ਹਨ। ਪੰਜਾਬੀ ਕਮਿਊਨਿਟੀ ਦਾ ਨਾਂਅ ਰੌਸ਼ਨ ਕਰਨ ਉਤੇ ਮਾਰਸ਼ਲ ਵਾਲੀਆਂ ਨੂੰ ਬਹੁਤ ਬਹੁਤ ਵਧਾਈ।

Install Punjabi Akhbar App

Install
×