ਵੈਲਨਟੀਨ ਡੇਅ 2021 ਤੇ 39 ਖੁਸ਼ਿਕਿਸਮਤਾਂ ਨੂੰ ਮਿਲੇਗੀ ਸ਼ਾਦੀ ਦੀ ਸੌਗਾਤ ਅਤੇ ਉਹ ਵੀ ਟਾਰੌਂਗਾ ਜ਼ੂ ਅੰਦਰ -ਮਾਰਕ ਸਪੀਕਮੈਨ

ਨਿਊ ਸਾਊਥ ਵੇਲਜ਼ ਦੇ ਜਨਮ ਅਤੇ ਮੌਤ ਦੇ ਪੰਜੀਕਰਣ ਵਾਲੇ ਵਿਭਾਗ (NSW Registry of Births Deaths and Marriages (BDM)) ਤੋਂ ਇੱਕ ਐਲਾਨਨਾਮੇ ਰਾਹੀਂ ਅਟਾਰਨੀ ਜਨਰਲ ਮਾਰਕ ਸਪੀਕਮੈਨ ਨੇ ਦੱਸਿਆ ਹੈ ਕਿ ਆਉਣ ਵਾਲੇ ਨਵੇਂ ਸਾਲ ਵਿੱਚਲੇ ਫਰਵਰੀ ਦੀ ਮਹੀਨੇ ਵਿੱਚ ਪੈਣ ਵਾਲੇ ਵੈਲਨਟੀਨ ਦਿਹਾੜੇ ਉਪਰ ਟਾਰੌਂਗਾ ਜ਼ੂ ਅੰਦਰ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ, ਜੰਗਲੀ ਜਾਨਵਰਾਂ ਨੂੰ ਪਿਆਰ ਕਰਨ ਵਾਲੇ, 39 ਖੁਸ਼ਕਿਸਮਤ ਜੋੜਿਆਂ ਨੂੰ ਸ਼ਾਦੀ ਕਰਨ ਦਾ ਅਵਸਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਇਸ ਸ਼ਗਨ ਵਿੱਚ ਮਹਿਮਾਨਾਂ ਦੇ ਤੌਰ ਤੇ ਏਸ਼ੀਆਈ ਹਾਥੀ, ਸੁਮਾਟਰਾਈ ਚੀਤੇ, ਅਤੇ ਟਾਰੌਂਗਾ ਦੇ ਜਿਰਾਫ ਉਚੇਚੇ ਤੌਰ ਤੇ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਕੋਵਿਡ-19 ਦੌਰਾਨ ਰਾਜ ਭਰ ਅੰਦਰ ਹੀ ਮਾਈਕਰੋ ਸ਼ਾਦੀਆਂ (ਘੱਟ ਇਕੱਠਾਂ ਵਾਲੀਆਂ) ਦਾ ਚਲਨ ਚਲਦਾ ਰਿਹਾ ਹੈ ਪਰੰਤੂ ਇਹ ਵੀ ਸੱਚਾਈ ਹੈ ਕਿ ਕਰੋਨਾ ਕਾਲ ਦੌਰਾਨ ਸ਼ਾਦੀਆਂ ਦੀ ਗਿਣਤੀ ਘਟੀ ਨਹੀਂ ਅਤੇ ਰਾਜ ਅੰਦਰ ਅਕਤੂਬਰ ਦੇ ਮਹੀਨੇ ਵਿੱਚ ਹੀ 3600 ਸ਼ਾਦੀਆਂ ਕੀਤੀਆਂ ਗਈਆਂ ਜੋ ਕਿ ਸਤੰਬਰ ਦੇ ਮਹੀਨੇ ਨਾਲੋਂ 60% ਜ਼ਿਆਦਾ ਸਨ ਅਤੇ ਜੂਨ ਨਾਲੋਂ ਤਿੰਨ ਗੁਣਾ ਦਾ ਇਜ਼ਾਫਾ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਜੋੜੇ ਜੋ ਕਿ ਆਉਣ ਵਾਲ ਵੈਲਨਟੀਨ ਦਿਹਾੜੇ ਤੇ ਸਰਕਾਰ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ ਤਾਂ ਫੇਰ BDM ਉਪਰ ਜਾ ਕੇ ਆਪਣਾ ਪੰਜੀਕਰਣ ਕਰ ਸਕਦੇ ਹਨ ਅਤੇ ਮੈਰਿਜ ਇੰਟਰਵਿਊ ਵਾਸਤੇ ਸਮਾਂ ਅਤੇ ਸਥਾਨ ਵੀ ਫਿਕਸ ਕਰ ਸਕਦੇ ਹਨ। ਟਾਰੌਂਗਾ ਜ਼ੂ ਤੋਂ ਇਲਾਵਾ ਹੋਰ ਵੀ ਥਾਵਾਂ ਉਪਰ ਇਹ ਆਯੋਜਨ ਕੀਤੇ ਜਾ ਰਹੇ ਹਨ ਅਤੇ ਜ਼ਿਆਦਾ ਜਾਣਕਾਰੀ ਲਈ www.nsw.gov.au/bdm ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×