ਚੀਨ ਨੇ ਛੱਡਿਆ ਤਾਇਵਾਨ ਕੋਲ ਮਿਜ਼ਾਈਲ, ਆਸਟ੍ਰੇਲੀਆ ਵੱਲੋਂ ਨਿਖੇਧੀ

ਆਸਟ੍ਰੇਲੀਆਈ ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਚੀਨ ਵੱਲੋਂ ਹਾਲ ਵਿੱਚ ਹੀ ਤਾਇਵਾਨ ਦੇ ਨਜ਼ਦੀਕ ‘ਲੜਾਕੂ ਮਾਰੂ ਮਿਜ਼ਾਈਲ’ ਪ੍ਰੀਖਣ ਕਰਨ ਅਤੇ ਸਿੱਧੇ ਤੌਰ ਤੇ ਤਾਇਵਾਨ ਨੂੰ ਧਮਕੀ ਦਿੰਦਿਆਂ ਅਤੇ ਯੂ.ਐਨ. ਕਾਨੂੰਨਾਂ ਨੂੰ ਲੱਤ ਮਾਰ ਕੇ ਨਕਾਰ ਦੇਣ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਚੀਨ ਨੇ ਅਜਿਹੀਆਂ ਘਿਨੌਣੀਆਂ ਕਾਰਵਾਈਆਂ, ਅਮਰੀਕੀ ਨੇਤਾ ਨੈਨਸੀ ਪੈਲੋਸੀ ਦੇ ਤਾਇਵਾਨ ਦੇ ਇਸੇ ਹਫ਼ਤੇ, ਤਾਇਵਾਨ ਫੇਰੀ ਤੋਂ ਬਾਅਦ ਸ਼ੁਰੂ ਕੀਤੀਆਂ ਹਨ।
ਉਨ੍ਹਾਂ ਇਹ ਕਿਹਾ ਕਿ ਚੀਨ ਹੁਣ ਆਪ-ਹੁਦਰੀਆਂ ਕੁੱਝ ਜ਼ਿਆਦਾ ਹੀ ਦਿਖਾ ਰਿਹਾ ਹੈ ਅਤੇ ਯੂ.ਐਨ.ਓ. ਦੀ ਪਰਵਾਹ ਵੀ ਨਹੀਂ ਕਰ ਰਿਹਾ ਹੈ ਜਿਸ ਕਰਕੇ ਚੀਨ ਨੂੰ ਭਵਿੱਖ ਵਿੱਚ ਕਾਫੀ ਬੁਰੇ ਦਿਨ ਦੇਖਣੇ ਪੈ ਸਕਦੇ ਹਨ।
ਉਨ੍ਹਾਂ ਦੇ ਨਾਲ ਹੀ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਵੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਚੀਨ ਨੂੰ ਅਜਿਹੀਆਂ ਕਾਰਵਾਈਆਂ ਤੋਂ ਬਾਜ਼ ਆਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਮੁੱਚੇ ਸੰਸਾਰ ਉਪਰ ਹੀ ਮਾੜਾ ਅਤੇ ਮਾਰੂ ਅਸਰ ਪੈਂਦਾ ਹੈ।

Install Punjabi Akhbar App

Install
×