ਸਿਡਨੀ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਮਾਰਕ ਸਕੋਟ ਨੂੰ ਸਾਰਾ ਮਿਸ਼ੈਲ ਵੱਲੋਂ ਵਧਾਈ

ਨਿਊ ਸਾਊਥ ਵੇਲਜ਼ ਦੀ ਸਿੱਖਿਆ ਅਤੇ ਅਰਲੀ ਚਾਈਲਡਹੁਡ ਮੰਤਰੀ ਸਾਰਾ ਮਿਸ਼ੈਲ ਨੇ ਸਿਡਨੀ ਯੂਨੀਵਰਸਿਟੀ ਦੇ ਨਵ-ਨਿਯੁੱਕਤ ਵਾਈਸ ਚਾਂਸਲਰ ਸ੍ਰੀ ਮਾਰਕ ਸਕੋਟ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਸ੍ਰੀ ਮਾਰਕ ਇੱਕ ਬਹੁਤ ਹੀ ਸੁਹਿਰਦ ਅਤੇ ਤਜੁਰਬੇਕਾਰ ਸ਼ਖ਼ਸੀਅਤ ਹਨ ਅਤੇ ਹਮੇਸ਼ਾ ਹੀ ਆਪਣੀ ਸਹੀ ਅਤੇ ਉਪਯੁਕਤ ਕਾਰਗੁਜ਼ਾਰੀ ਕਾਰਨ ਸੁਰਖੀਆਂ ਵਿੱਚ ਰਹੇ ਹਨ ਅਤੇ ਉਨ੍ਹਾਂ ਨੇ ਪੜ੍ਹਾਈ ਲਿਖਾਈ ਦੇ ਖੇਤਰ ਵਿੱਚ ਬਹੁਤ ਮੱਲ੍ਹਾਂ ਮਾਰੀਆਂ ਹਨ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ, ਰਾਜ ਸਰਕਾਰ ਦੀਆਂ ਨੀਤੀਆਂ ਦੀ ਹਮੇਸ਼ਾ ਸਹੀ ਵਰਤੋਂ ਕੀਤੀ ਹੈ ਅਤੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਜਿਨ੍ਹਾਂ ਨਾਲ ਕਿ ਵਿਦਿਆਰਥੀਆਂ ਦੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਮਾਰਗ ਦਰਸ਼ਨ ਲੈਂਦੀਆਂ ਰਹਿਣਗੀਆਂ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਹੁਣ ਵੀ ਪੜ੍ਹਾਈ ਲਿਖਾਈ ਦੇ ਖੇਤਰ ਵਿੱਚ ਬਹੁਤ ਸਾਰੇ ਉਦਮ ਕਰ ਰਹੀ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਨਵੇਂ ਵਾਈਸ ਚਾਂਸਲਰ ਵਿਦਿਆਰਥੀਆਂ ਦੀ ਉਜਵਲ ਭਵਿੱਖ ਵਾਸਤੇ ਨਵੀਆਂ ਪੁਲਾਂਘਾਂ ਪੁੱਟਣਗੇ ਅਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਵਿੱਚ ਵਿਦਿਆਰਥੀ ਵੀ ਪੂਰਨ ਸਿੱਖਿਆ ਗ੍ਰਹਿਣ ਕਰਦਿਆਂ ਹੋਇਆਂ ਆਪਣੇ ਭਵਿੱਖ ਨੂੰ ਉਜਵਲ ਬਣਾਉਣਗੇ।
ਸ੍ਰੀ ਮਾਰਕ ਜੋ ਕਿ ਇਸ ਸਮੇਂ ਐਜੂਕੇਸ਼ਨ ਵਿਭਾਗ ਦੇ ਸਕੱਤਰ ਹਨ, ਅਪ੍ਰੈਲ ਦੇ ਮਹੀਨੇ ਤੱਕ ਆਪਣੇ ਮੌਜੂਦਾ ਅਹੁਦੇ ਉਪਰ ਬਹਾਲ ਰਹਿਣਗੇ ਅਤੇ ਇਸਤੋਂ ਬਾਅਦ ਜਦੋਂ ਤੱਕ ਨਵੇਂ ਸਕੱਤਰ ਦੀ ਨਿਯੁੱਕਤੀ ਨਹੀਂ ਹੋ ਜਾਂਦੀ ਉਦੋਂ ਤੱਕ ਵਧੀਕ ਸਕੱਤਰ ਜੋਰਜਿਨਾ ਹੈਰੀਸਨ ਉਨ੍ਹਾਂ ਦਾ ਪਦਭਾਰ ਸੰਭਾਲਣਗੇ।

Install Punjabi Akhbar App

Install
×