ਲਗਾਤਾਰ ਤੀਸਰੀ ਵਾਰੀ ਆਸਟ੍ਰੇਲੀਆਈਆਂ ਦਾ ਡਾਟਾ ਲੀਕ ਹੋਣ ਤੇ ਇਸ ਵਾਰੀ ਮੈਰਿਸ ਪਾਈਨ ਨੇ ਮੰਗੀ ਮੁਆਫ਼ੀ

(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਫੋਰਨ ਮਨਿਸਟਰ ਮੈਰਿਸ ਪਾਈਨ ਨੇ ਲਗਾਤਾਰ ਤੀਸਰੀ ਵਾਰੀ ਦੇਸ਼ ਤੋਂ ਬਾਹਰ ਫਸੇ ਆਸਟ੍ਰੇਲੀਆਈਆਂ ਦਾ ਡਾਟਾ ਲੀਕ ਹੋ ਜਾਣ ਕਾਰਨ ਮੁਆਫੀ ਦੀ ਗੁਹਾਰ ਲਗਾਈ ਹੈ। ਅਸਲ ਵਿੱਚ ਇਹ ਬੀਤੇ ਤਿੰਨ ਮਹੀਨਿਆਂ ਵਿੱਚ ਲਗਾਤਾਰ ਤੀਜੀ ਵਾਰੀ ਹੋਇਆ ਹੈ ਕਿ ਕੋਵਿਡ-19 ਦੀਆਂ ਪਾਬੰਧੀਆਂ ਕਾਰਨ ਜਿਹੜੇ ਆਸਟ੍ਰੇਲੀਆਈ ਬਾਹਰਲੇ ਦੇਸ਼ਾਂ ਵਿੱਚ ਫਸੇ ਹਨ ਉਨਾ੍ਹਂ ਦਾ ਡਾਟਾ ਚੋਰੀ ਹੋ ਜਾਂਦਾ ਹੈ ਅਤੇ ਇਸ ਬਾਬਤ ਮੁਆਫੀ ਮੰਗਣ ਦੀ ਵੀ ਇਹ ਲਗਾਤਾਰ ਤੀਸਰੀ ਘਟਨਾ (ਕਦੀ ਏਅਰਪੋਰਟ ਅਧਿਕਾਰੀਆਂ ਵੱਲੋਂ ਅਤੇ ਕਦੀ ਮੰਤਰੀਆਂ ਅਤੇ ਸਬੰਧਤ ਵਿਭਾਗਾਂ ਵੱਲੋਂ) ਬਣ ਜਾਂਦੀ ਹੈ ਪਰੰਤੂ ਇਸ ਬਾਬਤ ਕੋਈ ਠੋਸ ਹੱਲ, ਹਾਲੇ ਤੱਕ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ। ਇਸ ਵਾਰੀ ਇਹ ਮਾਮਲਾ ਫਰਾਂਸ ਵਿੱਚ ਫਸੇ ਉਨ੍ਹਾਂ 15 ਆਸਟ੍ਰੇਲੀਆਈਆਂ ਦਾ ਹੈ ਜਿਨ੍ਹਾਂ ਨੇ ਕਿ ਆਪਣੀਆਂ ਡਿਟੇਲਾਂ ਸਰਕਾਰ ਦੇ ਫੋਰਨ ਅਫੇਅਰਜ਼ ਅਤੇ ਟ੍ਰੇਡ ਵਿਭਾਗ ਨਾਲ ਸਾਂਝੀਆਂ ਕੀਤੀਆਂ ਸਨ ਅਤੇ ਉਨ੍ਹਾਂ ਦੀਆਂ ਡੀਟੇਲਾਂ ਦਾ ਡਾਟਾ ਚੋਰੀ ਹੋ ਗਿਆ। ਬੇਸ਼ੱਕ ਇਸ ਵਾਰੀ ਫੋਰਨ ਮਨਿਸਟਰ ਨੇ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਉਹ ਅਤੇ ਉਨ੍ਹਾਂ ਦਾ ਵਿਭਾਗ ਪੂਰੀ ਤਰ੍ਹਾਂ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਵਚਨਬੱਧ ਹੈ ਅਤੇ ਉਨ੍ਹਾਂ ਯਕੀਨ ਦਿਵਾਇਆ ਕਿ ਅਜਿਹਾ ਮੁੜ ਤੋਂ ਨਹੀਂ ਹੋਵੇਗਾ। ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਦੇ ਈ-ਮੇਲ ਆਈ.ਡੀ. ਅਸਲ ਵਿੱਚ ਈ ਮੇਲ ਭੇਜਣ ਵੇਲੇ ”ਟੂ” ਕਾਲਮ ਵਿੱਚ ਲਗਾ ਦਿੱਤੇ ਗਏ ਜਦੋਂ ਕਿ ਇਨ੍ਹਾਂ ਨੂੰ ”ਬੀ.ਸੀ.ਸੀ.” ਵਿੱਚ ਲਗਾਉਣਾ ਚਾਹੀਦਾ ਸੀ ਅਤੇ ਫੇਰ ਉਨ੍ਹਾਂ ਨੇ ਇਸ ਬਾਬਤ ਮੁੜ ਤੋਂ ਈ-ਮੇਲਾਂ ਵੀ ਭੇਜੀਆਂ ਕਿ ਉਕਤ ਭੇਜੀਆਂ ਗਈਆਂ ਈ-ਮੇਲਾਂ ਨੂੰ ਸੁਰੱਖਿਆ ਕਾਰਨਾਂ ਕਾਰਨ ਤੁਰੰਤ ‘ਡਿਲੀਟ’ ਕਰ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਹੁਣ ਤੱਕ ਦੀਆਂ ਤਾਜ਼ਾ ਜਾਣਕਾਰੀਆਂ ਮੁਤਾਬਿਕ 32,000 ਤੋਂ ਵੀ ਜ਼ਿਆਦਾ ਦੀ ਗਿਣਤੀ ਵਿੱਚ ਆਸਟ੍ਰੇਲੀਆਈ ਬਾਹਰਲੇ ਦੇਸ਼ਾਂ ਵਿੱਚ ਫਸੇ ਹੋਏ ਹਨ ਅਤੇ ਅੱਜ, ਸ਼ੁਕਰਵਾਰ ਨੂੰ ਹੋਣ ਵਾਲੀ ਆਸਟ੍ਰੇਲੀਆਈ ਸਰਕਾਰ ਦੀ ਕੈਬਿਨੇਟ ਮੀਟਿੰਗ ਵਿੱਚ ਅੰਤਰ-ਰਾਸ਼ਟਰੀ ਵਾਪਸੀਆਂ ਲਈ 6000 ਦੀ ਗਿਣਤੀ (ਪ੍ਰਤੀ ਹਫ਼ਤਾ) ਨੂੰ ਮੁੜ ਤੋਂ ਵਿਚਾਰਿਆ ਜਾਣਾ ਹੈ। ਅੱਜ ਲੰਡਨ ਤੋਂ ਵੀ ਇੱਕ ਫਲਾਇਟ ਡਾਰਵਿਨ ਆ ਰਹੀ ਹੈ ਜਿਸ ਵਿੱਚ ਕਿ 161 ਯਾਤਰੀਆਂ ਨੂੰ ਹੋਵਾਰਡ ਸਪਰਿੰਗਸ, ਦੋ ਹਫ਼ਤਿਆਂ ਦੇ ਕੁਆਰਨਟੀਨ ਵਾਸਤੇ ਲੈ ਕੇ ਜਾਇਆ ਜਾਵੇਗਾ।

Install Punjabi Akhbar App

Install
×