
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਡਨੀ ਦੀ ਗੇਅ ਅਤੇ ਲੈਸਬਿਅਨਜ਼ ਮਾਰਡੀ ਗਰਾਸ ਦੀ ਸਾਲਾਨਾ ਮੀਟਿੰਗ ਅੰਦਰ ਇਸ ਮੁੱਦੇ ਉਪਰ ਵੋਟਿੰਗ ਕੀਤੀ ਗਈ ਕਿ ਨਿਊ ਸਾਊਥ ਵੇਲਜ਼ ਦੀ ਪੁਲਿਸ ਨੂੰ ਇਸ ਪਰੇਡ ਦਾ ਹਿੱਸਾ ਨਹੀਂ ਬਣਨ ਦਿੱਤਾ ਜਾਵੇਗਾ। ਵੋਟਾਂ ਤੋਂ ਬਾਅਦ ਜਿਹੜੇ ਤੱਥ ਸਾਹਮਣੇ ਆਏ ਉਹ ਹੈਰਾਨੀਜਨਕ ਸਨ ਕਿਉਂਕਿ ਵੋਟਾਂ ਨੇ ਇਸ ਪ੍ਰਸਤਾਵ ਨੂੰ ਫੇਲ੍ਹ ਕਰ ਦਿੱਤਾ ਸੀ ਅਤੇ 261 ਵੋਟਾਂ ਇਸ ਪ੍ਰਸਤਾਵ ਦੇ ਖ਼ਿਲਾਫ਼ ਪਈਆਂ ਅਤੇ ਮਹਿਜ਼ 44 ਲੋਕ ਹੀ ਚਾਹੁੰਦੇ ਸਨ ਕਿ ਵਰਦੀ ਧਾਰੀ ਪੁਲਿਸ ਨੂੰ ਇਸ ਪਰੇਡ ਵਿੱਚੋਂ ਬਾਹਰ ਹੀ ਰੱਖਿਆ ਜਾਵੇ ਅਤੇ ਇਸ ਦਾ ਹਿੱਸਾ ਬਣਨ ਨਾ ਦਿੱਤਾ ਜਾਵੇ। ਅਸਲ ਵਿੱਚ ਇਸ ਪ੍ਰਸਤਾਵ ਨੂੰ ਪੇਸ਼ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਵਰਦੀਧਾਰੀ ਪੁਲਿਸ ਦੀ ਹੋਂਦ ਵਿੱਚ ਜੋ ਇੰਡੀਜੀਨਸ ਲੋਕ ਇਸ ਪਰੇਡ ਦਾ ਹਿੱਸਾ ਹੁੰਦੇ ਹਨ, ਉਹ ਡਰ ਅਤੇ ਭੈਅ ਤਾਂ ਮਹਿਸੂਸ ਕਰਦੇ ਹੀ ਹਨ ਅਤੇ ਆਪਣੇ ਆਪ ਨੂੰ ਅਸੁਰੱਖਿਅਤ ਵੀ ਮਹਿਸੂਸ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੁਲਿਸ ਹਮੇਸ਼ਾ ਘੱਟ ਗਿਣਤੀਆਂ ਦਾ ਘਾਣ ਹੀ ਕਰਦੀ ਆਈ ਹੈ ਅਤੇ ਇਸ ਵਾਸਤੇ ਉਹ ਕਈ ਤਰ੍ਹਾਂ ਦੀਆਂ ਸੱਚੀਆਂ ਘਟਨਾਵਾਂ ਦੇ ਆਂਕੜੇ ਵੀ ਪੇਸ਼ ਕਰਦੇ ਹਨ। ਜ਼ਿਕਰਯੋਗ ਹੈ ਕਿ ਬੀਤੇ ਅਕਤੂਬਰ ਦੇ ਮਹੀਨੇ ਵਿੱਚ ਇਸ ਬਾਬਤ 1000 ਲੋਕਾਂ ਦਾ ਦਸਤਖ਼ਤ ਕੀਤਾ ਹੋਇਆ ਇੱਕ ਮੰਗ ਪੱਤਰ ਜਿਸ ਵਿੱਚ ਕਿ ਕਲ਼ਾਕਾਰ ਆਦਿ ਵੀ ਮੌਜੂਦ ਸਨ, ਵੀ ਪੇਸ਼ ਕੀਤਾ ਗਿਆ ਸੀ ਜਿਹੜਾ ਕਿ ਟੋਮ ਬਰਾਲਡ ਅਤੇ ਮੌਨਟੇਨ ਵੱਲੋਂ ਤਿਆਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇੱਕ ਪ੍ਰਸਤਾਵ ਸੀ ਕਿ ਕਾਂਟਾਜ਼ ਕੰਪਨੀ ਨੂੰ ਇਸ ਆਯੋਜਨ ਦੇ ਪ੍ਰਾਯੋਜਕਾਂ ਅਤੇ ਸਪਾਂਸਰਾਂ ਨੂੰ ਵੀ ਅਲੱਗ ਕਰ ਲਿਆ ਜਾਵੇ ਅਤੇ ਇਹ ਪ੍ਰਸਤਾਵ ਵੀ ਮੀਟਿੰਗ ਦੌਰਾਨ ਫੇਲ੍ਹ ਹੋ ਗਿਆ।