– ਨਿਊਜ਼ੀਲੈਂਡ ‘ਮਾਓਰੀ ਕਿੰਗ’ ਦੇ ਆਫਿਸ ‘ਚ ‘ਸੀਰੀਅਸ ਫਰਾਡ ਆਫਿਸ’ ਦਾ ਛਾਪਾ-ਪੈਸੇ-ਧੇਲੇ ਦਾ ਹੈ ਮਾਮਲਾ

ਆਕਲੈਂਡ 24 ਜੁਲਾਈ -ਨਿਊਜ਼ੀਲੈਂਡ ਮਾਓਰੀ ਰਾਜਾ ਟੀ ਅਰਿਕੀਨੂਈ ਟੂਹੀਏਟੀਆ ਪਾਕੀ ਦਫਤਰ ਵਿਖੇ ਅੱਜ ‘ਸੀਰੀਅਸ ਫਾਰਡ ਆਫਿਸ’ (ਐਸ. ਐਫ.ਓ.) ਵਾਲਿਆਂ ਦਾ ਛਾਪਾ ਪਿਆ। ਉਰੂਰਾਂਗੀ ਟ੍ਰਸਟ ਦੇ ਉਤੇ ਪੈਸੇ-ਧੇਲੇ ਨੂੰ ਲੈ ਕੇ ਕਾਫੀ ਚਿਰ ਤੋਂ ਪੜ੍ਹਤਾਲ ਕਰਾਉਣ ਦਾ ਮਾਮਲਾ ਚੱਲ ਰਿਹਾ ਸੀ ਜਿਸ ਦੇ ਤਹਿਤ ਅੱਜ ਤਲਾਸ਼ੀ ਵਾਰੰਟਾਂ ਦੇ ਅਧਾਰ ਉਤੇ ਕਾਰਵਾਈ ਕੀਤੀ ਗਈ। ਵਾਇਕਾਟੋ ਨੇੜੇ ਸਥਿਤ ਮਾਓਰੀ ਕਿੰਗ ਦੇ ਦਫਤਰ ਵਿਖੇ ਇਹ ਛਾਪਾ ਪਿਆ। ਕੁਝ ਕਾਗਜ਼ ਪੱਤਰ ਅਤੇ ਕੰਪਿਊਟਰ ਹਾਰਡ ਡ੍ਰਾਈਵ ਉਥੋਂ ਪੜ੍ਹਤਾਲ ਟੀਮ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ। ਇਸ ਜਾਂਚ-ਪੜ੍ਹਤਾਲ ਪਿੱਛੇ ਮਾਓਰੀ ਰਾਜਾ ਦੇ ਇਕ ਸਾਬਕਾ ਸਲਾਹਕਾਰ ਦਾ ਦਿਮਾਗ ਕੰਮ ਕਰ ਰਿਹਾ ਹੈ। ਉਸਨੇ ਕਿਹਾ ਹੈ ਕਿ ਇਹ ਜਾਂਚ ਧੁਰ ਅੰਦਰ ਤੱਕ ਹੋਣੀ ਚਾਹੀਦੀ ਹੈ। ਸੋ ਮਾਓਰੀ ਰਾਜਾ ਦੇ ਦਫਤਰ ਦੇ ਵਿਚ ਵੀ ਬੇਨਿਯਮੀਆਂ ਦਾ ਵਾਜਾ ਵੱਜ ਰਿਹਾ ਹੈ ਤਾਂ ਪਰਜਾ ਦਾ ਕੀ ਹਾਲ ਹੋਵੇਗਾ ਸੋਚਣ ਵਾਲੀ ਗੱਲ ਹੈ।