ਕੈਨੇਡਾ ਦੇ ਟੋਰਾਂਟੋ ਖੇਤਰ ਵਿੱਚ ਪੁਲਿਸ ਵੱਲੋ ਨਸ਼ਿਆ ਦਾ ਅੰਤਰ-ਰਾਸ਼ਟਰੀ ਗ੍ਰੋਹ ਕਾਬੂ ,ਵੱਡੀ ਗਿਣਤੀ ਵਿੱਚ ਪੰਜਾਬੀ ਗ੍ਰਿਫਤਾਰ

ਨਿਊਯਾਰਕ /ਟੋਰਾਂਟੋ -ਟੋਰਾਟੋ ਖੇਤਰ ਵਿੱਚ ਯੌਰਕ ਰੀਜਨਲ ਪੁਲਿਸ ਵੱਲੋ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਪੁਲਿਸ ਅਦਾਰਿਆਂ ਦੀ ਸਾਂਝੀ ਮਦਦ  ਨਾਲ ਇਕ ਅੰਤਰ-ਰਾਸ਼ਟਰੀ ਡਰੱਗ ਰੈਕੇਟ ਨੂੰ ਬੇਨਕਾਬ ਕੀਤਾ ਗਿਆ ਹੈ।ਅਤੇ ਕੁੱਲ 33 ਦੇ ਕਰੀਬ ਗ੍ਰਿਫਤਾਰੀਆਂ ਹੋਈਆ ਹਨ ਜਿੰਨਾਂ ਦੇ ਵਿਰੱਧ 130 ਚਾਰਜ ਲਾਏ ਗਏ ਹਨ । ਪੁਲਿਸ ਵੱਲੋ ਇਸ ਕਾਰਵਾਈ ਨੂੰ ਉਪਰੇਸ਼ਨ “ਚੀਤਾ” ਦਾ ਨਾਮ ਦਿੱਤਾ ਗਿਆ ਹੈ। ਗ੍ਰਿਫਤਾਰ ਹੋਣ ਵਾਲਿਆਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀਆਂ ਦੀ ਹੈ ।

ਗ੍ਰਿਫਤਾਰ ਹੋਣ ਵਾਲਿਆਂ ਵਿੱਚ ਪ੍ਰਭਸਿਮਰਨ ਕੌਰ (25), ਰੁਪਿੰਦਰ ਸ਼ਰਮਾ (25), ਪ੍ਰਸ਼ੋਤਮ ਮੱਲ੍ਹੀ (54), ਰੁਪਿੰਦਰ ਢਿੱਲੋਂ (37), ਸਨਵੀਰ ਸਿੰਘ (25), ਹਰੀਪਾਲ ਨਾਗਰਾ (45), ਪ੍ਰਿਤਪਾਲ ਸਿੰਘ (56), ਹਰਕਿਰਨ ਸਿੰਘ (33), ਲਖਪ੍ਰੀਤ ਬਰਾੜ (29), ਸਰਬਜੀਤ ਸਿੰਘ (43), ਬਲਵਿੰਦਰ ਧਾਲੀਵਾਲ (60), ਰੁਪਿੰਦਰ ਧਾਲੀਵਾਲ (39), ਰਣਜੀਤ ਸਿੰਘ (40), ਸੁਖਮਨਪ੍ਰੀਤ ਸਿੰਘ (23), ਖਸ਼ਾਲ ਭਿੰਡਰ (36), ਪ੍ਰਭਜੀਤ ਮੁੰਡੀਆਂ (34), ਵੰਸ਼ ਅਰੋੜਾ (24), ਸਿਮਰਜਨੀਤ ਨਾਰੰਗ (28), ਗਗਨਜੀਤ ਗਿੱਲ (28), ਹਰਜਿੰਦਰ ਝੱਜ (28), ਸੁਖਜੀਤ ਧਾਲੀਵਾਲ (47), ਹਰਜੋਤ ਸਿੰਘ(31), ਸੁਖਜੀਤ ਧੁੱਗਾ (35), ਹਾਸ਼ਿਮ ਸਈਅਦ (30), ਅਤੇ ਇਮਰਾਨ ਖਾਨ (33) ਦੇ ਨਾਮ ਸ਼ਾਮਿਲ ਹਨ। ਪੁਲਿਸ ਵੱਲੋ 2.5 ਮਿਲੀਅਨ ਡਾਲਰ ਦੇ ਨਸ਼ੇ ,48 ਹਥਿਆਰ ਅਤੇ 725000 ਤੋਂ ਵੱਧ ਡਾਲਰਾ ਦੀ ਨਕਦੀ ਬਰਾਮਦ ਕੀਤੀ ਗਈ ਹੈ ।

ਇਹ ਜਾਂਚ ਮਈ ਮਹੀਨੇ ਦੇ ਸਾਲ 2020 ਦੌਰਾਨ ਸ਼ੁਰੂ ਹੋਈ ਸੀ ਅਤੇ ਪੁਲਿਸ ਦਾ ਦਾਅਵਾ ਹੈ ਕਿ ਇਹ ਗ੍ਰੋਹ ਕੈਨੇਡਾ ਤੋ ਇਲਾਵਾ ਅਮਰੀਕਾ ਅਤੇ ਭਾਰਤ ਵਿੱਚ ਵੀ ਸਰਗਰਮ ਸਨ ।ਇਸ ਤੋ ਇਲਾਵਾ ਗੁਰਬਿੰਦਰ ਸੂਚ (41) ਜੋ ਕਿ ਹਾਲ ਦੀ ਘੜੀ ਭਗੋੜਾ ਹੈ ਉਸ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋਏ ਹਨ। 8 ਅਪ੍ਰੈਲ ਨੂੰ ਉਂਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਕੈਲੀਫੋਰਨੀਆ ਵਿਖੇ 50 ਥਾਵਾਂ `ਤੇ ਛਾਪੇਮਾਰੀ ਕੀਤੀ ਗਈ ਸੀ ਤੇ ਕੁਝ ਪਰਿਵਾਰਾ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ । ਗ੍ਰਿਫਤਾਰ ਹੋਣ ਵਾਲਿਆ ਵਿੱਚ ਜਿਆਦਾਤਰ ੳਨਟਾਰੀਉ ਦੇ ਨਾਲ ਸਬੰਧਤ ਹਨ । ਇਹ ਵੀ ਦੱਸਣਯੋਗ ਹੈ ਕਿ ਪੁਲਿਸ ਵੱਲੋ ਬੀਤੇ ਕੁੱਝ ਹਫਤਿਆਂ ਤੋ ਵੱਡੀ ਗਿਣਤੀ ਵਿੱਚ ਨਸ਼ੇ ਵੇਚਣ ਵਾਲੇ ਫੜੇ ਜਾ ਰਹੇ ਹਨ ਜਿਸ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ।

Install Punjabi Akhbar App

Install
×