ਕੈਲੀਫੋਰਨੀਆ ਸੂਬੇ ਦੇ ਗਵਰਨਰ ਗੈਵਿਨ ਨਿਊਸਮ ਵੱਲੋਂ ਅਮਰੀਕਨ -ਪੰਜਾਬੀ ਸਿੱਖ ਮੈਨੀ ਗਰੇਵਾਲ ਨੂੰ ਸਟੈਂਸਲਸ ਕਾਉਂਟੀ ਦਾ ਸੁਪਰਵਾਈਜ਼ਰ ਨਿਯੁੱਕਤ ਕੀਤਾ

ਨਿਊਯਾਰਕ/ ਮੈਡਿਸਟੋ – ਬੀਤੇਂ ਦਿਨ ਅਮਰੀਕਨ – ਸਿੱਖ ਆਗੂ ਮੈਨੀ ਗਰੇਵਾਲ ਨੂੰ ਸਟੈਂਸਲਸ ਕਾਉਂਟੀ (ਕੈਲੀਫੋਰਨੀਆ) ਦਾ ਸੁਪਰਵਾਈਜ਼ਰ ਨਿਯੁਕਤ ਕੀਤਾ ਗਿਆ ਹੈ। ਇਥੋਂ ਪਹਿਲੇ ਸੁਪਰਵਾਈਜ਼ਰ ਟੌਮ ਬੇਰੀਹਿਲ ਦੇ ਅਕਾਲ ਚਲਾਣਾ ਕਰਨ ‘ਤੇ ਇਹ ਸੀਟ ਖਾਲੀ ਹੋ ਗਈ ਸੀ।ਅਤੇ ਟੀਮ ਬੇਰੀਹਿਲ ਲੰਘੇ 29 ਅਗਸਤ 2020 ਨੂੰ ਇਸ ਦੁਨੀਆਂ ਤੋਂ ਅਲਵਿਦਾ ਹੋ ਗਏ ਸਨ।41 ਸਾਲਾ ਦੇ  ਡੈਮੋਕਰੇਟ ਪਾਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਮੈਨੀ ਗਰੇਵਾਲ ਨੂੰ ਡਿਸਟ੍ਰਿਕ-4 ਸਟੈਂਸਲਸ ਕਾਉਂਟੀ ਦੇ ਅਗਲੇ ਚਾਰ ਸਾਲ ਲਈ ਸੁਪਰਵਾਈਜ਼ਰ ਨਿਯੁੱਕਤ ਕੀਤਾ ਗਿਆ ਹੈ। ਇਹ ਨਿਯੁੱਕਤੀ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੱਲੋਂ ਕੀਤੀ ਗਈ ਹੈ।ਮੈਨੀ ਗਰੇਵਾਲ ਦਾ ਜਨਮ ਕੈਲੀਫੋਰਨੀਆ ਵਿਚ ਹੀ ਹੋਇਆ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਅਮਰੀਕੀ ਰਾਜਨੀਤੀ ‘ਚ ਸਰਗਰਮ ਹੈ।ਅਤੇ  ਸਾਲ 2015 ‘ਚ ਮੈਨੀ ਗਰੇਵਾਲ ਮੋਡੈਸਟੋ ਸਿਟੀ( ਕੈਲੀਫੋਰਨੀਆ) ਦੇ ਕੌਂਸਲ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੂੰ ਇਸ ਸਿਟੀ ਦਾ ਡਿਪਟੀ ਮੇਅਰ ਬਣਨ ਦਾ ਮੌਕਾ ਵੀ ਮਿਲਿਆ। ਪਿਛਲੀਆਂ ਚੋਣਾਂ ‘ਚ ਉਨ੍ਹਾਂ ਨੇ ਡੈਮੋਕਰੇਟ ਪਾਰਟੀ ਵੱਲੋਂ ਕੈਲੀਫੋਰਨੀਆ ਸਟੇਟ ਅਸੈਂਬਲੀ ਦੀਆਂ ਚੋਣਾਂ ਵੀ ਲੜੀਆਂ ਸਨ।ਪ੍ਰੈੱਸ ਨਾਲ ਗੱਲਬਾਤ ਕਰਦਿਆਂ ਮੈਨੀ ਗਰੇਵਾਲ ਨੇ ਦੱਸਿਆ ਕਿ ਉਸਦਾ ਪਰਿਵਾਰ ਤਕਰੀਬਨ 50 ਸਾਲ ਪਹਿਲਾਂ ਉੱਜਵਲ ਭਵਿੱਖ ਲਈ ਪੰਜਾਬ ਤੋਂ ਅਮਰੀਕਾ ਆਇਆ ਸੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਲਈ ਇਹ ਮਾਣ ਵਾਲ ਗੱਲ ਹੈ ਕਿ ਸਿੱਖ ਸਰੂਪ ‘ਚ ਉਨ੍ਹਾਂ ਨੂੰ ਇਸ ਹਲਕੇ ਤੋਂ ਸੁਪਰਵਾਈਜ਼ਰ ਦੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ।ਮੈਨੀ ਗਰੇਵਾਲ ਨੇ ਕਿਹਾ ਕਿ ਉਹ ਸਟੈਂਸਲਸ ਕਾਉਂਟੀ ਦੀ ਬੇਹਤਰੀ ਲਈ ਪੂਰੀ ਲਗਨ ਨਾਲ ਆਪਣੀ ਸੇਵਾ ਨਿਭਾਉਣਗੇ। ਵੱਖ-ਵੱਖ ਅਮਰੀਕੀ ਆਗੂਆਂ ਨੇ ਵੀ ਮੈਨੀ ਗਰੇਵਾਲ ਦੀ ਇਸ ਨਿਯੁੱਕਤੀ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Install Punjabi Akhbar App

Install
×