ਨਿਊ ਸਾਊਥ ਵੇਲਜ਼ ਵਿੱਚ ਕੁੱਤਿਆਂ ਦੇ ਨਾਵਾਂ ਉਪਰ ਸਰਵੇਖਣ -ਉਤਮ ਦੋਸਤ ਦਾ 2020 ਦਾ ਸਭ ਤੋਂ ਚਹੇਤਾ ਨਾਮ ‘ਬੈਲਾ’

ਸਥਾਨਕ ਸਰਕਾਰਾਂ ਦੇ ਮੰਤਰੀ ਸ਼ੈਲੀ ਹੈਂਕਾਕ ਨੇ ਇੱਕ ਸਰਵੇਖਣ ਸਾਂਝਾ ਕਰਦਿਆਂ ਕਿਹਾ ਹੈ ਕਿ 2020 ਸਾਲ ਦੌਰਾਨ ਇਨਸਾਨ ਦੇ ਸਭ ਤੋਂ ਉਤਮ ਦੋਸਤ ਜਾਨਵਰ (ਪਾਲਤੂ ਕੁੱਤੇ) ਦੇ 5 ਲੱਖ ਨਾਵਾਂ ਦੇ ਸਰਵੇਖਣ ਮੁਤਾਬਿਕ ਰਾਜ ਅੰਦਰ ਬੀਤੇ ਸਾਲ ਸਭ ਤੋਂ ਹਰਮਨ ਪਿਆਰਾ ਨਾਮ ‘ਬੈਲਾ’ ਰਿਹਾ ਹੈ ਅਤੇ ਇਸਤੋਂ ਬਾਅਦ ਨੰਬਰ ਆਉਂਦਾ ਹੈ ‘ਮੈਕਸ’ ਅਤੇ ਤੀਸਰੇ ਨੰਬਰ ਤੇ ‘ਮੌਲੀ’ ਨਾਮ ਸਭ ਤੋਂ ਚਹੇਤੇ ਰਹੇ। ਸ੍ਰੀਮਤੀ ਹੈਂਕਾਕ ਨੇ ਇਨ੍ਹਾਂ ਆਂਕੜਿਆਂ ਰਾਹੀਂ ਪਾਲਤੂ ਜਾਨਵਰਾਂ ਵਿੱਚ 10 ਉਤਮ ਨਾਮ ਐਲਾਨੇ ਅਤੇ ਲੋਕਾਂ ਨੂੰ ਆਪਣੇ ਪਾਲਤੂ ਜਾਨਵਰਾਂ ਦੇ ਨਾਮਾਂਕਣ ਕਰਨ ਦੇ ਪ੍ਰੋਤਸਾਹਨ ਤਹਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਦਾ ਮੁਲਾਂਕਣ ਵੀ ਦੱਸਿਆ ਅਤੇ ਸਰਕਾਰ ਦੇ (NSW Pet Registry) ਵੈਬ ਸਾਈਟ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰਾਂ ਦੇ ਸ਼ੌਕੀਨਾਂ ਨੂੰ ਚਾਹੀਦਾ ਹੈ ਕਿ ਸਰਕਾਰ ਦੀ ਇਸ ਸਕੀਮ ਤਹਿਤ ਆਪਣੇ ਪਾਲਤੂ ਜਾਨਵਰਾਂ ਉਪਰ ਮਾਈਕ੍ਰੋ ਚਿੱਪ ਲਗਵਾਉਣ। ਉਨ੍ਹਾਂ ਆਂਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਰ ਸਾਲ ਰਾਜ ਅੰਦਰ 5,000 ਤੋਂ ਵੀ ਵੱਧ ਅਜਿਹੇ ਪਾਲਤੂ ਜਾਨਵਰਾਂ (ਕੁੱਤੇ ਅਤੇ ਬਿੱਲੇ/ਬਿੱਲੀਆਂ ਆਦਿ) ਦੀ ਚੋਰੀ ਹੋ ਜਾਂਦੀ ਹੈ ਅਤੇ ਜਾਂ ਉਹ ਗੁੰਮ ਹੋ ਜਾਂਦੇ ਹਨ ਤਾਂ ਮਾਇਕ੍ਰੋ ਚਿਪ ਬਹਤੁ ਵਧੀਆ ਸਾਧਨ ਹੈ ਅਜਿਹੇ ਜਾਨਵਰਾਂ ਨੂੰ ਭਾਲਣ ਲਈ। ਇਨਾ੍ਹਂ ਦਾ ਨਮਾਂਕਣ ਬਿਲਕੁਲ ਥੋੜ੍ਹੀ ਜਿਹੀ ਫੀਸ ਰਾਹੀਂ ਉਪਲੱਭਧ ਹੈ ਅਤੇ ਇਹ ਜ਼ਿੰਦਗੀ ਭਰ ਵਿੱਚ ਬਸ ਇੱਕ ਦਫ਼ਾ ਹੀ ਕਰਵਾਉਣਾ ਪੈਂਦਾ ਹੈ। ਇਸ ਤੋਂ ਪ੍ਰਾਪਤ ਫੀਸ ਦੀ ਰਾਸ਼ੀ ਰਾਹੀਂ ਜਾਨਵਰਾਂ ਦੀ ਭਲਾਈ ਆਦਿ ਲਈ ਕੀਤੇ ਜਾਣ ਵਾਲੇ ਅਦਾਰਿਆਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਇਸ ਨਾਲ ਕਈ ਤਰ੍ਹਾਂ ਦੇ ਜਾਣਕਾਰੀ ਭਰਪੂਰ ਪ੍ਰੋਗਰਾਮਾਂ ਨੂੰ ਵੀ ਉਲੀਕਿਆ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਜਿਹੇ ਅਦਾਰਿਆਂ ਕੋਲੋਂ ਪਾਲਤੂ ਜਾਨਵਰਾਂ ਨੂੰ ਅਡਾਪਟ ਕਰਨ ਦੀ ਵੀ ਸਲਾਹ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਨੂੰ ਖਰੀਦੋ ਨਾ ਸਗੋਂ ਸਰਕਾਰ ਦੇ ਅਦਾਰਿਆਂ ਤੋਂ ਮੁਫਤ ਪ੍ਰਾਪਤ ਕਰੋ ਅਤੇ ਆਪਣੇ ਪਰਵਾਰ ਦਾ ਹਿੱਸਾ ਵੀ ਬਣਾਉ। ਇਸ ਵਾਸਤੇ ਆਰ.ਐਸ.ਪੀ.ਸੀ.ਏ. (Royal Society for the Prevention of Cruelty to Animals) ਸ਼ੈਲਟਰ, ਸਥਾਨਕ ਕਾਂਸਲਾਂ ਦੇ ਪੋਂਡਾਂ, ਅਤੇ ਹੋਰ ਰਾਜ ਭਰ ਅੰਦਰ ਅਜਿਹੀਆਂ ਸੰਸਥਾਵਾਂ ਜੋ ਕਿ ਬੇਸਹਾਰਾ ਪਾਲਤੂ ਜਾਨਵਰਾਂ ਲਈ ਸਹਾਰਾ ਬਣਦੀਆਂ ਹਨ ਅਤੇ ਉਨ੍ਹਾਂ ਦੀ ਦੇਖਰੇਖ ਕਰਦੀਆਂ ਹਨ ਆਦਿ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇੱਕ ਹੋਰ ਸੂਚਨਾ ਰਾਹੀਂ ਉਨ੍ਹਾਂ ਕਿਹਾ ਕਿ ਅਜਿਹੇ ਅਦਾਰਿਆਂ ਤੋਂ ਪ੍ਰਾਪਤ ਕਰਨ ਵਾਲੇ ਪਾਲਤੂ ਜਾਨਵਰਾਂ ਦੇ ਨਾਮਾਂਕਣ ਦੀ ਫੀਸ ਵਿੱਚ 50% ਦੀ ਛੋਟ ਵੀ ਦਿੱਤੀ ਜਾਂਦੀ ਹੈ।

Install Punjabi Akhbar App

Install
×