ਬਠਿੰਡਾ ਸ਼ਹਿਰ ਦਾ ਵਿਕਾਸ ਮੇਰੀ ਪਹਿਲ-ਮਨਪ੍ਰੀਤ ਸਿੰਘ ਬਾਦਲ

  • ਕੇ.ਕੇ. ਅਗਰਵਾਲ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਸੰਭਾਲਿਆ ਚਾਰਜ

IMG-20190903-WA0018

ਬਠਿੰਡਾ, 3 ਸਤੰਬਰ — ਵਿੱਤ ਮੰਤਰੀ ਪੰਜਾਬ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਇਹ ਐਲਾਨ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਸ਼੍ਰੀ ਕੇ.ਕੇ. ਅਗਰਵਾਲ ਨੂੰ ਉਨ੍ਹਾਂ ਦਾ ਅਹੁਦਾ ਸੰਭਾਲਣ ਮੌਕੇ ਕੀਤਾ । ਇਸ ਮੌਕੇ ਉਨ੍ਹਾਂ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ 8.63 ਕਰੋੜ ਰੁਪਏ ਦਾ ਚੈਕ ਟਰੱਸਟ ਦੇ ਚੇਅਰਮੈਨ ਨੂੰ ਤਕਸੀਮ ਕੀਤਾ।

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਆਪਣਾ ਅਹੁਦਾ ਸੰਭਲਣ ਉਪਰੰਤ ਸ਼੍ਰੀ ਕੇ.ਕੇ. ਅਗਰਵਾਲ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਜਾਵੇਗੀ। ਸ਼ਹਿਰ ਦੇ ਵਿਕਾਸ ਕਾਰਜਾਂ ‘ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਉਪਰੰਤ ਵਿੱਤ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਸੁਧਾਰ ਟਰੱਸਟ ਅਧੀਨ ਪੈਂਦੀਆਂ ਕਲੋਨੀਆਂ ਦੇ ਵਸਨੀਕਾਂ ਦਾ ਐਨਹੈਂਸਮੈਂਟ ਦਾ ਮੁੱਦਾ ਹੈ ਉਸ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬਠਿੰਡਾ ਸ਼ਹਿਰ ਦੇ ਸੰਜੇ ਨਗਰ ਨਜ਼ਦੀਕ ਪੈਂਦੇ 5 ਫਾਟਕਾਂ ‘ਤੇ 95 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਪੁਲ ਵੀ ਉਸਾਰਿਆ ਜਾਵੇਗਾ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਜੋ ਬਠਿੰਡਾ ਦੀ 200 ਏਕੜ ਸ਼ਾਮਲਾਟ ਜ਼ਮੀਨ ਦਾ ਮਸਲਾ ਹੈ ਉਸ ਸਬੰਧੀ ਰੈਵਿਨਿਊ ਕਮਿਸ਼ਨਰ ਜਸਟਿਸ ਸਾਰੋ ਤੇ ਹੋਰ ਉਚ ਅਧਿਕਾਰੀਆਂ ਨਾਲ ਜਲਦ ਮੀਟਿੰਗ ਕਰਕੇ ਉਸ ਦੀ ਮਲਕੀਅਤ ਸਬੰਧਤ ਲੋਕਾਂ ਨੂੰ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।

IMG-20190903-WA0021

ਬਠਿੰਡਾ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਬਠਿੰਡਾ ਦੇ ਕੈਂਟ ਨਜ਼ਦੀਕ 45 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣਨ ਵਾਲੇ ਬਸ ਸਟੈਂਡ ਦਾ ਕੰਮ ਜਲਦ ਸ਼ੁਰੂ ਹੋਵੇਗਾ। ਉਨ੍ਹਾਂ ਸ਼ਹਿਰ ਅੰਦਰ ਪਾਰਕਿੰਗ ਨੂੰ ਲੈ ਕੇ ਟ੍ਰੈਫਿਕ ਦੀ ਆ ਰਹੀ ਸਮੱਸਿਆ ਦੇ ਹੱਲ ਲਈ ਕਿਹਾ ਕਿ ਬਠਿੰਡਾ ਵਿਖੇ 30 ਕਰੋੜ ਦੀ ਲਾਗਤ ਨਾਲ ਮਲਟੀ ਸਟੋਰੀ ਪਾਰਕਿੰਗ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬਠਿੰਡਾ ਦੇ ਬਰਨਾਲਾ-ਮਾਨਸਾ ਰੋਡ ਨੂੰ ਮਿਲਾਉਣ ਵਾਲੇ ਰਿੰਗ ਰੋਡ ਦੇ ਅਧੂਰੇ ਪਏ ਕੰਮ ਵੀ 95 ਕਰੋੜ ਰੁਪਏ ਦੀ ਲਾਗਤ ਨਾਲ ਜਲਦ ਨੇਪਰੇ ਚਾੜਿਆ ਜਾਵੇਗਾ।

IMG-20190903-WA0020

ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਆਪਣੇ ਦੌਰੇ ਦੌਰਾਨ ਸਥਾਨਕ ਅਨਾਜ ਮੰਡੀ ਵਿਖੇ ਆੜਤੀਆਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੀ ਵਿਸ਼ੇਸ਼ ਤੌਰ ‘ਤੇ ਮੀਟਿੰਗ ਕੀਤੀ। ਮੰਡੀਆਂ ‘ਚ ਆਉਣ ਵਾਲੀ ਝੋਨੇ ਦੀ ਜਿਣਸ ਦੇ ਅਗਾਊਂ ਪ੍ਰਬੰਧਾਂ ਸਬੰਧੀ ਵਿਚਾਰ ਚਰਚਾ ਵੀ ਕੀਤੀ। ਇਸ ਮੌਕੇ ਵਿੱਤ ਮੰਤਰੀ ਵਲੋਂ ਸਥਾਨਕ ਅਨਾਜ ਮੰਡੀ ਵਿਖੇ ਵਾਧੂ ਜਿਣਸ ਦੀ ਸਮੱਸਿਆ ਦੇ ਹੱਲ ਲਈ ਨੇੜਲੇ ਪਿੰਡਾਂ ਨਰੂਆਣਾ, ਬਹਿਮਣ ਦੀਵਾਨਾ, ਜੋਧਪੁਰ ਰੋਮਾਣਾ, ਜੋਗਾਨੰਦ, ਬੁਰਜ ਮਹਿਮਾ, ਮਹਿਮਾ ਸਰਜਾ, ਮਹਿਤਾ, ਤਿਉਣਾ ਦੇ ਖ਼੍ਰੀਦ ਕੇਂਦਰਾਂ ਦੇ ਵਿਸਥਾਰ ਅਤੇ ਫੜ੍ਹਾਂ ਦੀ ਮੁਰੰਮਤ ਲਈ 254.26 ਲੱਖ ਰੁਪਏ ਅਤੇ ਬਠਿੰਡਾ ਸ਼ਹਿਰ ਵਿਚ ਫੜੀ ਮਾਰਕਿਟ ਦੀ ਉਸਾਰੀ ਲਈ 166.66 ਲੱਖ ਰੁਪਏ ਰਾਸ਼ੀ ਦੇ ਵੱਖਰੇ ਚੈੱਕ ਭੇਂਟ ਕੀਤੇ।

ਇਸ ਮੌਕੇ ਉਨ੍ਹਾਂ ਨਾਲ ਸ਼ਹਿਰੀ ਪ੍ਰਧਾਨ ਕਾਂਗਰਸ ਸ਼੍ਰੀ ਅਰੁਣ ਵਧਾਵਨ, ਚਾਚਾ ਜੀਤ ਮੱਲ, ਸ਼੍ਰੀ ਜਗਰੂਪ ਸਿੰਘ ਗਿੱਲ, ਸ਼੍ਰੀ ਪਵਨ ਮਾਨੀ, ਚੇਅਰਮੈਨ ਸ਼੍ਰੀ ਕੇ.ਕੇ. ਅਗਰਵਾਲ, ਸ਼੍ਰੀ ਮੋਹਨ ਲਾਲ ਝੂੰਬਾ, ਸ਼੍ਰੀ ਅਸ਼ੋਕ ਪ੍ਰਧਾਨ, ਸ਼੍ਰੀ ਰਾਜਨ ਗਰਗ, ਸ਼੍ਰੀ ਰਾਜ ਨੰਬਰਦਾਰ, ਸ਼੍ਰੀ ਟਹਿਲ ਸੰਧੂ, ਸ਼੍ਰੀ ਬਲਜਿੰਦਰ ਸਿੰਘ ਠੇਕੇਦਾਰ, ਮਾਸਟਰ ਹਰਮੰਦਰ ਸਿੰਘ, ਸ਼੍ਰੀ ਸਾਜਨ ਸ਼ਰਮਾ, ਸ਼੍ਰੀ ਸੁਰਿੰਦਰ ਗੁਪਤਾ, ਸ਼੍ਰੀ ਪ੍ਰਕਾਸ਼ ਚੰਦ, ਸ਼੍ਰੀ ਨੱਥੂ ਰਾਮ, ਸ਼੍ਰੀ ਹਰਵਿੰਦਰ ਲੱਡੂ, ਸ਼੍ਰੀ ਬੇਅੰਤ ਸਿੰਘ, ਸ਼੍ਰੀ ਸੁਖਦੇਵ ਸੁੱਖਾ, ਸ਼੍ਰੀਮਤੀ ਜਸਵੀਰ ਕੌਰ, ਸੰਤੌਸ਼ ਮਹੰਤ, ਸ਼੍ਰੀ ਅਸ਼ਵਨੀ ਬੰਟੀ, ਸ਼੍ਰੀ ਸੰਜੇ ਬਿਸਵਲ, ਸ਼੍ਰੀ ਜਸਵੀਰ ਜੱਸਾ, ਸ਼੍ਰੀ ਦਰਸ਼ਨ ਬਿੱਲੂ, ਸ਼੍ਰੀ ਜੁਗਰਾਜ ਸਿੰਘ, ਸ਼੍ਰੀ ਰਾਜਾ ਸਿੰਘ, ਰਜਿੰਦਰ ਸਿੱਧੂ, ਬਲਜੀਤ ਰਾਜੂ ਸਰਾਂ, ਪਰਦੀਪ ਗੋਲਾ, ਸ਼ਾਮ ਲਾਲ ਜੈਨ ਅਤੇ ਟਹਿਲ ਬੁੱਟਰ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

Install Punjabi Akhbar App

Install
×