ਗ਼ਦਾਰ ਫਿਲਮ ਦੀ ਅਦਾਕਾਰਾ ਮਨਪਨੀਤ ਗਰੇਵਾਲ ਹੋਈ ਦਰਸ਼ਕਾਂ ਦੇ ਰੂਬਰੂ

IMG_1011 2012 ਵਿਚ ਮਿਸ ਆਸਟਰੇਲੀਆ ਪੰਜਾਬਣ ਦਾ ਖਿਤਾਬ ਜਿੱਤ ਕੇ ਪੰਜਾਬੀ ਫਿਲਮਾ ਵਿਚ ਦਾਖਲਾ ਲੈਣ ਵਾਲੀ ਮੈਲਬੌਰਨ ਦੀ ਮੁਟਿਆਰ ਮਨਪਨੀਤ ਗਰੇਵਾਲ 24 ਮਈ 2015 ਨੂੰ ਚੰਡੀਗੜ ਮੋਟਰਸ, ਡੈਂਡੀਨੋਂਗ ਵਿਖੇ ਆਪਣੀ ਫਿਲਮ ‘ਗਦਾਰ’ ਦੀ ਪ੍ਰੋਮੋਸ਼ਨ ਲਈ ਪਹੁੰਚੇ ਜਿੱਥੇ ਸਿਮਰਨ ਚੌਹਾਨ, ਮੋਨੂੰ ਚੌਹਾਨ ਤੇ ਪਰਦੀਪ ਲਧੋੜੀਆ ਨੇ ਮਨਪਨੀਤ ਗਰੇਵਾਲ ਨੂੰ ਗੁਲਦਸਤੇ ਭੇਂਟ ਕਰ ਕੇ ਉਨ੍ਹਾਂ ਦਾ ਨਿਘਾ ਸਵਾਗਤ ਕੀਤਾ | ਮੰਚ ਸੰਚਾਲਣ ਦੀ ਜਿੰਮੇਵਾਰੀ ਮਨਜੀਤ ਸਿੰਘ ਔਜਲਾ ਨੇ ਬਾਖੂਬੀ ਨਿਭਾਈ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਪਨੀਤ ਗਰੇਵਾਲ ਨੇ ਦੱਸਿਆ ਕਿ ਉਹਨਾਂ ਨੇ ਛੋਟੀ ਉਮਰ ਵਿਚ ਹੀ ਸੱਭਿਆਚਾਰਕ ਸਮਾਗਮਾਂ ਵਿਚ ਹਿੱਸਾ ਲੈਣਾ ਆਰੰਭ ਕਰ ਦਿੱਤਾ ਸੀ ਜਿਸ ਨਾਲ ਉਹਨਾਂ ਦਾ ਮਨੋਬਲ ਬਹੁਤ ਉੱਚਾ ਹੋਇਆ ਤਾਂ ਫਿਰ ਉਸਨੇ ਸੱਭਿਆਚਾਰਕ ਸੱਥ ਪੰਜਾਬ ਵੱਲੋਂ ਮੈਲਬੌਰਨ ਵਿਚ ਕਰਵਾਏ ਗਏ ਮਿਸ ਆਸਟਰੇਲੀਆ ਪੰਜਾਬਣ 2012 ਦੇ ਮੁਕਾਬਲੇ ਦਾ ਖਿਤਾਬ ਜਿੱਤਿਆ। ਉਸ ਤੋਂ ਬਾਦ ਮਨਪਨੀਤ ਗਰੇਵਾਲ ਦੀ ਸ਼ੁਹਰੱਤ ਜਿਓਂ ਹੀ ਫਿਲਮੀ ਦੁਨੀਆਂ ਵੱਲ ਜਾਣ ਲਗੀ ਤਾਂ ਐਡੀਲੇਡ ਤੋਂ ਮਨਪ੍ਰੀਤ ਗਿੱਲ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਹਰਭਜਨ ਮਾਨ ਦੀ 2015 ਵਿਚ ਰਿਲੀਜ ਹੋਣ ਵਾਲੀ ਫਿਲਮ ਗ਼ਦਾਰ ਵਿਚ ਮੁੱਖ ਭੂਮਿਕਾ ਵਾਸਤੇ ਕੰਮ ਕਰਣ ਦਾ ਸੱਦਾ ਦਿਤਾ, ਜਿਸਨੂੰ ਮਨਪਨੀਤ ਨੇ ਖਿੜੇ ਮੱਥੇ ਸਵੀਕਾਰ ਕੀਤਾ ਅਤੇ ਭਾਰਤ ਪਹੁੰਚ ਕੇ ਆਪਣਾ ਕੰਮ ਆਰੰਭ ਕਰ ਦਿਤਾ।

IMG_1025ਅੱਜ ਇਥੇ ਫਿਲਮ ਦੀ ਕਹਾਣੀ ਬਾਰੇ ਬੋਲਦਿਆਂ ਮਨਪਨੀਤ ਨੇ ਦਸਿਆ ਕਿ ਅਮਿਤੋਜ ਮਾਨ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿਚ ਉਹਨਾਂ ਨੇ ਇਕ ਪੱਤਰਕਾਰ ਦਾ ਰੋਲ ਅਦਾ ਕੀਤਾ ਹੈ ਜਿਸ ਦੇ ਰਾਹੀ ਕਹਾਣੀ ਪਿਛਲੇ ਸਾਲਾਂ ਤੋਂ ਘੁੰਮਦੀ ਹੋਈ ਚੱਲਦੀ ਹੈ ਇਸ ਫਿਲਮ ਵਿਚ ਉਹਨਾਂ ਨੂੰ ਹਰਭਜਨ ਮਾਨ, ਅਸ਼ੀਸ ਦੁੱਗਲ, ਗਿਰਜਾ ਸ਼ੰਕਰ, ਸ਼ਵਿੰਦਰ ਮਾਹਲ, ਅਨੀਤਾ ਮੀਤ ਅਤੇ ਹੋਰ ਕਲਾਕਾਰਾਂ ਨਾਲ ਕੰਮ ਕਰਨ ਦਾ ਅਵਸਰ ਮਿਲਿਆ। ਮਨਪਨੀਤ ਦਾ ਕਹਿਣਾ ਹੈ ਕਿ ਤਜਰਬਾਕਾਰ ਕਲਾਕਾਰਾਂ ਨਾਲ ਕੰਮ ਕਰਕੇ ਉਸਨੇ ਛੋਟੀ ਉਮਰ ਵਿਚ ਹੀ ਬਹੁਤ ਵਡੇ ਤਜਰਬੇ ਹਾਸਲ ਕਰ ਲਏ ਹਨ। ਆਪਣੀ ਮੁਢਲੀ ਸਫਲਤਾ ਲਈ ਉਹ ਆਪਣੇ ਪ੍ਰੀਵਾਰ, ਪਿਤਾ ਤਾਰਾ ਸਿੰਘ ਗਰੇਵਾਲ, ਮਾਤਾ ਪਰਮਜੀਤ ਗਰੇਵਾਲ, ਵਡੇ ਵੀਰ ਗੁਰਪਿੰਦਰ ਗਰੇਵਾਲ, ਮਨਜੀਤ ਸਿੰਘ ਔਜਲਾ, ਮਹਿੰਦਜੀਤ ਔਜਲਾ, ਜਸਮੇਰ ਸਿੰਘ ਢੱਟ, ਮਨਜੋਤ ਧਾਲੀਵਾਲ ਤੇ ਸੁਲਤਾਨ ਢਿੱਲੋਂ ਦੀ ਰਿਣੀ ਹੈ। ਮਨਜੋਤ ਧਾਲੀਵਾਲ ਅਤੇ ਸੁਲਤਾਨ ਢਿਲੋਂ ਦਾ ਧੰਨਵਾਦ ਕਰਦਿਆਂ ਮਨਪਨੀਤ ਦਾ ਕਹਿਣਾ ਸੀ ਕਿ ਇਹ ਦੋ ਸ਼ਖਸ਼ੀਅਤਾਂ ਉਸਦੇ ਜੀਵਨ ਦੀ ਅਮਿੱਟ ਯਾਦ ਬਣੀਆਂ ਰਹਿਣਗੀਆਂ। ਉਸਨੇ ਦਰਸ਼ਕਾਂ ਅਤੇ ਪਤੱਰਕਾਰਾਂ ਨੂੰ ਵਿਸ਼ਵਾਸ ਦਵਾਉਂਦਿਆਂ ਕਿਹਾ ਕਿ ਉਹ ਆਪਣੇ ਬੇਹਤਰੀਨ ਕੰਮ ਦੇ ਨਾਲ ਦੁਨੀਆ ਵਿਚ ਵੱਖਰਾ ਮੁਕਾਮ ਬਣਾਵੇਗੀ | ਮਨਪਨੀਤ ਕੋਲ ਹੋਰ ਨਵੀਆਂ ਫਿਲਮਾਂ ਦੀਆਂ ਕਹਾਣੀਆਂ ਵੀ ਆ ਰਹੀਆਂ ਹਨ ਪਰ ਮਨਪਨੀਤ ਦਾ ਕਹਿਣਾ ਹੈ ਕਿ ਉਹ ਘੱਟ ਪਰ ਵਧੀਆ ਕਹਾਣੀ ਨੂੰ ਪਹਿਲ ਦੇਵੇਗੀ | ਇਸ ਮੌਕੇ ਹੋਰਨਾਂ ਸ਼ਖਸ਼ੀਅਤਾਂ ਤੋਂ ਇਲਾਵਾ ਹਰਭਜਨ ਸਿੰਘ ਖਹਿਰਾ, ਦਿਲਪ੍ਰੀਤ ਜਸਵਾਲ ਅਤੇ ਸ਼ਿੰਕੂ ਨਾਭਾ ਵੀ ਹਾਜਿਰ ਸਨ। ਫਿਲਮ ਦੀ ਕਹਾਣੀ ਬਾਰੇ ਪੁਛੇ ਗਏ ਸਵਾਲਾਂ ਦੇ ਉੱਤਰ ਵਿਚ ਮਨਪਨੀਤ ਦਾ ਕਹਿਣਾ ਸੀ ਕਿ ਇਨ੍ਹਾਂ ਸਾਰੇ ਸਵਾਲਾਂ ਦਾ ਉੱਤਰ ਦਰਸ਼ਕਾਂ ਨੂੰ 28 ਮਈ ਨੂੰ ਰਿਲੀਜ ਹੋਣ ਵਾਲੀ ਫਿਲਮ ਦੇਖਣ ਤੇ ਮਿਲ ਜਾਵੇਗਾ।

ਮਨਜੀਤ ਸਿੰਘ ਔਜਲਾ

Install Punjabi Akhbar App

Install
×