ਆਸਟਰੇਲੀਆ-ਨਿਊਜ਼ੀਲੈਂਡ ਵਿੱਚ ਪਾਉਣਗੇ ਧਮਾਲ ਮਨਮੋਹਣ ਵਾਰਿਸ,ਕਮਲ ਹੀਰ ‘ਤੇ ਸੰਗਤਾਰ

IMG_20150830_203026

ਦੁਨੀਆਂ ਭਰ ਵਿੱਚ ਸਾਫ ਸੁਥਰੀ ਗਾਇਕੀ ਨਾਲ ਵਿਲੱਖਣ ਪਹਿਚਾਣ ਬਣਾ ਚੁੱਕੇ ਵਾਰਿਸ ਭਰਾ ‘ਪੰਜਾਬੀ ਵਿਰਸਾ 2015’ ਲੜੀ ਤਹਿਤ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬੀਆਂ ਦੇ ਰੂਬਰੂ ਹੋਣ ਜਾ ਰਹੇ ਹਨ।ਇਸ ਲੜੀ ਤਹਿਤ ਦੋਵਾਂ ਦੇਸ਼ਾਂ ਵਿੱਚ 8 ਸ਼ੋਅ ਕੀਤੇ ਜਾਣਗੇ । ਇਹ ਜਾਣਕਾਰੀ ਦਿੰਦਿਆਂ ਪਲਾਜ਼ਮਾ ਕੰਪਨੀ ਦੇ ਡਾਇਰੈਕਟਰ ਦੀਪਕ ਬਾਲੀ ਅਤੇ ਆਸਟਰੇਲੀਆ-ਨਿਊਜ਼ੀਲੈਂਡ ਸ਼ੋਆਂ ਦੇ ਮੁੱਖ ਪ੍ਰਬੰਧਕ ਸਰਵਣ ਸੰਧੂ ਨੇ ਦੱਸਿਆ ਕਿ ਪੰਜਾਬੀ ਵਿਰਸੇ ਦਾ ਪਹਿਲਾ ਸ਼ੋਅ 5 ਸਤੰਬਰ ਨੂੰ ਸਿਡਨੀ,6 ਸਤੰਬਰ ਨੂੰ ਕੈਨਬਰਾ,13 ਸਤੰਬਰ ਨੂੰ ਪਰਥ,20 ਸਤੰਬਰ ਨੂੰ ਬ੍ਰਿਸਬੇਨ,27 ਸਤੰਬਰ ਮੈਲਬੌਰਨ,29 ਸਤੰਬਰ ਨੂੰ ਹੋਬਾਰਟ,3 ਅਕਤੂਬਰ ਨੂੰ ਆਕਲੈਂਡ (ਨਿਊਜ਼ੀਲੈਂਡ)ਅਤੇ ਪੰਜਾਬੀ ਵਿਰਸੇ ਦਾ ਆਖਰੀ ਸ਼ੋਅ 5 ਅਕਤੂਬਰ ਨੂੰ ਐਡੀਲੇਡ ਵਿੱਚ ਹੋਵੇਗਾ।

ਪ੍ਰਬੰਧਕਾਂ ਨੇ ਦੱਸਿਆ ਕਿ ਸਾਰੇ ਸ਼ੋਆਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।  ਫੋਨ ਤੇ ਗੱਲਬਾਤ ਕਰਦਿਆਂ ਮਨਮੋਹਣ ਵਾਰਿਸ ਨੇ ਦੱਸਿਆ ਕਿ ਇਸ ਵਾਰ ਪੰਜਾਬੀ ਵਿਰਸਾ ਆਕਲੈਂਡ ਵਿੱਚ ਰਿਕਾਰਡ ਕਰਕੇ ਦੁਨੀਆਂ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ। ਵਾਰਿਸ ਨੇ ਦੱਸਿਆ ਕਿ ਇਸ ਵਾਰ ਤਿੰਨੇ ਭਰਾ ਨਵੇਂ ਨਕੋਰ ਗੀਤਾਂ ਅਤੇ ਸ਼ੇਅਰੋ ਸ਼ਾਇਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।ਜ਼ਿਕਰਯੋਗ ਹੈ ਕਿ ਪੰਜਾਬੀ ਵਿਰਸਾ ਸ਼ੋਆਂ ਕਰਕੇ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਮਨਦੀਪ ਸਿੰਘ ਸੈਣੀ

Install Punjabi Akhbar App

Install
×