ਮਰਹੂਮ ਮਨਮੀਤ ਦੀ ਤੀਸਰੀ ਬਰਸੀ ਮੌਕੇ ਭਾਈਚਾਰੇ ਵਲੋਂ ਨਮਨ ਸ਼ਰਧਾਂਜਲੀ 

FB_IMG_1572313825219 FB_IMG_1572313836952 FB_IMG_1572313832779
ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਮਰਹੂਮ ਮਨਮੀਤ ਅਲੀਸ਼ੇਰ ਨੂੰ ਉਸਦੀ ਤੀਸਰੀ ਬਰਸੀ ਮੌਕੇ ‘ਮਨਮੀਤ ਪੈਰਾਡਾਇਸ’ ਮਰੂਕਾ ‘ਚ ਸਮੂਹ ਭਾਈਚਾਰੇ, ਬੱਸ ਯੂਨੀਅਨ ਦੇ ਅਧਿਕਾਰੀਆਂ, ਸੰਬੰਧਤ ਡਰਾਈਵਰਾਂ ਅਤੇ ਸਰਕਾਰੀ ਤੰਤਰ ਵਲੋਂ ਸੇਜਲ਼ ਅੱਖਾਂ ਨਾਲ ਯਾਦ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਸੰਖੇਪ ਸਮਾਗਮ ਵਿੱਚ ਲੇਬਰ ਪਾਰਟੀ ਤੋਂ ਕੌਂਸਲਰ ਸਟੀਵ ਗ੍ਰਿਫਿਥ, ਲਿਬਰਲ ਪਾਰਟੀ ਤੋਂ ਕੌਂਸਲਰ ਐਂਜਲਾ ਓਵੇਨ, ਗਰੀਨ ਪਾਰਟੀ ਤੋਂ ਨਵਦੀਪ ਸਿੰਘ, ਆਰਟੀਬੀ ਯੂਨੀਅਨ ਦੇ ਟੋਮ ਬ੍ਰਾਊਨ ਤੇ ਡੈਰੇਲ ਸਮਿਥ, ਗੋਪੀਓ ਕੁਈਨਜ਼ਲੈਂਡ ਦੇ ਉਮੇਸ਼ ਚੰਦਰਾ, ਸਰਬਜੀਤ ਸੋਹੀ, ਰਛਪਾਲ ਹੇਅਰ, ਪਿੰਕੀ ਸਿੰਘ, ਜਸਪਾਲ ਸੰਧੂ, ਮਨਮੋਹਨ ਸਿੰਘ ਰੰਧਾਵਾ ਅਤੇ ਵਰਿੰਦਰ ਅਲੀਸ਼ੇਰ ਆਦਿ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਯੂਨੀਅਨ ਦੇ ਬੁਲਾਰੇ ਟੋਮ ਬ੍ਰਾਊਨ ਅਤੇ ਡੈਰੇਲ ਸਮਿਥ ਨੇ ਆਪਣੀ ਸਾਂਝੀ ਤਕਰੀਰ ਵਿੱਚ ਮਰਹੂਮ ਨੂੰ ਯਾਦ ਕਰਦਿਆਂ ਕਿਹਾ ਕਿ ਮਨਮੀਤ ਦੀ ਹੱਤਿਆ ਮਨੁੱਖਤਾ ਲਈ ਕਾਲੇ ਧੱਬੇ ਵਾਂਗ ਹੈ। ਕੌਂਸਲਰ ਐਂਜਲਾ ਨੇ ਆਪਣੇ ਸੰਬੋਧਨ ‘ਚ ਮਰਹੂਮ ਨੂੰ ਭਾਈਚਾਰੇ ਦਾ ਹੀਰੋ ਦੱਸਦਿਆਂ ਸਮੁੱਚੇ ਪਰਿਵਾਰ ਨਾਲ ਹਮਦਰਦੀ ਜਤਾਈ। ਪਿੰਕੀ ਸਿੰਘ ਨੇ ਮਰਹੂਮ ਨੂੰ ਯਾਦ ਕਰਦਿਆਂ ਕਿਹਾ ਕਿ ਮਨਮੀਤ ਨੌਜ਼ਵਾਨਾਂ ਲਈ ਆਪਣੇ ਵਿਲੱਖਣ ਕਾਰਜਾਂ ਕਰਕੇ ਹਮੇਸ਼ਾਂ ਯਾਦ ਕੀਤਾ ਜਾਵੇਗਾ। ਕੌਂਸਲਰ ਸਟੀਵ ਗ੍ਰਿਫਿਥ ਨੇ ਕਿਹਾ ਕਿ ‘ਮਨਮੀਤ ਦਾ ਸਵਰਗ’ ਹਮੇਸ਼ਾਂ ਉਸਦੀ ਯਾਦ ਨੂੰ ਸਾਡੇ ਦਿਲਾਂ ‘ਚ ਜਿਉਂਦਾ ਰੱਖੇਗਾ। ਗ੍ਰੀਨ ਦੇ ਨਵਦੀਪ ਸਿੰਘ ਨੇ ਭਵਿੱਖ ‘ਚ ਡਰਾਇਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਂਣ ‘ਤੇ ਜ਼ੋਰ ਦਿੱਤਾ। ਅੰਤ ‘ਚ ਉਮੇਸ਼ ਚੰਦਰਾ, ਸਰਬਜੀਤ ਸੋਹੀ, ਵਰਿੰਦਰ ਅਲੀਸ਼ੇਰ ਆਦਿ ਨੇ ਆਪਣੀਆਂ ਤਕਰੀਰਾਂ ‘ਚ ਮਰਹੂਮ ਨੂੰ ਯਾਦ ਕੀਤਾ ਅਤੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਦੱਸਣਯੋਗ ਹੈ ਕਿ 28 ਅਕਤੂਬਰ 2016 ਦੀ ਸਵੇਰ ਨੂੰ ਇੱਥੋਂ ਦੇ ਸਥਾਨਕ ਨਿਵਾਸੀ ਐਂਥਨੀ ਉਡਨਹੋਉ ਵਲੋਂ ਮਨਮੀਤ ਅਲੀਸ਼ੇਰ ਨੂੰ ਡਿਊਟੀ ਦੌਰਾਨ ਜਲਣਸ਼ੀਲ ਪਦਾਰਥ ਸੁੱਟ ਜਿਉਦਾ ਸਾੜ ਦਿੱਤਾ ਸੀ ਅਤੇ ਦੋ ਸਾਲ ਦੀ ਲੰਬੀ ਅਦਾਲਤੀ ਕਾਰਵਾਈ ਤੋਂ ਬਾਅਦ ਮਾਣਯੋਗ ਅਦਾਲਤ ਨੇ ਆਰੋਪੀ ਨੂੰ ਦਿਮਾਗੀ ਤੌਰ ਤੇ ਬਿਮਾਰ ਮੰਨਦਿਆਂ ਇਲਾਜ਼ ਲਈ ਭੇਜਿਆ ਸੀ।  ਮਰਹੂਮ ਲਈ ਇੰਨਸਾਫ਼ ਨਾ ਮਿਲਣਾ ਅੱਜ ਵੀ ਸੰਬੰਧਤ ਪਰਿਵਾਰ ਅਤੇ ਸਮੁੱਚੇ ਭਾਈਚਾਰੇ ਲਈ ਚੀਸ ਬਣਕੇ ਰਹਿ ਗਿਆ ਹੈ।

Install Punjabi Akhbar App

Install
×