ਮਨਮੀਤ ਅਲੀਸ਼ੇਰ ਦੇ ਹਤਿਆਰੇ ਨੂੰ 10 ਸਾਲ ਲਈ ਮੈਂਟਲ ਹਸਪਤਾਲ ਭੇਜਿਆ

  • ਪਰਿਵਾਰ ਅਤੇ ਸਮੁੱਚਾ ਭਾਈਚਾਰਾ ਫ਼ੈਂਸਲੇ ਤੋਂ ਨਾਖੁੱਸ਼

Processed with MOLDIV

(ਬ੍ਰਿਸਬੇਨ 11 ਅਗੱਸਤ) – ਆਸਟਰੇਲੀਆ ‘ਚ ਕਤਲ ਕੀਤੇ ਗਏ ਪੰਜਾਬੀ ਨੌਜ਼ਵਾਨ ਮਨਮੀਤ ਅਲੀਸ਼ੇਰ ਦੇ ਦੋਸ਼ੀ ਐਨਥਨੀ ਓ ਡੋਨੋਹੀਊ ਨੂੰ ਮਾਣਯੋਗ ਅਦਾਲਤ ਨੇ 10 ਸਾਲ ਦੀ ਫਾਰੈਂਸਿਕ ਸਜ਼ਾ ਸੁਣਾਈ ਹੈ। ਦੋਸ਼ੀ ਐਨਥਨੀ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਹੋਏ ਅਦਾਲਤ ਨੇ ਹੁਕਮ ਦਿੱਤਾ ਕਿ ਉਸ ਨੂੰ ਸਖ਼ਤ ਨਿਗਰਾਨੀ ਹੇਠ ਬ੍ਰਿਸਬੇਨ ਦੇ ‘ਦਿ ਪਾਰਕ ਮੈਂਟਲ ਹੈਲਥ ਫੈਸੀਲਿਟੀ’ ‘ਚ ਜ਼ੇਰੇ-ਇਲਾਜ਼ ਰੱਖਿਆ ਜਾਵੇ। ਨਾਲ ਹੀ  ਡਾਕਟਰਾਂ ਦਾ ਕਹਿਣਾ ਹੈ ਕਿ ਉਹ ਸਾਰੀ ਉਮਰ ਮਾਨਸਿਕ ਰੋਗੀ ਹੀ ਰਹੇਗਾ ਅਤੇ ਉਸਦੀ ਠੀਕ ਹੋਣ ਦੀ ਤਵੱਕੋਂ ਵੀ ਘੱਟ ਹੀ ਹੈ। ਮਾਣਯੋਗ ਅਦਾਲਤ ਦਾ ਕਹਿਣਾ ਸੀ ਕਿ ਫ਼ੈਸਲੇ ਤੋਂ ਬਾਅਦ ਐਨਥਨੀ ‘ਤੇ ਆਉੰਦੇ ਦੱਸ ਸਾਲਾਂ ‘ਚ ਕੋਈ ਕਾਰਵਾਈ ਨਹੀਂ ਹੋਵੇਗੀ ਅਤੇ ਨਾ ਹੀ ਕੋਈ ਅਪਰਾਧਿਕ ਮਾਮਲਿਆਂ ਦਾ ਟ੍ਰਾਇਲ ਚੱਲੇਗਾ।

ਜਿਕਰਯੋਗ ਹੈ ਕਿ ਸੰਗਰੂਰ ਦੇ ਪਿੰਡ ਅਲੀਸ਼ੇਰ ਦਾ ਰਹਿਣ ਵਾਲਾ ਮਨਮੀਤ ਅਲੀਸ਼ੇਰ ਬ੍ਰਿਸਬੇਨ ‘ਚ ਬੱਸ ਡਰਾਈਵਰ ਸੀ। 28 ਅਕਤੂਬਰ 2016 ਨੂੰ ਮਨਮੀਤ ਅਲੀਸ਼ੇਰ ਜਦੋਂ ਡਿਊਟੀ ‘ਤੇ ਸੀ ਤਾਂ ਇੱਥੋਂ ਦੇ 50 ਸਾਲਾਂ ਵਸਨੀਕ ਵਲੋਂ ਜਲਣਸ਼ੀਲ ਪਦਾਰਥ ਸੁੱਟ ਮਰਹੂਮ ਨੂੰ ਕਤਲ ਕਰ ਦਿੱਤਾ ਸੀ। ਦੋਸ਼ੀ ਉੱਤੇ ਬੱਸ ਵਿਚਲੇ ਹੋਰ 14ਵਿਅਕਤੀਆਂ ਨੂੰ ਮਾਰਨ ਦੇ ਜੋ ਦੋਸ਼ ਲੱਗੇ ਸਨ ਉਹ ਵੀ ਮਾਣਯੋਗ ਅਦਾਲਤ ਨੇ ਖਾਰਜ਼ ਕਰ ਦਿੱਤੇ ਹਨ। ਮਾਣਯੋਗ ਅਦਾਲਤ ਨੇ ਆਪਣੇ ਅੰਤਿਮ ਫ਼ੈਂਸਲੇ ‘ਚ ਕਿਹਾ ਕਿ ਸੰਬੰਧਿਤ ਡਾਕਟਰੀ ਦਸਤਾਵੇਜ਼ਾਂ ਤੋਂ ਇਹੀ ਸਾਬਤ ਹੁੰਦਾ ਹੈ ਕਿ ਦੋਸ਼ੀ ਕਾਫ਼ੀ ਸਾਲਾਂ ਮਾਨਸਿਕ ਰੋਗੀ ਚੱਲ ਰਿਹਾ ਸੀ। ਜਿਸਦੇ ਚੱਲਦੇ ਇਹ ਦਰਦਨਾਕ ਘਟਨਾਕ੍ਰਮ ਹੋਂਦ ‘ਚ ਆਇਆ। ਜਿਸਦੇ ਲਈ ਦੋਸ਼ੀ ਖੁੱਦ ਨਹੀਂ ਸਗੋਂ ਉਸਦੇ ਮਾਨਸਿਕ ਬਿਮਾਰੀ ਨਾਲ ਬਣੇ ਹਾਲਾਤ ਜ਼ਿੰਮੇਵਾਰ ਹਨ।

ਮਰਹੂਮ ਮਨਮੀਤ ਅਲੀਸ਼ੇਰ ਬਾਰੇ – 

C9EC20B7-6440-4662-89A2-504408B24C53(ਮਰਹੂਮ ਮਨਮੀਤ ਅਲੀਸ਼ੇਰ ਆਖ਼ਰੀ ਦਿਨਾਂ ‘ਚ ਆਪਣੇ ਰੰਗ-ਮੰਚੀਂ ਦੋਸਤਾਂ ਨਾਲ)

ਪੇਸ਼ੇ ਤੋਂ ਮਨਮੀਤ ਅਲੀਸ਼ੇਰ ਆਸਟਰੇਲੀਆ ‘ਚ ਬਤੌਰ ਬੱਸ ਡਰਾਈਵਰ ਸੀ। ਉਸਦੇ ਸ਼ੌਂਕਾਂ ‘ਚ ਇਕ ਰੰਗ-ਮੰਚ, ਫ਼ਿਲਮਾਂ ਅਤੇ ਗਾਇਕੀ ਆਦਿ ਸਨ। ਮਨਮੀਤ ਕਰੀਬ 8 ਸਾਲ ਪਹਿਲਾਂ ਸੰਗਰੂਰ ਤੋਂ ਆਸਟਰੇਲੀਆ ਆਇਆ ਸੀ। ਮਰਹੂਮ ਨੇ ਮਹਿਜ਼ 28 ਸਾਲ ਦੀ ਉਮਰ ‘ਚ ਹੀ ਆਸਟਰੇਲੀਆ ‘ਚ ਉਹ ਮੁਕਾਮ ਹਾਸਲ ਕਰ ਲਿਆ ਸੀ, ਜੋ ਕਿ ਬਹੁਤ ਲੋਕਾਂ ਲਈ ਸੁਪਨਾ  ਮਾਤਰ ਹੀ ਰਹਿ ਜਾਂਦਾ ਹੈ। ਮਨਮੀਤ ਦਾ ਜਨਮ 20 ਸਤੰਬਰ, 1987 ਨੂੰ ਮਾਤਾ ਕਿਸ਼ਨਦੀਪ ਕੌਰ ਦੀ ਕੁੱਖੋ ਹੋਇਆ ਸੀ। ਮਨਮੀਤ ਦੇ ਪਿਤਾ ਜੀ ਦਾ ਨਾਂ ਰਾਮ ਸਰੂਪ ਹੈ। ਮਨਮੀਤ ਆਪਣੀਆਂ ਦੋ ਵੱਡੀਆਂ ਭੈਣਾਂ ਦਾ ਲਾਡਲਾ ਅਤੇ ਵੱਡੇ ਭਰਾ ਅਮਿਤ ਸ਼ਰਮਾ ਦਾ ਲਾਡਲਾ ਵੀਰ ਸੀ।

ਪਰਿਵਾਰ ਅਤੇ ਵਿਸ਼ਵ ‘ਚ ਸੋਗ ਦੀ ਲਹਿਰ – 10 ਅਗੱਸਤ ਨੂੰ ਮਾਣਯੋਗ ਅਦਾਲਤ ਦੇ ਅੰਤਿਮ ਨੇ ਮਰਹੂਮ ਦੇ ਪਰਿਵਾਰ ਅਤੇ ਸਮੂਹ ਭਾਈਚਾਰੇ ਨੂੰ ਇੱਕ ਵਾਰ ਫ਼ਿਰ ਤੋਂ ਸਦਮੇ ‘ਚ ਪਾ ਦਿੱਤਾ ਹੈ। ਪੁੱਖਤਾ ਇੰਨਸਾਫ਼ ਨਾ ਮਿਲ਼ਣ ਕਰਕੇ ਲੋਕਾਈ ਨਾਖੁੱਸ਼ ਹੈ। ਪਰਿਵਾਰ ਨੂੰ ਦੋਸ਼ੀ ਦੇ ਫਾਂਸੀ ਜਾਂ ਉਮਰ ਭਰ ਸਲਾਖ਼ਾਂ ਪਿੱਛੇ ਰਹਿਣ ਦੀ ਤਵੱਕੋਂ ਸੀ।

IMG_6480

ਨਾ ਹੁੰਦੇ ਕਤਲ, ਜੇ ਕਰ ਦੇਖਦਾ ਪਰਛਾਂਵਿਆਂ ਹੱਥੋਂ,

ਤਾਂ ਮੈਂ ਵੀ ਦੇਖ ਅਪਣੀ ਛਾਂ, ਨਾ ਏਦਾਂ ਡਰ ਗਿਆ ਹੁੰਦਾ….

ਰਹੀ ਤੁਰਦੀ ਸਦਾ ਗੁੱਸੇ, ਕਦੇ ਅੱਗੇ, ਕਦੇ ਪਿੱਛੇ,

ਮੇਰੇ ਨਾਲ ਜ਼ਿੰਦਗੀ ਤੁਰਦੀ ਤਾਂ ਮੈਂ ਵੀ ਘਰ ਗਿਆ ਹੁੰਦਾ……

(ਹਰਜੀਤ ਲਸਾੜਾ)

harjit_las@yahoo.com

 

 

Welcome to Punjabi Akhbar

Install Punjabi Akhbar
×
Enable Notifications    OK No thanks