ਉਘੇ ਬਿਜਨਸਮੈਨ ਮਨਜੀਤ ਲਿੱਟ ਵੱਲੋਂ ਆਪਣੇ ਜਨਮ ਦਿਨ ਤੇ ਦਿੱਤਾ ਚਾਰ ਲੱਖ ਡਾਲਰ ਦਾ ਦਾਨ

ਸਰੀ – ਬੀ.ਸੀ. ਦੇ ਪ੍ਰਸਿੱਧ ਬਿਜਨੈਸਮੈਨ ਅਤੇ ਲਿਟਕੋ ਦੇ ਸੀਈਓ ਮਨਜੀਤ ਸਿੰਘ ਲਿਟ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਮੌਕੇ ਨਵੀਂ, ਨਿਵੇਕਲੀ ਅਤੇ ਸ਼ਲਾਘਾਯੋਗ ਮਿਸਾਲ ਕਾਇਮ ਕਰਦਿਆਂ ਮਾਨਵਤਾ ਦੀ ਭਲਾਈ ਹਿਤ ਕਾਰਜਸ਼ੀਲ ਚਾਰ ਪ੍ਰਮੁੱਖ ਸੰਸਥਾਵਾਂ ਨੂੰ ਚਾਰ ਲੱਖ ਡਾਲਰ ਦਾਨ ਦਿੱਤੇ ਹਨ।

ਬੀਤ ਦਿਨੀ ਸਰੀ ਦੇ ਇਕ ਬੈਂਕੁਇਟ ਹਾਲ ਵਿਚ ਆਪਣੇ ਜਨਮ ਦਿਨ ਤੇ ਕਰਵਾਏ ਇਕ ਸਮਾਗਮ ਵਿਚ ਮਨਜੀਤ ਸਿੰਘ ਲਿਟ ਨੇ ਬੀ ਸੀ ਚਿਲਡਰਨ ਹੌਸਪੀਟਲ, ਪੀਸ ਆਰਚ ਹੌਸਪੀਟਲ ਵਾਈਟ ਰੌਕ, ਪਿਕਸ ਸੰਸਥਾ ਦੇ ਗੁਰੂ ਨਾਨਕ ਡਾਈਵਰਸਿਟੀ ਵਿਲੇਜ ਅਤੇ ਸਰੀ ਹੌਸਪੀਟਲ ਫਾਊਂਡੇਸ਼ਨ ਲਈ ਇਕ ਇਕ ਲੱਖ ਡਾਲਰ ਦੇ ਚੈਕ ਇਨ੍ਹਾਂ ਸੰਸਥਾਵਾਂ ਦੇ ਪ੍ਰਤੀਨਿਧਾਂ ਨੂੰ ਪ੍ਰਦਾਨ ਕੀਤੇ।

ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਕੈਬਨਿਟ ਮੰਤਰੀ ਹੈਰੀ ਬੈਂਸ, ਐਮ ਐਲ ਏ ਜਿਨੀ ਸਿਮਜ਼, ਸਰੀ ਸਿਟੀ ਕੌਂਸਲ ਦੇ ਮੇਅਰ ਡੱਗ ਮੈਕੱਲਮ, ਕੌਸਲੇਟ ਜਨਰਲ ਇੰਡੀਆ ਸ੍ਰੀ ਮੁਨੀਸ਼ ਨੇ ਮਨਜੀਤ ਸਿੰਘ ਲਿਟ ਦੇ ਇਸ ਕਾਰਜ ਲਈ ਭਰਪੂਰ ਤਾਰੀਫ਼ ਕੀਤੀ। ਇਸ ਮੌਕੇ ਪਿਕਸ ਦੇ ਸੀਈਓ ਸਤਿਬੀਰ ਸਿੰਘ ਚੀਮਾ, ਜਗਮੋਹਨ ਸਿੰਘ, ਤਰਲੋਚਨ ਸਿੰਘ ਸੰਧੂ, ਸੀਜੇ ਸਿੱਧੂ ਤੇ ਹੋਰ ਕਈ ਪਤਵੰਤੇ ਹਾਜਰ ਸਨ।

(ਹਰਦਮ ਮਾਨ)
+1 604 308 6663
maanbabushahi@gmail.com

Install Punjabi Akhbar App

Install
×