ਮਨਜਿੰਦਰ ਸਿੰਘ ਜੁਲਕਾ ਨੇ ਭਾਰਤੀ/ਅਮਰੀਕਨ ਕਿਸਾਨੀ ਦੀ ਦੁਰਦਸ਼ਾ ਡਾ. ਗਿੱਲ ਨਾਲ ਵਿਚਾਰੀ

image1 (1)
ਨਿੳੂਯਾਰਕ / ਬਠਿੰਡਾ  – ਡਾ. ਸੁਰਿੰਦਰ ਸਿੰਘ ਗਿੱਲ ਜੋ ਅਮਰੀਕਾ ਦੀਆਂ ਪੰਜਾਬੀ ਅਖਬਾਰਾਂ ਦੇ ਜਰਨਲਿਸਟ ਹਨ। ਅੱਜ ਕੱਲ੍ਹ ਉਹ ਭਾਰਤ ਦੇ ਦੌਰੇ ਤੇ ਭਾਵੇਂ ਉਹ ਨਿੱਜੀ ਕੰਮਾਂ ਲਈ ਆਏ ਹੋਏ ਹਨ। ਪਰ ਉਨ੍ਹਾਂ ਦੇ ਤਜ਼ਰਬਿਆਂ ਅਤੇ ਮੁਹਾਰਤ ਦਾ ਲਾਹਾ ਲੈਣ ਲਈ ਹਰ ਕੋਈ ਉਨ੍ਹਾਂ ਦੇ ਸੰਪਰਕ ਵਿੱਚ ਆ ਰਿਹਾ ਹੈ। ਜਿਸ ਦੇ ਇਵਜਾਨੇ ਰਾਮਪੁਰਾ ਫੂਲ ਸਬ ਡਵੀਜ਼ਨ ਦੇ ਉੱਘੇ ਆੜਤੀਏ ਮਨਜਿੰਦਰ ਸਿੰਘ ਜੁਲਕਾ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਅਮਰੀਕਾ ਦੀ ਖੇਤੀ ਸਬੰਧੀ ਜਾਣਕਾਰੀ ਹਾਸਲ ਕੀਤੀ।
ਇੱਥੇ ਦੱਸਣਾ ਵਾਜਬ ਹੈ ਕਿ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਅਮਰੀਕਾ ਦੀ ਖੇਤੀ ਸਬੰਧੀ ਖੁਦ ਪੰਜ ਸਾਲ ਪਹਿਲਾਂ ਅਮਰੀਕਾ ਜਾ ਕੇ ਮੁਹਾਰਤ ਹਾਸਲ ਕੀਤੀ ਅਤੇ ਉਸਦੇ ਤਜ਼ਰਬੇ ਨੂੰ ਕੁਝ ਕਿਸਾਨਾਂ ਨਾਲ ਸਾਂਝਾ ਵੀ ਕੀਤਾ ਸੀ। ਪਰ ਉਨ੍ਹਾਂ ਦੀ ਗੱਲ ਨਾਲ ਕਿਸੇ ਨੇ ਸਹਿਮਤੀ  ਨਹੀਂ ਪ੍ਰਗਟਾਈ।
ਜਦੋਂ ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਅਮਰੀਕਾ ਦੀ ਕਿਸਾਨੀ ਦੇ ਕੁਝ ਨੁਕਤਿਆਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੇਕਰ ਭਾਰਤੀ ਕਿਸਾਨ ਵੱਲੋਂ ਇੱਕ ਨੁਕਤਾ ਵੀ ਅਪਣਾ ਲਿਆ ਜਾਵੇ ਤਾਂ ਆਮਦਨ ਦੁੱਗਣੀ ਹੋ ਜਾਵੇਗੀ। ਜਿਸ ਤੇ ਰਾਮਪੁਰਾ ਫੂਲ ਦੇ ਦੋ ਕਿਸਾਨਾਂ ਨੇ ਸਹਿਮਤੀ ਪ੍ਰਗਟਾਈ। ਜਿਨ੍ਹਾਂ ਨੂੰ ਮਨਜਿੰਦਰ ਸਿੰਘ ਜੁਲਕਾ ਉਂਨਾਂ ਨੂੰ ਸਮੇਂ ਸਮੇਂ ਜਾਣਕਾਰੀ ਦੇਣਗੇ ਅਤੇ ਇਸ ਦਾ ਲਾਹਾ ਲੈਣ ਲਈ ਹਰ ਕੋਸ਼ਿਸ਼ ਵਿੱਚ ਸਹਿਯੋਗ ਦੇਣਗੇ। ਡਾ. ਗਿੱਲ ਇਸ ਕਾਰਵਾਈ ਨੂੰ ਮੁੜ ਦੇਖਣ ਵਾਸਤੇ ਭਾਰਤ ਦੁਬਾਰਾ ਰਾਮਪੁਰਾ ਫੂਲ ਇਨ੍ਹਾਂ ਦੋ ਕਿਸਾਨਾਂ ਨੂੰ ਮਿਲਕੇ ਦੂਸਰੇ ਤਜ਼ਰਬੇ ਨੂੰ ਲਾਗੂ ਕਰਵਾਉਣਗੇ। ਡਾ. ਗਿੱਲ ਨੇ ਕਿਹਾ ਖੇਤੀ ਲਾਹੇਵੰਦ ਧੰਦਾ ਹੈ ਪਰ ਇਸਨੂੰ ਨੌਜਵਾਨ ਕਾਕਾਸ਼ਾਹੀ ਨਾਲ ਤਬਾਹ ਕਰ ਰਹੀ ਹਨ ਕਿਉਂਕਿ ਉਹ ਹੱਥੀ ਕੰਮ ਕਰਕੇ ਰਾਜ਼ੀ ਨਹੀਂ ਹਨ। ਨਾਂ ਹੀ ਖੇਤੀ ਦੇ ਆਧੁਨਿਕ ਤਜਰਬਿਆਂ ਪ੍ਰਤੀ ਸੁਹਿਰਦ ਹਨ।

Install Punjabi Akhbar App

Install
×