ਬਲਾਚੌਰ ਚ ਖੇਤੀਬਾੜੀ ਕਾਲਜ ਸਥਾਪਤ ਕਰਨ ਵਾਸਤੇ ਪੀਏਯੂ ਦੇ ਵਾਈਸ ਚਾਂਸਲਰ ਨੂੰ ਮਿਲੇ ਤਿਵਾੜੀ

IMG_1403

ਨਿਊਯਾਰਕ /ਨਵਾਂ ਸ਼ਹਿਰ,  11 ਸਤੰਬਰ— ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਚ ਖੇਤੀਬਾੜੀ ਕਾਲਜ ਦੀ ਬਹੁਤ ਲੋੜ ਤੇ ਜ਼ੋਰ ਦਿੰਦਿਆਂ, ਐੱਮਪੀ ਮਨੀਸ਼ ਤਿਵਾੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੂੰ ਮਿਲੇ ਅਤੇ ਉਨ੍ਹਾਂ ਬਲਾਚੌਰ ਚ ਇੱਕ ਖੇਤੀਬਾੜੀ ਕਾਲਜ ਸਥਾਪਤ ਕਰਨ ਦੀ ਅਪੀਲ ਕੀਤੀ, ਜਿਸ ਚ ਖੇਤੀਬਾੜੀ ਵਿੱਚ ਚਾਰ ਸਾਲ ਅਤੇ ਛੇ ਸਾਲ ਦੀ ਡਿਗਰੀ (ਬੀਐਸਸੀ ਅਤੇ ਐਮਐਸਸੀ) ਕਰਵਾਈ ਜਾਵੇ, ਜਿਹੜੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਇੱਕ ਵੱਡੇ ਹਿੱਸੇ ਅੰਦਰ ਨੌਕਰੀਪੇਸ਼ਾ ਕੋਰਸਾਂ ਦੀ ਲੋੜ ਨੂੰ ਪੂਰਾ ਕਰਨਗੇ।

ਇਸ ਮੌਕੇ ਨਵਾਂ ਸ਼ਹਿਰ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਪ੍ਰੇਮ ਚੰਦ ਭੀਮਾ ਦੇ ਨਾਲ, ਤਿਵਾੜੀ ਨੇ ਵਾਈਸ ਚਾਂਸਲਰ ਨਾਲ ਬਲਾਚੌਰ ਨੇੜੇ ਬਲੋਵਾਲ ਸੌਂਕੜੀ ਚ ਕੰਢੀ ਏਰੀਆ ਲਈ ਸਥਾਪਤ ਰਿਜਨਲ ਰਿਸਰਚ ਸੈਂਟਰ ਚ ਕਾਲਜ ਆਫ ਐਗਰੀਕਲਚਰ ਸਥਾਪਤ ਕਰਨ ਦੀ ਅਪੀਲ ਕੀਤੀ, ਜਿੱਥੇ ਕਰੀਬ 320 ਏਕੜ ਜ਼ਮੀਨ, ਹੋਸਟਲ ਦੀ ਸੁਵਿਧਾ, ਫਾਰਮ ਮਸ਼ੀਨਰੀ, ਸਟਾਫ ਅਤੇ ਸੜਕ ਸੰਪਰਕ ਵਰਗੀਆਂ ਸਾਰੀਆਂ ਸਹੂਲਤਾਂ ਉਪਲਬਧ ਹਨ।ਉਨ੍ਹਾਂ ਕਿਹਾ ਕਿ ਖੇਤੀਬਾੜੀ ਕਾਲਜ ਸਥਾਪਤ ਕਰਨ ਦੀ ਦਿਸ਼ਾ ਚ ਇਕ ਚੰਗੀ ਜਗ੍ਹਾ ਹੋਵੇਗੀ, ਜਿਹੜੀ ਨਵਾਂ ਸ਼ਹਿਰ, ਰੋਪੜ ਜ਼ਿਲ੍ਹਿਆਂ ਅਤੇ ਹੁਸ਼ਿਆਰਪੁਰ ਜ਼ਿਲੇ ਦੇ ਹਿੱਸਿਆਂ ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰ ਸਕਦੀ ਹੈ, ਕਿਉਂਕਿ ਇਹ ਸੈਂਟਰ ਲੁਧਿਆਣਾ, ਚੰਡੀਗੜ੍ਹ, ਜਲੰਧਰ ਅਤੇ ਹੁਸ਼ਿਆਰਪੁਰ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ।

ਉਨ੍ਹਾਂ ਵਾਈਸ ਚਾਂਸਲਰ ਨੂੰ ਮਾਮਲੇ ਤੇ ਪਹਿਲ ਦੇ ਆਧਾਰ ਤੇ ਵਿਚਾਰ ਕਰਦਿਆਂ, ਉਮੀਦ ਪ੍ਰਗਟਾਈ ਕਿ ਇਹ ਕਾਲਜ ਇਲਾਕੇ ਦੇ ਵਿਦਿਆਰਥੀਆਂ ਨੂੰ ਖੇਤੀਬਾੜੀ ਅਧਾਰਤ ਚੰਗੀ ਸਿੱਖਿਆ ਅਤੇ ਟ੍ਰੇਨਿੰਗ ਦੇਵੇਗਾ ਅਤੇ ਉਨ੍ਹਾਂ ਰੁਜ਼ਗਾਰ ਲਈ ਕਾਬਲ ਬਣਾਉਣ ਸਮੇਤ ਕੰਢੀ ਖੇਤਰ ਦੇ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਆਧੁਨਿਕ ਤਕਨੀਕਾਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਦੀ ਆਮਦਨ ਨੂੰ ਵਧਾਏਗਾ।

Install Punjabi Akhbar App

Install
×