ਐਮ.ਪੀ ਮਨੀਸ਼ ਤਿਵਾੜੀ ਨੇ ਕੀਤਾ ਬਰਡ ਵਾਚ ਸੈਂਟਰ ਚ ਚਲ ਰਹੇ ਬਰਡ ਫੈਸਟ ਦਾ ਦੌਰਾਪੰਛੀ ਮਾਹਿਰਾਂ ਤੋਂ ਪ੍ਰਾਪਤ ਕੀਤੀ ਪਰਵਾਸੀ ਅਤੇ ਸਥਾਨਕ ਪੰਛੀਆਂ ਬਾਰੇ ਜਾਣਕਾਰੀ

ਨਿਊਯਾਰਕ/ਰੋਪੜ- ਬੀਤੇਂ ਦਿਨ ਰੋਪੜ ਦੇ ਇੰਟਰਪ੍ਰੀਟੇਸ਼ਨ ਵਾਚ ਸੈਂਟਰ ਚ ਪੰਜਾਬ ਦੇ ਵਾਈਲਡਲਾਈਫ ਵਿਭਾਗ ਵੱਲੋਂ ਚਲਾਏ ਜਾ ਰਹੇ ਬਰਡ ਫੈਸਟ ਵਾਚ ਚ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮਨੀਸ਼ ਤਿਵਾੜੀ ਨੇ ਹਿੱਸਾ ਲਿਆ। ਉਨ੍ਹਾਂ ਨਾਲ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਬਾਹਰੋਂ ਆਏ ਪੰਛੀ ਮਾਹਿਰਾਂ ਵਿੱਚ ਚੰਡੀਗੜ੍ਹ ਬਰਡ ਕਲੱਬ ਦੀ ਰੀਮਾ ਢਿੱਲੋਂ, ਨਵਾਂਸ਼ਹਿਰ ਜੰਗਲੀ ਜੀਵ ਪ੍ਰੇਮੀ ਨਿਖਿਲ ਸਿੰਗਰ ਜਿਹੜੇ ਵਿਸ਼ੇਸ਼ ਤੌਰ ਤੇ ਸਨੇਕ ਰੈਸਕਿਊ ਚ ਮਾਹਿਰ ਹਨ, ਤੋਂ ਇਲਾਵਾ ਡਬਲਿਊ.ਡਬਲਿਊ.ਐਫ ਦੀ ਸਟੇਟ ਕੋਆਰਡੀਨੇਟਰ ਗੀਤਾਂਜਲੀ ਕਮਰ ਸੰਸਥਾ ਦੇ ਪ੍ਰਭਾਤ ਭੱਟੀ, ਰੋਪੜ ਦੇ ਪੰਛੀ ਪ੍ਰੇਮੀ ਜਸਪ੍ਰੀਤ ਸਿੰਘ ਤੋਂ ਵੱਖ-ਵੱਖ ਪਰਵਾਸੀ ਅਤੇ ਸਥਾਨਕ ਪੰਛੀਆਂ ਇਸ ਤੋਂ ਇਲਾਵਾ ਜੰਗਲੀ ਜੀਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।.ਇਸ ਮੌਕੇ ਬਰਡ ਵਾਚ ਚ ਹਿੱਸਾ ਲੈਣ ਆਏ ਬੱਚਿਆਂ ਤੋਂ ਉਨ੍ਹਾਂ ਵੱਲੋਂ ਮਾਹਿਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਬਾਰੇ ਪੁੱਛਿਆ। ਐਮ.ਪੀ ਤਿਵਾੜੀ ਨੇ ਵਾਚ ਟਾਵਰ ਦਾ ਦੌਰਾ ਕੀਤਾ ਅਤੇ ਉਥੋਂ ਪਰਵਾਸੀ ਪੰਛੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਪੰਛੀ ਮਾਹਿਰ ਨੇ ਉਨ੍ਹਾਂ ਦੱਸਿਆ ਕਿ ਪੰਜਾਬ ਚ ਵੱਖ-ਵੱਖ ਵਰਨਾਂ ਚ ਇਹ ਪੰਛੀ ਹਰ ਸਾਲ ਸਾਇਬੇਰੀਆ, ਰਸ਼ੀਆ, ਚਾਈਨਾ ਇੰਡੋ ਤਿੱਬਤ ਬਾਰਡਰ, ਅਫ਼ਗਾਨਿਸਤਾਨ ਤੋਂ ਆਉਂਦੇ ਹਨ  ਅਤੇ ਛੇ ਮਹੀਨੇ ਪਰਵਾਸ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਚ ਆਉਣ ਵਾਲੀਆਂ ਜ਼ਿਆਦਾਤਰ ਪ੍ਰਜਾਤੀਆਂ ਬੱਤਖਾਂ ਦੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ, ਇਥੇ ਲੋਕਲ ਮਾਈਗਰੇਸ਼ਨ ਚ ਵੀ ਵੱਡੀ ਗਿਣਤੀ ਚ ਹਿਮਾਲਿਆ ਤੋਂ ਸਥਾਨਕ ਪੰਛੀ ਆਉਂਦੇ ਹਨ।ਜਿੱਥੇ ਵਾਈਲਡ ਲਾਈਫ ਵਿਭਾਗ ਦੀ ਬੀ.ਐਫ ਮੋਨਿਕਾ ਯਾਦਵ ਨੇ ਇਸ ਐੱਮ.ਪੀ ਨੂੰ ਬਰਡ ਫੈਸਟ ਦੀਆਂ ਗਤੀਵਿਧੀਆਂ ਤੋਂ ਇਲਾਵਾ, ਸਰਕਾਰ ਵੱਲੋਂ ਕੀਤੀਆਂ ਗਈਆਂ ਹੋਰ ਕੋਸ਼ਿਸ਼ਾਂ ਬਾਰੇ ਵੀ ਦੱਸਿਆ। ਅੱਜ ਚੰਡੀਗੜ੍ਹ, ਮੋਹਾਲੀ, ਜਲੰਧਰ, ਲੁਧਿਆਣਾ ਅਤੇ ਨਵਾਂਸ਼ਹਿਰ ਤੋਂ ਆਏ ਮਹਿਮਾਨਾਂ ਨੇ ਬਰਡ ਵਾਚ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸਰਬਜੀਤ ਕੌਰ, ਅਮਨਦੀਪ ਗੈਰੀ ਭੱਟੀ ਤੋਂ ਇਲਾਵਾ ਰਾਜੀਵ ਕੁਮਾਰ, ਗੁਰਤੇਜ ਸਿੰਘ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ।

Install Punjabi Akhbar App

Install
×