ਵੱਡੀ ਮੰਗ ਪੂਰੀ ਕਰਨ ਲਈ ਚੌਣਾਂ ਦੌਰਾਨ ਜੋ ਵਾਅਦਾ ਕੀਤਾ ਸੀ, ਅੱਜ ਉਹ ਹੋਇਆ ਪੂਰਾ, ਹੋਰ ਦੱਸੋ – ਮਨੀਸ਼ ਤਿਵਾੜੀ

10 ਕਰੋੜ ਦੀ ਲਾਗਤ ਨਾਲ ਬਹੁਤ ਜਲਦੀ ਤਿਆਰ ਕਰਕੇ ਇੰਡਸਟਰੀ ਏਰੀਏ ਨੂੰ ਦਿੱਤੀਆਂ ਜਾਣਗੀਆਂ ਸੜਕਾਂ

ਇਹ ਸੱਚ ਹੈ ਕਿ ਮਨੀਸ਼ ਤਿਵਾੜੀ ਘੱਟ ਬੋਲਦੇ ਇਹਨਾਂ ਦੇ ਜਿਆਦਾ ਵਿਕਾਸ ਕਾਰਜ ਬੋਲਦੇ: ਸ਼ਾਮ ਸੁੰਦਰ

ਨਿਊਯਾਰਕ/ ਕੁਰਾਲੀ23 ਜਨਵਰੀ — ਬੀਤੇਂ ਦਿਨ ਇਥੋਂ ਦੇ ਨੇੜਲੇ ਪਿੰਡ ਚਨਾਲੋਂ ਵਿਖੇ ਇੰਡਸਟਰੀ ਏਰੀਏ ਦੀਆਂ ਸੜਕਾਂ ਦੀ ਉਸਾਰੀ ਸੰਬੰਧੀ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਨੇ ਨੀਂਹਪੱਥਰ ਅਪਣੇ ਕਰਕਮਲਾਂ ਨਾਲ ਰੱਖਿਆ। ਇਸ ਮੌਕੇ ‘ਤੇ ਸ਼੍ਰੀ ਸ਼ਾਮ ਸੁੰਦਰ ਉਦਯੋਗ ਤੇ ਵਪਾਰ ਮੰਤਰੀ ਪੰਜਾਬ ਅਤੇ ਸਾਬਕਾ ਵਿਧਾਇਕ ਸ਼੍ਰੀ ਜਗਮੋਹਣ ਸਿੰਘ ਕੰਗ ਵੀ ਹਾਜਰ ਸਨ।ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਨੇ ਸੰਬੋਧਨ ਕਰਦੇ ਹੋਏ ਕਿਹਾ, ਕਿ ਲੋਕ ਸਭਾ ਚੌਣਾਂ ਦੌਰਾਨ ਇਸ ਇਲਾਕੇ ਦੀ ਸਭ ਤੋਂ ਵੱਡੀ ਮੰਗ ਇਹੀ ਸੀ, ਚਨਾਲੋਂ ਇੰਡਸਟਰੀ ਏਰੀਏ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ, ਜੋ ਕਿ ਲਗਭਗ ਵੀਹ ਸਾਲ ਤੋਂ ਅਪਣੀ ਮਾੜੀ ਹਾਲਤ ‘ਤੇ ਤਰਸਦੀਆਂ ਸਨ। ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਉਹਨਾਂ  ਨੇ ਇਸ ਹਲਕੇ ਦੀ ਮੰਗ ਨੂੰ ਕਬੂਲ ਕਰਦੇ ਹੋਏ ਐਮਪੀ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਇਸੇ ਮੰਗ ਨੂੰ ਪੂਰਾ ਕੀਤਾ ਜਾਵੇਗਾ। ਸ਼੍ਰੀ ਤਿਵਾੜੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਂਪਟਨ ਅਮਰਿੰਦਰ ਸਿੰਘ ਦੇ ਸਹਿਯੋਗ ਨਾਲ ਅੱਜ ਚਨਾਲੋਂ ਇੰਡਸਟਰੀ ਏਰੀਏ ਦੀਆਂ ਸੜਕਾਂ ਜੋ ਕਿ 10 ਕਰੋੜ ਰੁਪਏ ਦੀ ਲਾਗਤ ਨਾਲ ਬਣਕੇ ਤਿਆਰ ਹੋਣਗੀਆਂ, ਦਾ ਨੀਂਹ  ਪੱਥਰ ਰੱਖਿਆ ਗਿਆ ਤੇ ਇੰਡਸਟਰੀ ਏਰੀਏ ਨੂੰ ਬਹੁਤ ਹੀ ਜਲਦੀ ਨਵੀਆਂ ਸੜਕਾਂ ਬਣਾ ਦਿੱਤੀਆਂ ਜਾਣਗੀਆਂ। ਸ਼੍ਰੀ ਮਨੀਸ਼ ਤਿਵਾੜੀ ਨੇ ਇਹ ਵੀ ਕਿਹਾ ਇਹਨਾਂ ਸੜਕਾਂ ਦੀ ਉਸਾਰੀ ਲਈ ਵਰਤੋਂ ਵਿਚ ਆਉਣ ਵਾਲਾ ਮਟੀਰਿਅਲ ਵਧੀਆ ਕਿਸਮ ਦਾ ਵਰਤਿਆ ਜਾਵੇ ਤਾਂ ਕਿ ਜਲਦੀ ਟੁੱਟਣ ਕਾਰਨ ਲੋਕਾਂ ਨੂੰ ਫਿਰ ਤੋਂ ਨਵੀਂ ਮੁਸੀਬਤ ਨਾ ਛਿੜ ਜਾਣ। ਸ਼੍ਰੀ ਤਿਵਾੜੀ ਨੇ ਇਹ ਵੀ ਕਿਹਾ ਕਿ ਕਿਸੇ ਸਮੇਂ ਇੰਡਸਟਰੀ ਏਰੀਏ ਦੀ ਜਿਆਦਾ ਸੁਣਵਾਈ ਹੋਈ ਪਰ ਜਦੋਂ ਤੋਂ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ ਤਾਂ ਇੰਡਸਟਰੀਆਂ ਦੇ ਐਮਡੀਜ ਖੁਸ਼ ਦਿਖਾਈ ਦੇ ਰਹੇ ਹਨ। ਸ਼੍ਰੀ ਤਿਵਾੜੀ ਨੇ ਕਿਹਾ ਕਿ ਉਹ ਹੁਣ ਵੀ ਉਹਨਾਂ ਨਾਲ ਵਾਅਦਾ ਕਰਦੇ ਹਨ ਕਿ ਭਵਿੱਖ ਵਿਚ ਵੀ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ‘ਤੇ ਸ਼੍ਰੀ ਸ਼ਾਮ ਸੁੰਦਰ ਉਦਯੋਗ ਅਤੇ ਵਪਾਰ ਮੰਤਰੀ ਪੰਜਾਬ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇੰਡਸਟਰੀ ਲਈ ਕਿਸੇ ਕਿਸਮ ਦੀ ਸੁਵਿਧਾ ਨਹੀਂ ਦਿੱਤੀ, ਜਿਸ ਦਾ ਕਾਰਨ 20 ਸਾਲ ਪਹਿਲਾਂ ਕਾਂਗਰਸ ਸਰਕਾਰ ਵਲੋਂ ਬਣਾਈਆਂ ਗਈਆਂ ਸੜਕਾਂ ਸੀ ਅਤੇ ਅੱਜ ਵੀ ਕੈਂਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਸਰਕਾਰ ਵੇਲੇ ਹੀ ਇਨ•ਾਂ ਸੜਕਾਂ ਦੀ ਸਾਰ ਲਈ ਗਈ ਹੈ। ਉਨ•ਾਂ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਦਾ ਧੰਨਵਾਦ ਕਰਦੇ ਹੋਏ ਲੋਕਾਂ ਨੂੰ ਦੱਸਿਆ ਕਿ ਸ਼੍ਰੀ ਮਨੀਸ਼ ਤਿਵਾੜੀ ਬਹੁਤ ਵਧੀਆਂ ਇਨਸਾਨ ਹਨ, ਜਿਨ•ਾਂ ਨੂੰ ਸਿਰਫ ਪੰਜਾਬ ਹੀ ਨਹੀਂ ਬਲਕਿ ਪੂਰਾ ਭਾਰਤ ਵਾਸੀ ਜਾਣਦਾ ਹੈ ਅਤੇ ਇਨ•ਾਂ ‘ਤੇ ਮਾਣ ਕਰਦਾ ਹੈ, ਕਿਉਂਕਿ ਮਨੀਸ਼ ਤਿਵਾੜੀ ਜੀ ਹੋਰਨਾਂ ਨੇਤਾਵਾਂ ਵਾਂਗੂ ਫਾਲਤੂ ਨਹੀਂ ਬੋਲਦੇ, ਸਿਰਫ ਇਨ•ਾਂ ਦੇ ਵਿਕਾਸ ਕਾਰਜ ਬੋਲਦੇ। ਇਸ ਕਰਕੇ ਤੁਸੀ ਵੀ ਬਹੁਤ ਕਿਸਮਤ ਵਾਲੇ ਹੋ ਜਿਨ•ਾਂ ਨੂੰ ਐਨੇ ਵਧੀਆ ਸਾਂਸਦ ਮਿਲੇ। ਇਸ ਮੌਕੇ ‘ਤੇ ਸਾਬਕਾ ਵਿਧਾਇਕ ਜਗਮੋਹਣ ਸਿੰਘ ਕੰਗ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਲਾਰਜ ਇੰਡਸਟਰੀ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਸ਼੍ਰੀ ਪਵਨ ਦੀਵਨ, ਪਲਾਨਿੰਗ ਬੋਰਡ ਚੇਅਰਮੈਨ ਵਿਜੈ ਕੁਮਾਰ ਟਿੰਕੂ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਰਾਕੇਸ਼ ਕਾਲੀਆ ਸੂਬਾ ਸਕੱਤਰ ਪੰਜਾਬ ਕਾਂਗਰਸ,ਜਸਵਿੰਦਰ ਸਿੰਘ ਗੋਲਡੀ ਸਾਬਕਾ ਨਗਰ ਕੌਸਲ ਪ੍ਰਧਾਨ, ਨੇਤਰ ਮੁੰਨੀ ਗੌਤਮ, ਕਮਲਜੀਤ ਸਿੰਘ ਗਊ ਰੱਖਿਆ ਵਾਇਸ ਚੈਅਰਮੈਨ, ਪਰਮਜੀਤ ਕੌਰ ਜਿਲਾ ਮਹਿਲਾ ਕਾਂਗਰਸ ਪ੍ਰਧਾਨ, ਸੀਮਾ ਧੀਮਾਨ ਸ਼ਹਿਰੀ ਪ੍ਰਧਾਨ, ਪਰਦੀਪ ਕੁਮਾਰ ਰੂੜਾ, ਰਘੁਵੀਰ ਸਿੰਘ ਚਤਾਮਲੀ, ਰਣਧੀਰ ਸਿੰਘ ਝਿੰਗੜਾ, ਮਨੌਜ ਕੁਮਾਰ, ਰਜਨੀਸ਼ ਕੁਮਾਰ ਸੋਨੀ, ਡਾ. ਅਸ਼ਵਨੀ ਕੁਮਾਰ, ਦਿਨੇਸ਼ ਕੁਮਾਰ, ਖੁਸ਼ਹਾਲ ਸਿੰਘ ਸੁਨਿਲ ਛਾਬੜਾ, ਐਮਸੀ ਕੁਰਾਲੀ ਬਹਾਦੁਰ ਸਿੰਘ, ਚੀਫ ਇੰਜੀਨੀਅਰ ਆਰ.ਐਸ ਬੈਂਸ, ਆਦਿ ਹਾਜਰ ਸਨ।

Install Punjabi Akhbar App

Install
×