ਮਨੀਸ਼ੰਕਰ ਅਈਅਰ ਵੱਲੋਂ ਲਾਹੌਰ ਤੋਂ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਵਿਚਕਾਰ ਫੁੱਟ ਦਾ ਦਾਅਵਾ

ਲਾਹੌਰ ‘ਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ੰਕਰ ਅਈਅਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਕਾਰ ਐਨ.ਆਰ.ਸੀ ਨੂੰ ਲੈ ਕੇ ਫੁੱਟ ਦਾ ਦਾਅਵਾ ਕੀਤਾ ਹੈ। 

ਕੇਂਦਰੀ ਮੰਤਰੀ ਓਮਾ ਭਾਰਤੀ ਦਾ ਕਹਿਣਾ ਹੈ ਕਿ ਮਨੀਸ਼ੰਕਰ ਅਈਅਰ ਇੱਕ ਪੜੇ ਲਿਖੇ ਇਨਸਾਨ ਹਨ, ਜੋ ਕਿ ਵਿਦੇਸ਼ੀ ਮਾਮਲਿਆਂ ਬਾਰੇ ਚੰਗੀ ਜਾਣਕਾਰੀ ਰੱਖਦੇ ਹਨ। ਇਸ ਲਈ ਉਹ ਪਾਕਿਸਤਾਨ ਦੀ ਮਦਦ ਨਾਲ ਭਾਰਤ ਵਿਚ ਅਸ਼ਾਂਤੀ ਪੈਦਾ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਲਾਹੌਰ ਗਏ ਹਨ। ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੰਡ ਕੇ ਕਾਂਗਰਸ 1947 ਵਰਗੀ ਸਥਿਤੀ ਪੈਦਾ ਕਰਨੀ ਚਾਹੁੰਦੀ ਹੈ। 

ਧੰਨਵਾਦ ਸਹਿਤ (ਅਜੀਤ)