ਮਣੀ ਅਕਾਲੀ ਦਲ ਅਮਰੀਕਾ ਵੱਲੋਂ ਸਿੱਖ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਕੌਮ ਦੇ ਨਾਂ ਦਿੱਤੇ ਸੰਦੇਸ਼ ਦਾ ਡੱਟਵਾ ਸਮਰਥਨ ਕਰਦੀ ਹੈ:— ਗੰਡਾ ਸਿੰਘ ਵਾਲਾ/ ਬਰਾੜ

(ਸਤਪਾਲ ਸਿੰਘ ਬਰਾੜ ਚੇਅਰਮੈਨ ਤੇ ਚੀਫ ਸਪੋਕਸਮੈਨ ਸ਼੍ਰੋਮਣੀ ਅਕਾਲੀ ਦਲ ( ਅਮਰੀਕਾ)); (ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਉਪ-ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਿਊਜਰਸੀ ( ਅਮਰੀਕਾ ))

ਨਿਊਜਰਸੀ—ਬੀਤੇਂ ਦਿਨੀ ਸ਼੍ਰੋਮਣੀ ਅਕਾਲੀ ਦਲ 100ਵੇਂ ਸਥਾਪਨਾ ਦਿਵਸ ਮੋਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਸਿੱਖ ਸੰਸਥਾਵਾਂ ਅਤੇ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਵਾਲ਼ੀਆਂ ਸ਼ਕਤੀਆਂ ਤੋ ਸੁਚੇਤ ਰਹਿਣ ਦਾ ਜੋ ਸੰਦੇਸ਼ ਕੋਮ ਨੂੰ ਗਿਆਨੀ ਜੀ ਨੇ ਦਿੱਤਾ ਸੀ ਉਸ ਦਾ ਸ਼੍ਰੋਮਣੀ ਅਕਾਲੀ ਦਲ ਡੱਟਵਾ ਸਮਰਥਨ ਕਰਦੀ ਹੈ।ਇਸ ਗੱਲ ਦਾ ਪ੍ਰਗਟਾਵਾ ਅਮਰੀਕਾ ਨਿਊਜਰਸੀ ਸੂਬੇ ਦੇ ਹਾਈਕਮਾਨ ਵੱਲੋਂ ਥਾਪੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਨਵ- ਨਿਯੁੱਕਤ ਉਪ-ਪ੍ਰਧਾਨ ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਅਤੇ ਸਤਪਾਲ ਸਿੰਘ ਬਰਾੜ ਚੇਅਰਮੈਨ ਅਤੇ ਚੀਫ ਸਪੌਕਸਮੈਨ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਨੇ ਸ਼ਾਝੇ ਤੋਰ ਤੇ ਕੀਤਾ।ਇੰਨਾਂ ਆਗੂਆਂ ਨੇ ਭਾਜਪਾ ਦੇ ਸੂਬਾਈ ਆਗੂ ਹਰਜੀਤ ਸਿੰਘ ਗਰੇਵਾਲ ਦੇ ਬਿਆਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਗਰੇਵਾਲ ਨੇ ਨਾ ਸਿਰਫ ਸਿੰਘ ਸਾਹਿਬਾਨ ਦੀ ਬੇਇੱਜਤੀ ਕੀਤੀ ਬਲਕਿ ਦੁਨੀਆ ਭਰ ਦੇ ਸਿੱਖਾਂ ਦੀਆ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।ਇੰਨਾਂ ਅਗੂਆਂ ਨੇ ਕਿਹਾ ਕਿ ਇਕ ਸਿੱਖ ਹੋ ਕਿ ਗਰੇਵਾਲ ਵੱਲੋਂ ਜਥੇਦਾਰ ਸਾਹਿਬ ਬਾਰੇ ਮੰਦੀ ਬਿਆਨਬਾਜ਼ੀ ਕਰਨਾ ਬਹੁਤ ਘੱਟੀਆ ਸੋਚ ਹੈ।ਅਤੇ ਗਰੇਵਾਲ ਨੂੰ ਆਪਣਾ ਬਿਆਨ ਵਾਪਿਸ ਲੈ ਕਿ ਮੁਆਫ਼ੀ ਮੰਗਣੀ ਚਾਹੀਦੀ ਹੈ।

Install Punjabi Akhbar App

Install
×