ਮਾਨੇਸਕਿਨ ਦਾ ਮੁੱਖ ਗਾਇਕ ਡਰੱਗ ਟੈਸਟ ਲਈ ਤਿਆਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਯੂਰੋਵਿਜ਼ਨ ਵਿੱਚ ਗਾਇਨ ਦਾ ਮੁਕਾਬਲਾ ਜਿੱਤਣ ਵਾਲੇ ਮਾਨੇਸਕਿਨ ਗਰੁੱਪ ਦੇ ਮੁੱਖ ਗਾਇਕ ਨੇ ਆਪਣੇ ਉਪਰ ਨਸ਼ੇ ਲੈਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਉਹ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ ਅਤੇ ਹਰ ਤਰ੍ਹਾਂ ਦੇ ਡਰੱਗ ਟੈਸਟ ਲਈ ਤਿਆਰ ਹੈ।
ਜ਼ਿਕਰਯੋਗ ਹੈ ਕਿ ਉਕਤ ਪ੍ਰਤੀਯੋਗਿਤਾ ਦੌਰਾਨ ਉਸ ਉਪਰ ‘ਕੋਕੀਨ’ ਦਾ ਸੇਵਨ ਕਰਕੇ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ।
ਇਸ ਪ੍ਰਤੀਯੋਗਿਤਾ ਦੇ ਆਯੋਜਕ ਯੂਰੋਵਿਜ਼ਨ ਨੇ ਇਸ ਗੱਲ ਦਾ ਖਦਸ਼ਾ ਜ਼ਾਹਿਰ ਕੀਤਾ ਹੈ ਅਤੇ ਕਿਹਾ ਕਿ ਇੱਕ ਮੇਜ਼ ਦੇ ਨੀਚੇ ਤੋਂ ਮਿਲਿਆ ਟੁੱਟਿਆ ਹੋਇਆ ਗਲਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਉਕਤ ਗਾਇਕ ਨੇ ਨਸ਼ਾ ਕੀਤਾ ਹੈ ਅਤੇ ਇਸ ਮਾਮਲੇ ਦੀ ਪੂਰਨ ਪੜਤਾਲ ਜਾਰੀ ਹੈ।
ਵੈਸੇ ਇਟਲੀ ਲਈ ਇਹ ਸਮਾਂ ਕਾਫੀ ਮਹੱਤਵਪੂਰਨ ਹੈ ਕਿਉਂਕਿ ਕਰੋਨਾ ਦੀ ਮਾਰ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਮਾਨੇਸਕਿਨ ਗਰੁੱਪ ਨੇ ਲੋਕਾਂ ਨੂੰ ਆਪਣੀ ਖੁਸ਼ੀ ਜ਼ਾਹਿਰ ਕਰਨ ਦਾ ਅਵਸਰ ਦਿੱਤਾ ਹੈ ਅਤੇ ਜਾਹਿਰ ਹੈ ਕਿ ਇਟਲੀ ਅਤੇ ਖਾਸ ਕਰਕੇ ਰੋਮ ਵਾਸੀ ਇਸ ਖੁਸ਼ੀ ਨੂੰ ਅਜਿਹੇ ਇਲਜ਼ਾਮਾਂ ਕਾਰਨ ਫਜ਼ੂਲ ਨਹੀਂ ਗੁਆਉਣਗੇ।
ਇਟਲੀ ਨੇ ਇਹ ਪ੍ਰਤੀਯੋਗਿਤਾ ਤੀਸਰੀ ਵਾਰੀ ਜਿੱਤੀ ਹੈ ਅਤੇ ਇਸਤੋਂ ਪਹਿਲਾਂ ਟੋਟੋ ਕੁਟੂਨਗੋ 1990 ਵਿੱਚ ਇਹ ਪ੍ਰਤੀਯੋਗਿਤਾ ਜਿੱਤੀ ਸੀ।

Install Punjabi Akhbar App

Install
×