ਟੋਰਾਂਟੋ ਦੇ ਇੱਕ ਭਾਰਤੀ ਮੂਲ ਦੇ ਮੰਦਰ ਦੇ ਪੁਜਾਰੀ ਵੱਲੋਂ ਇਕ ਨਾਬਾਲਗ ਬੱਚੀ ਦੇ ਸ਼ਰੀਰਕ ਸ਼ੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫਤਾਰ

ਨਿਊਯਾਰਕ/ਟੋਰਾਂਟੋ —ਬੀਤੇ ਦਿਨ  ਕੈਨੇਡਾ ਦੀ ਟੋਰਾਂਟੋ ਪੁਲਿਸ ਨੇ ਇਕ 68 ਸਾਲਾ ਭਾਰਤੀ ਮੂਲ ਦੇ ਸਵਾਮੀ ਪੁਸ਼ਕਰਾਨੰਦ ਨੂੰ ਗ੍ਰਿਫਤਾਰ ਕੀਤਾ ਹੈ।ਇਸ ਧਾਰਮਿਕ ਆਗੂ ਉੱਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਨੇ ਸੰਨ 1994 ਤੋਂ 1997 ਦੇ ਵਿੱਚ ਇੱਕ ਨਾਬਾਲਗ ਕੁੜੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ।ਪੁਲਿਸ ਦਾ ਕਹਿਣਾ ਹੈ ਕਿ ਨਾਬਾਲਗ ਬੱਚੀ ਕਈ ਸਾਲ ਆਪਣੇ ਪਰਿਵਾਰ ਨਾਲ ਇਟੋਬਿਕੋ ਦੇ 2107 ਕੋਡਲਿਨ ਕ੍ਰੇਸੈਂਟ ਵਿਖੇ ਸਥਿੱਤ ਭਾਰਤ ਸੇਵਾ ਆਸ਼ਰਮ ਸੰਘ ਕੈਨੇਡਾ ਨਾਂ ਦੇ ਮੰਦਰ ਵਿਚ ਜਾਂਦੀ ਰਹੀ ਸੀ । ਜਿੱਥੇ ਦੋਸ਼ੀ ਨੇ ਲਗਾਤਾਰ ਉਸ ਦਾ ਸ਼ਰੀਰਕ ਸ਼ੋਸ਼ਣ ਕੀਤਾ ਸੀ ਤੇ ਉਸ ਵੇਲੇ ਲੜਕੀ ਦੀ ਉਮਰ ਬਹੁਤ ਹੀ ਘੱਟ ਸੀ ‌।ਪੁਲਿਸ ਨੇ ਦੱਸਿਆ ਹੈ ਕਿ 1 ਜੂਨ 1994 ਅਤੇ 31 ਦਸੰਬਰ 1997 ਦੇ ਵਿਚਕਾਰ, ਲੜਕੀ ਦਾ ਮੰਦਰ ਵਿੱਚ ਸਵਾਮੀ ਦੁਆਰਾ ਕਈ ਵਾਰ ਸ਼ਰੀਰਕ ਸ਼ੋਸ਼ਣ ਕੀਤਾ ਗਿਆ ਸੀ । ਘਟਨਾਵਾਂ ਦੇ ਸਮੇਂ ਪੀੜ੍ਹਤ  ਦੀ ਉਮਰ ਮਹਿਜ਼ 8 ਤੋਂ 11 ਸਾਲ ਦੇ ਵਿਚਕਾਰ ਸੀ। ਦੂਜੇ ਪਾਸੇ ਮੁਲਜ਼ਮ ਦੀ ਉਮਰ 42 ਤੋਂ 47 ਸਾਲ ਸੀ।ਟੋਰਾਂਟੋ ਦੇ ਸਵਾਮੀ ਪੁਸ਼ਕਰਾਨੰਦ ਨੂੰ ਲੰਘੇ ਮੰਗਲਵਾਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। 68 ਸਾਲਾ ਇਸ ਵਿਅਕਤੀ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਹਨ। ਪੁਲਿਸ ਦਾ ਮੰਨਣਾ ਹੈ ਕਿ ਹੋਰ ਵੀ ਪੀੜ੍ਹਤ ਹੋ ਸਕਦੇ ਹਨ ਜਿੰਨਾਂ ਦਾ ਇਸ ਦਰਿੰਦੇ ਵੱਲੋਂ ਸ਼ੋਸ਼ਣ ਕੀਤਾ ਗਿਆ ਹੋਵੇਗਾ। 

Install Punjabi Akhbar App

Install
×