ਆਪਣੀ ਪਤਨੀ ਦੀ ਹੱਤਿਆ ਲਈ ਫਸੇ ਉਸਦੇ ਪਤੀ ਦਾ ਰਿਮਾਂਡ ਅਗਸਤ ਤੱਕ ਵਧਿਆ ਅਤੇ ਟ੍ਰਾਇਲ ਅਗਲੇ ਸਾਲ ਅਪ੍ਰੈਲ ਵਿਚ

NZ PIC 23 may-1ਪਿਛਲੇ ਮਹੀਨੇ 22 ਮਈ ਨੂੰ ਕੁਈਨਜ਼ ਸਟ੍ਰੀਟ ਆਕਲੈਂਡ ਵਿਖੇ ਜਿਸ 22 ਸਾਲਾ ਪਰਮਿਤਾ ਰਾਣੀ ਦਾ ਕਾਲਜ ਦੇ ਵਿਚ ਹੀ ਕਤਲ ਕਰ ਦਿੱਤਾ ਗਿਆ ਸੀ, ਦੇ ਸਬੰਧ ਵਿਚ ਉਸਦੇ ਪਤੀ ਮੰਦੀਪ ਸਿੰਘ (29) ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਉਸਦੀ ਆਕਲੈਂਡ ਹਾਈਕੋਰਟ ਦੇ ਵਿਚ ਪੇਸ਼ੀ ਹੋਈ। ਮੰਦੀਪ ਸਿੰਘ ਨੇ ਪਰਮਿਤਾ ਰਾਣੀ ਨੂੰ ਮਾਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਆਪਣੇ ਆਪ ਨੂੰ ‘ਨਾਟ ਗਿਲਟੀ’ ਆਖਿਆ ਹੈ। ਮੰਦੀਪ ਸਿੰਘ ਨੂੰ ਅਗਸਤ ਮਹੀਨੇ ਤੱਕ ਪੁਲਿਸ ਹਿਰਾਸਤ ਦੇ ਵਿਚ ਰਿਮਾਂਡ ਦੇ ਤੌਰ ‘ਤੇ ਰੱਖਿਆ ਜਾਵੇਗਾ ਅਤੇ ਇਸ ਕੇਸ ਸਬੰਧੀ ਟ੍ਰਾਇਲ ਅਗਲੇ 26 ਅਪ੍ਰੈਲ 2016 ਤੋਂ ਤਿੰਨ ਹਫਤਿਆਂ ਲਈ ਸ਼ੁਰੂ ਹੋਣਗੇ।

Install Punjabi Akhbar App

Install
×