ਪੁਲਿਸ ਨੂੰ ਸਮੁੰਦਰ ਵਿਚੋਂ ਮਿਲੀ ਲਾਸ਼ ਦੀ ਲਾਪਤਾ ਚੱਲ ਰਹੇ ਪੰਜਾਬੀ ਨੌਜਵਾਨ ਮੰਦੀਪ ਸਿੰਘ ਵਜੋਂ ਸ਼ਨਾਖਤ ਹੋਈ

NZ PIC 13 Oct-1

ਬੀਤੀ 11 ਅਕਤੂਬਰ ਦੀ ਅੱਧੀ ਰਾਤ ਨੂੰ 12.30 ਵਜੇ ਨਾਈਟ ਕਲੱਬ ਗਏ ਪੰਜਾਬੀ ਮੁੰਡਿਆਂ ਦੇ ਇਕ ਗਰੁੱਪ ਵਿਚੋਂ 20 ਸਾਲਾ ਮੰਦੀਪ ਸਿੰਘ ਆਪਣੇ ਅਪਾਰਟਮੈਂਟ ਵਿਚ ਵਾਪਿਸ ਨਹੀਂ ਮੁੜਿਆ ਸੀ। ਉਸਦੇ ਦੋਸਤਾਂ ਨੇ ਪੁਲਿਸ ਨੂੰ ਇਸਦੀ ਰਿਪੋਰਟ ਦਰਜ ਕਰਵਾਈ ਹੈ ਅਤੇ ਪੁਲਿਸ ਨੇ ਕਈ ਤਰੀਕਿਆਂ ਨਾਲ ਉਸਦੀ ਭਾਲ ਕੀਤੀ ਸੀ। ਬੀਤੇ ਦਿਨੀਂ ਪੁਲਿਸ ਨੂੰ ਸਮੁੰਦਰ ਦੇ ਵਿਚੋਂ ਵੀ ਕੁਝ ਹੱਥ ਪੱਲੇ ਨਹੀਂ ਸੀ ਪਿਆ ਪਰ ਕੁਝ ਦਿਨਾਂ ਬਾਅਦ ਕਿਸੇ ਹੋਰ ਪਤਨ ਤੋਂ ਇਕ ਲਾਸ਼ ਮਿਲੀ। ਬੀਤੇ ਕੱਲ੍ਹ ਪੁਲਿਸ ਨੇ ਇਸ ਦੀ ਸ਼ਨਾਖਤ ਇਸ ਲਾਪਤਾ ਚੱਲ ਰਹੇ ਪੰਜਾਬੀ ਨੌਜਵਾਨ ਮੰਦੀਪ ਸਿੰਘ ਵਜੋਂ ਕੀਤੀ ਹੈ।  ਇਹ ਨੌਜਵਾਨ 11 ਅਕਤੂਬਰ ਦੀ ਰਾਤ ਨੂੰ ਤੜਕੇ 3.20 ਵਜੇ ਤੋਂ ਬਾਅਦ ਆਪਣੇ ਦੋਸਤਾਂ ਦੇ ਸੰਪਰਕ ਵਿਚ ਨਹੀਂ ਸੀ ਆਇਆ। ਉਸਦਾ ਫੋਨ ਵਾਇਸ ਮੇਲ ‘ਤੇ ਜਾ ਰਿਹਾ ਸੀ। ਬੰਗਲੋਅ-8 ਕਲੱਬ ਦੇ ਵਿਚ 2 ਵਜੇ ਤੱਕ ਇਹ ਸਾਰੇ ਮੁੰਡੇ ਇਕੱਠੇ ਸਨ ਫਿਰ ਮੰਦੀਪ ਨੇ ਸਾਥੀਆਂ ਨੂੰ ਕਿਹਾ ਕਿ ਤੁਸੀਂ ਕਿਸੇ ਹੋਰ ਕਲੱਬ ਜਾਓ ਤੇ ਆਪ ਉਥੇ ਰਹਿ ਗਿਆ। ਪਤਾ ਲੱਗਾ ਹੈ ਕਿ ਇਸ ਲੜਕੇ ਦੇ ਇੰਡੀਆ ਰਹਿੰਦੇ ਮਾਪੇ ਅਗਲੇਰੀ ਕਾਰਵਾਈ ਲਈ ਨਿਊਜ਼ੀਲੈਂਡ ਆ ਰਹੇ ਹਨ। ਇਹ ਲੜਕਾ ਫਰਵਰੀ ਮਹੀਨੇ ਇਥੇ ਪੜ੍ਹਾਈ ਕਰਨ ਆਇਆ ਸੀ।