ਮਨਦੀਪ ਕੋਰ ਖ਼ੁਦਕੁਸ਼ੀ ਮਾਮਲਾ, ਪਰਿਵਾਰ ਵਾਲੇ ਧੀ ਦੀ ਲਾਸ਼ ਪਹੁੰਚਣ ਦੀ ਉਡੀਕ ਹੀ ਕਰਦੇ ਰਹਿ ਗਏ, ਪਤੀ ਨੇ ਚੁੱਪ-ਚੁਪੀਤੇ ਕਰ ਦਿੱਤਾ ਨਿਊਯਾਰਕ ਵਿੱਚ ਅੰਤਿਮ ਸੰਸਕਾਰ 

(ਨਿਊਯਾਰਕ)- ਭਾਰਤੀ ਮੂਲ ਦੀ ਔਰਤ ਮਨਦੀਪ ਕੌਰ ਵਲੋਂ ਰਿਚਮੰਡ ਹਿੱਲ  ਨਿਊਯਾਰਕ ਵਿੱਚ ਕੀਤੀ ਗਈ ਖੁਦਕੁਸ਼ੀ ਦੀ ਗੁੱਥੀ ਹੁਣ ਸ਼ਾਇਦ ਹੀ ਕਦੇ ਨਹੀਂ ਸੁਲਝ ਸਕੇਗੀ, ਕਿਉਂਕਿ ਭਾਰਤ ਵਿੱਚ ਉਸਦੇ ਪਰਿਵਾਰ ਵਾਲੇ ਲਾਸ਼ ਪਹੁੰਚਣ ਦੀ ਉਡੀਕ ਹੀ ਕਰਦੇ ਰਹਿ ਗਏ, ਜਦਕਿ ਦੂਸਰੇ ਪਾਸੇ ਮਨਦੀਪ ਕੋਰ ਦੇ ਦੋਸ਼ੀ ਪਤੀ ਨੇ  ਨਿਊਯਾਰਕ ਵਿੱਚ ਮਨਦੀਪ ਦਾ ਚੁੱਪ-ਚਪੀਤੇ ਅੰਤਿਮ ਸੰਸਕਾਰ ਕਰ ਦਿੱਤਾ।ਇਸ ਬਾਰੇ ਹਾਲਾਂਕਿ ਨਿਊਯਾਰਕ ਵਿਚ ਮੌਜੂਦ ਭਾਰਤ ਦੇ ਲੋਕ ਜੋ  (ਮਨਦੀਪ ਦੇ ਪੱਖ ਵਾਲੇ)ਸਨ।  ਨਿਊਯਾਰਕ ਪੁਲਸ ਤੋਂ ਵਾਰ-ਵਾਰ ਪੁੱਛਦੇ ਰਹੇ ਕਿ ਲਾਸ਼ ਨੂੰ ਭਾਰਤ ਕਦੋਂ ਅਤੇ ਕਿਵੇਂ ਭੇਜਿਆ ਜਾਏਗਾ? ਜਿਸ ਦੇ ਬਦਲੇ ਵਿੱਚ ਨਿਊਯਾਰਕ ਪੁਲਸ ਲੋਕਾਂ ਨੂੰ “ਜਾਂਚ ਜਾਰੀ ਹੈ….” ਕਹਿ ਕੇ ਟਾਲ-ਮਟੋਲ ਕਰਦੀ ਰਹੀ। ਨਿਊਯਾਰਕ ਪੁਲਸ ਦਾ ਦਾਅਵਾ ਹੈ ਕਿ ਉਸਨੇ ਅਮਰੀਕੀ ਕਾਨੂੰਨਾਂ ਦੇ ਤਹਿਤ ਮਨਦੀਪ ਕੋਰ ਦੀ ਲਾਸ਼ ਉਸਦੇ ਪਤੀ ਦੇ ਹਵਾਲੇ ਕਰ ਕੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਹੈ, ਜਦਕਿ ਭਾਰਤ ਦੇ ਯੂ.ਪੀ. ਰਾਜ ਚ’ ਮੌਜੂਦ ਮਨਦੀਪ ਕੌਰ ਦੇ ਪਰਿਵਾਰਕ ਮੈਂਬਰ ਇਸ ਪਿੱਛੇ ਅਮਰੀਕਨ ਪੁਲਸ ਦੀ ਮਿਲੀ-ਭੁਗਤ ਦਾ ਦੋਸ਼ ਲਗਾ ਰਹੇ ਹਨ।

Install Punjabi Akhbar App

Install
×