ਵਿਲੀਅਮ ਟਾਇਰਲ ਲਾਪਤਾ ਮਾਮਲਾ -ਫੜੇ ਗਏ ਵਿਅਕਤੀ ਵੱਲੋਂ ਨਿਊ ਸਾਊਥ ਵੇਲਜ਼ ਪੁਲਿਸ ਉਪਰ ਮੁਕੱਦਮਾ

ਸਾਲ 2014 ਦੇ ਸੰਤਬਰ ਦੇ ਮਹੀਨੇ ਵਿੱਚ ਨਿਊ ਸਾਊਥ ਵੇਲਜ਼ ਵਿੱਚ ਇੱਕ 4 ਸਾਲਾਂ ਦੇ ਬੱਚੇ ਦਾ ਲਾਪਤਾ ਹੋਣ ਦਾ ਮਾਮਲਾ ਪੁਲਿਸ ਲਈ ਦਿਨ ਪ੍ਰਤੀ ਦਿਨ ਨਵੀਆਂ ਆਫ਼ਤਾਵਾਂ ਹੀ ਉਲੀਕਦਾ ਜਾ ਰਿਹਾ ਹੈ। ਬੱਚੇ ਦੇ ਲਾਪਤਾ ਹੋਣ ਬਾਰੇ ਤਾਂ ਹਾਲੇ ਗੁੱਥੀ ਸੁਲਝਦੀ ਦਿਖਾਈ ਹੀ ਨਹੀਂ ਦਿੰਦੀ ਪਰੰਤੂ ਪੁਲਿਸ ਵੱਲੋਂ ਗਲਤ ਵਿਅਕਤੀ (ਬਿਲ ਸਪੈਡਿੰਗ) ਉਪਰ ਲਗਾਏ ਦੋਸ਼ਾਂ ਕਾਰਨ, ਉਕਤ ਵਿਅਕਤੀ ਜੋ ਕਿ ਵਾਸ਼ਿੰਗ ਮਸ਼ੀਨ ਨੂੰ ਠੀਕ ਕਰਨ ਵਾਲਾ ਇਲੈਕਟ੍ਰਿਸ਼ਨ ਮਕੈਨਿਕ ਹੈ, ਨੇ ਪੁਲਿਸ ਨੂੰ ਹੁਣ ਸੁਪਰੀਮ ਕੋਰਟ ਵਿੱਚ ਘਸੀਟ ਲਿਆ ਹੈ।
ਉਕਤ ਵਿਅਕਤੀ ਨੂੰ ਪੁਲਿਸ ਨੇ ਬੱਚੇ ਦੇ ਲਾਪਤਾ ਹੋਣ ਤੋਂ ਚਾਰ ਮਹੀਨਿਆਂ ਬਾਅਦ ਦੋਸ਼ਾਂ ਅਧੀਨ ਫੜਿਆ ਸੀ ਅਤੇ ਉਸ ਉਪਰ ਮੁਕੱਦਮੇ ਦਾਇਰ ਹੋਏ ਸਨ।
ਬਿਲ ਸਪੈਡਿੰਗ ਨੇ ਕਿਹਾ ਹੈ ਕਿ ਇਹ ਠੀਕ ਹੈ ਕਿ ਉਹ ਪਹਿਲਾਂ ਉਕਤ ਕੋਠੀ ਵਿੱਚ ਕੰਮ ਕਰਕੇ ਆਇਆ ਸੀ ਪਰੰਤੂ ਜਿਸ ਦਿਨ ਬੱਚੇ ਦੇ ਲਾਪਤਾ ਹੋਣ ਦੀ ਵਾਰਦਾਤ ਹੋਈ ਤਾਂ ਉਸ ਦਿਨ ਉਕਤ ਵਿਅਕਤੀ ਨੇ ਆਪਣੀ ਪਤਨੀ ਨਾਲ ਇੱਕ ਕੈਫੇ ਵਿੱਚ ਕਾਫੀ ਪੀਤੀ ਸੀ ਅਤੇ ਪ੍ਰਾਇਮਰੀ ਸਕੂਲ ਵਿੱਚ ਆਪਣੇ ਪੋਤੇ ਨੂੰ ਮਿਲੇ ਇਨਾਮ ਦੇ ਸਮਾਰੋਹ ਦਾ ਆਨੰਦ ਮਾਣਿਆ ਸੀ। ਉਸ ਦਿਨ ਤਾਂ ਬਿਲ, ਵਾਰਦਾਤ ਵਾਲੀ ਥਾਂ ਤੇ ਗਿਆ ਵੀ ਨਹੀਂ ਸੀ। ਪੁਲਿਸ ਨੇ ਬਿਨ੍ਹਾਂ ਵਜਾਹ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸਨੂੰ ਮਾਨਸਿਕ ਅਤੇ ਸਮਾਜਿਕ ਤੌਰ ਤੇ ਪ੍ਰਤਾੜਨਾ ਦਾ ਸਾਹਮਣਾ ਕਰਨਾ ਪਿਆ।
ਕਿਉਂਕਿ ਮਾਮਲਾ ਸੰਗੀਨ ਸੀ ਅਤੇ ਇਲਜ਼ਾਮ ਵੱਡੇ ਸਨ ਤਾਂ ਇਸ ਮਾਮਲੇ ਦੇ ਤਹਿਤ ਸ੍ਰੀ ਬਿਲ ਸਪੈਡਿੰਗ ਨੂੰ 58 ਦਿਨ ਜੇਲ੍ਹ ਵਿੱਚ ਵੀ ਰੱਖਿਆ ਗਿਆ ਅਤੇ ਇਸ ਦੌਰਾਨ ਉਸ ਨੂੰ ਪੁਲਿਸ ਵੱਲੋਂ ਕਈ ਤਰ੍ਹਾਂ ਦੇ ਮਾਨਸਿਕ ਦਬਾਅ ਝੇਲਣੇ ਪਏ ਅਤੇ ਬੇਇੱਜ਼ਤੀ ਦੀ ਸਾਹਮਣਾ ਕਰਨਾ ਪਿਆ।
ਇੰਨਾ ਹੀ ਨਹੀਂ, ਸਗੋਂ ਜਦੋਂ ਅਦਾਲਤ ਨੇ ਉਸ ਨੂੰ ਜ਼ਮਾਨਤ ਤੇ ਰਿਹਾ ਕੀਤਾ ਤਾਂ ਗਲੀਆਂ ਵਿੱਚ ਵੀ ਸਮਾਜਿਕ ਤੌਰ ਤੇ ਉਸ ਦਾ ਬਹਿਸ਼ਕਾਰ ਕੀਤਾ ਗਿਆ ਅਤੇ ਉਸ ਦੇ ਮੋਬਾਇਲ ਫੋਨ ਉਪਰ ਗਲਤ ਸੰਦੇਸ਼ ਵੀ ਲੋਕਾਂ ਵੱਲੋਂ ਭੇਜੇ ਗਏ।

Install Punjabi Akhbar App

Install
×